punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਸੰਦੇਸ਼


Date: Aug 30, 2010
Print This Story. Mail this to friend.

ਗੁਰੂ ਅਰਜਨ ਪਾਤਸ਼ਾਹ ਦੇ ਗੁਣ ਬੇਅੰਤ ਹਨ। ਪਰਉਪਕਾਰ ਤੇ ਸਿਫਤਾਂ ਵੀ ਬੇਸ਼ੁਮਾਰ ਹਨ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਧਰਮ ਦੇ ਇਤਿਹਾਸ ਵਿੱਚ ਦੇਸ਼ ਤੇ ਕੌਮ ਦੀ ਉਸਾਰੀ ਦੇ ਇਤਿਹਾਸ ਵਿੱਚ ਇੱਕ ਮਹਾਨ ਤੇ ਯੁੱਗ ਪਲਟਾਊ ਘਟਨਾ ਹੈ। ਪ੍ਰਸਿੱਧ ਇਤਿਹਾਸਕਾਰਾਂ ਅਨੁਸਾਰ ‘ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ’ ਮਨੁੱਖਤਾ ਦੇ ਇਤਿਹਾਸ ਵਿੱਚ ਇਨਕਲਾਬੀ ਮੋੜ ਦੀ ਸੂਚਕ ਹੈ। ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣਾ, ਅਕਾਲ ਪੁਰਖ ਦਾ ਭਾਣਾ ਸਿੱਧ ਕਰਕੇ ਮੰਨਣ ਤੇ ਸਬਰ ਸੰਤੋਖ ਤੇ ਦ੍ਰਿੜਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਚੱਜ ਸਿਖਾ ਕੇ ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਐਸਾ ਪੱਕਾ ਤੇ ਮਜ਼ਬੂਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਜ਼ੁਲਮ ਤੇ ਝੱਖੜ ਇਸਦਾ ਕੁੱਝ ਨਾ ਵਿਗਾੜ ਸਕੇ। ਇਸ ਸ਼ਹਾਦਤ ਨੇ ਸਿੱਖ ਮਰਜੀਵੜਿਆਂ ਨੂੰ ਮਰਨ ਦੀ ਇਹੋ ਜਿਹੀ ਜਾਚ ਸਿਖਾਈ ਕਿ ਉਹ ‘ਬਹੁਰਿ ਨ ਮਰਨਾ ਹੋਇ’ ਦੇ ਲਕਸ਼ ਨੂੰ ਪ੍ਰਾਪਤ ਹੋ ਗਏ। ਇਸ ਸ਼ਹੀਦੀ ਨਾਲ ਸਿੱਖ ਇਤਿਹਾਸ ਵਿੱਚ ਸ਼ਹੀਦੀਆਂ ਦਾ ਨਵਾਂ ਅਧਿਆਏ ਆਰੰਭ ਹੋਇਆ।

ਸ਼ਹੀਦੀ ਦੀ ਸ਼ਹਾਦਤ ਸਮੇਂ ਸੱਚ ਵਾਸਤੇ ਹੁੰਦੀ ਹੈ, ਇਸ ਕਰਕੇ ਸੱਚ ਅਤੇ ਸ਼ਹਾਦਤ ਦਾ ਰਿਸ਼ਤਾ ਵੀ ਅਟੁੱਟ ਹੁੰਦਾ ਹੈ। ਦੁਨੀਆਂ ਦਾ ਮਨੁੱਖੀ ਇਤਿਹਾਸ ਸੱਚ ਅਤੇ ਸੱਚਾਈ ਲਈ ਸ਼ਹਾਦਤਾਂ ਦੇਣ ਵਾਲਿਆਂ ਦੀਆਂ ਗਾਥਾਵਾਂ ਨਾਲ ਭਰਿਆ ਪਿਆ ਹੈ। ਸਿੱਖ ਧਰਮ ਵਿੱਚ ਸੱਚ ਤੇ ਚੱਲਣ ਦਾ ਮਾਰਗ ਗੁਰੂ ਨਾਨਕ ਦੇਵ ਜੀ ਨੇ ਉਜਾਗਰ ਕੀਤਾ ਸੀ ਅਤੇ ਨਾਲ ਹੀ ਇਹ ਵੀ ਸੱਦਾ ਦਿੱਤਾ ਸੀ।

ਜਉ ਤਉ ਪ੍ਰੇਮ ਖੇਲਣ ਕਾ ਚਾਊ ਸਿਰ ਧਰਿ ਤਲੀ ਗਲੀ ਮੇਰੀ ਆਊ॥

ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ॥

ਹਰ ਵਿਅਕਤੀ ਹਰ ਹਾਕਮ ਪਾਪ ਜਾਂ ਜ਼ੁਲਮ ਕਰਨ ਤੋਂ ਬਾਅਦ ਉਸਨੂੰ ਲੁਕਾਉਣ ਦਾ ਯਤਨ ਕਰਦਾ ਹੈ। ਇਹੀ ਕੁੱਝ ਮੁਗਲ ਬਾਦਸ਼ਾਹ ਨੇ ਵੀ ਕੀਤਾ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਅਸਲੀ ਕਾਰਨਾਂ ਨੂੰ ਛੁਪਾ ਕੇ ਕਈ ਤਰ੍ਹਾਂ ਦੇ ਬੇਬੁਨਿਆਦ ਕਾਰਨ ਘੜ ਕੇ ਪ੍ਰਚੱਲਤ ਕੀਤੇ, ਸੋ ਜ਼ਰੂਰੀ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਅਸਲੀ ਕਾਰਨਾਂ ਨੂੰ ਜਾਣਿਆ ਜਾਵੇ। ਸਿੱਖ ਪ੍ਰਪੰਰਾ ਅਨੁਸਾਰ ਪ੍ਰਿਥੀ ਚੰਦ ਦੀ ਵਿਰੋਧਤਾ ਨੂੰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਇੱਕ ਕਾਰਨ ਮੰਨਿਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਨਾਲ ਵੈਰ ਕਰਨਾ, ਬੁਰਾ ਸੋਚਣਾ, ਗੁਰਗੱਦੀ ਦੇ ਲਾਇਕ ਨਾ ਸਮਝਣਾ ਤੇ ਉਨ੍ਹਾਂ ਨੂੰ ਗੱਦੀ ਤੋਂ ਉਤਾਰਨ ਦੇ ਯਤਨ ਕਰਨਾ ਉਸ ਨੇ ਜੀਵਨ ਦਾ ਮੁੱਖ ਕਾਰਜ ਬਣਾ ਲਿਆ ਸੀ। ਇਸ ਗੱਲ ਦਾ ਬ੍ਰਾਹਮਣਾਂ ਨੇ ਬਹੁਤ ਲਾਭ ਉਠਾਇਆ ਤੇ ਪ੍ਰਿਥੀ ਚੰਦ ਨੂੰ ਮੁਹਰਾ ਬਣਾ ਕੇ ਗੁਰੂ ਦੀਆਂ ਚੁਗਲੀਆਂ ਰਾਜ ਦਰਬਾਰੇ ਕਰਦੇ ਰਹਿੰਦੇ ਸਨ। ਇਹ ਕੰਮ ਉਹ ਬਾਦਸ਼ਾਹ ਅਕਬਰ ਸਾਹਮਣੇ ਵੀ ਕਰਦੇ ਪਰ ਬਾਦਸ਼ਾਹ ਅਕਬਰ ਉਨ੍ਹਾਂ ਦੀ ਕੁਚਾਲ ਨੂੰ ਸਮਝ ਗਿਆ ਸੀ ਤੇ ਉਹ ਵਿਰੋਧੀ ਹੋਣ ਦੀ ਥਾਂ ਗੁਰੂ ਘਰ ਦਾ ਸ਼ਰਧਾਲੂ ਹੋ ਗਿਆ ਸੀ, ਪਰ ਉਸਦੇ ਪੁੱਤਰ ਜਹਾਂਗੀਰ ਨੇ ਮੁਸਲਮਾਨਾਂ ਦੇ ਚੁੰਗਲ ਵਿੱਚ ਫਸ ਕੇ ਗੁਰੂ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਸੀ।

ਕਈ ਇਤਿਹਾਸਕਾਰ ਸ਼ਹੀਦੀ ਦਾ ਕਾਰਨ ਇਹ ਵੀ ਲਿਖਦੇ ਹਨ ਕਿ ਚੁਗਲੀਆਂ ਵਿੱਚੋਂ ਇੱਕ ਚੁਗਲੀ ਇਹ ਵੀ ਕੀਤੀ ਜਾ ਰਹੀ ਸੀ ਕਿ ‘ਆਦਿ ਗੁਰੂ ਗ੍ਰੰਥ’ ਵਿੱਚ ਮੁਹੰਮਦ ਸਾਹਿਬ ਦੀ ਨਿੰਦਾ ਲਿਖੀ ਹੋਈ ਹੈ। ਗੁਰਬਾਣੀ ਵਿੱਚ ਜਾਤ-ਪਾਤ, ਊਚ-ਨੀਚ ਦਾ ਭੇਦ ਭਾਵ ਮਿਟਾ ਕੇ ਰੱਬ ਦੇ ਭਗਤਾਂ ਦੀ ਬਾਣੀ ਦਰਜ ਹੋਣ ਦੀ ਗੱਲ ਸੁਣ ਕੇ ਕਾਨ੍ਹਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ ਜਿਨ੍ਹਾਂ ਦੀ ‘ਬਾਣੀ’ ਮਨਜ਼ੂਰ ਨਹੀਂ ਸੀ ਕੀਤੀ ਗਈ, ਭੀ ਈਰਖਾ ਕਰਦੇ ਸਨ ਤੇ ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਯੋਜਨਾਵਾਂ ਬਣਾਉਂਦੇ ਸਨ।

ਕੁੱਝ ਸਿੱਖ ਸੋਮਿਆਂ ਅਨੁਸਾਰ ਚੰਦੂ ਸ਼ਾਹ ਦੀ ਨਿੱਜੀ ਦੁਸ਼ਮਣੀ ਵੀ ਗੁਰੂ ਜੀ ਦੀ ਸ਼ਹਾਦਤ ਦਾ ਕਾਰਨ ਬਣੀ। ਇਹ ਇੱਕ ਸਧਾਰਨ ਮੁਲਾਜ਼ਮ ਸੀ, ਪਰ ਆਪਣੇ ਆਪ ਨੂੰ ਬਹੁਤ ਵੱਡਾ ਸਮਝਣ ਕਰਕੇ ਹੰਕਾਰੀ ਹੋ ਗਿਆ ਸੀ। ਇਹ ਗੱਲ ਪ੍ਰਚੱਲਤ ਹੈ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਆਪ ਦੇ ਸਪੁਤਰ (ਗੁਰੂ) ਹਰਗੋਬਿੰਦ ਜੀ ਵਾਸਤੇ ਆਇਆ ਸੀ। ਗੁਰੂ ਜੀ ਵੱਲੋਂ ਰਿਸ਼ਤਾ ਨਾ ਕਰਨ ’ਤੇ ਚੰਦੂ ਉਨ੍ਹਾਂ ਦਾ ਵੈਰੀ ਹੋ ਗਿਆ।

ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਇੱਕ ਕਾਰਨ ਬਾਗੀ ਖੁਸਰੋ ਦੀ ਮਦਦ ਕਰਨਾ ਵੀ ਦੱਸਿਆ ਜਾਂਦਾ ਹੈ। ਮੋਹਸਿਨ ਫਾਨੀ ਆਪਣੀ ਰਚਨਾ ‘ਦਬਿਸਤਾਨੇ ਮਜਾਹਿਬ’ ਵਿੱਚ ਲਿਖਦਾ ਹੈ ਕਿ ਜਹਾਂਗੀਰ ਨੇ ਖੁਸਰੋ ਦੀ ਗ੍ਰਿਫਤਾਰੀ ਤੋਂ ਬਾਅਦ ਅਰਜਨ ਮਲ ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਲੱਖ ਰੁਪਏ ਜੁਰਮਾਨਾ ਕੀਤਾ। ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਅਸਲੀ ਅਤੇ ਮੁੱਖ ਕਾਰਨ ਸ਼ੇਖ ਅਹਿਮਦ ਸਰਹੰਦੀ ਸੀ, ਜਿਹੜਾ ਗੁਰੂ ਅਰਜਨ ਸਾਹਿਬ ਨੂੰ ਇਸਲਾਮ ਦੇ ਰਸਤੇ ਵਿੱਚ ਭਾਰੀ ਰੁਕਾਵਟ ਸਮਝਦਾ ਸੀ। ਇਨ੍ਹਾਂ ਦਾ ਵਿਸ਼ਵਾਸ ਸੀ ਕਿ ਮੁਸਲਮਾਨੀ ਮਤਿ ਦਾ ਪ੍ਰਚਾਰ ਰਾਜ ਦੀ ਤਾਕਤ ਵਰਤ ਕੇ ਛੇਤੀ ਕੀਤਾ ਜਾ ਸਕਦਾ ਹੈ। ਉਹ ਗੁਰੂ ਘਰ ਦੀ ਵਧਦੀ ਪ੍ਰਫੁੱਲਤਾ, ਪ੍ਰਚਾਰ, ਪ੍ਰਸਾਰ ਸੀ। ਸ਼ੇਖ ਫਰੀਦੀ, ਬੁਖਾਰੀ, ਅਕਬਰ ਦੇ ਸਮੇਂ ਇੱਕ ਵੱਡਾ ਫੌਜੀ ਜਰਨੈਲ ਸੀ, ਉਹ ਨਕਸ਼ਬੰਦੀ ਲਹਿਰ ਦਾ ਪੈਰੋਕਾਰ ਸੀ। ਸ਼ਾਹੀ ਮਹਿਲਾਂ ਵਿੱਚ ਉਸ ਦਾ ਆਦਰ ਤੇ ਸਤਿਕਾਰ ਸੀ। ਅਕਬਰ ਦੀ ਮੌਤ ਤੋਂ ਬਾਅਦ ਰਾਜਾ ਮਾਨ ਸਿੰਘ ਖੁਸਰੋ ਦਾ ਮਾਮਾ ਤੇ ਅਬਦਲ ਅਜ਼ੀਜ ਕੋਕਾ, ਖੁਸ਼ਰੋ ਨੂੰ ਤਖਤ ਨਸ਼ੀਨ ਕਰਵਾਉਣਾ ਚਾਹੁੰਦੇ ਸਨ। ਸ਼ੇਖ ਫਰੀਦ ਬੁਖਾਰੀ ਅੰਦਰਲੇ ਮਹਿਲਾਂ ਦਾ ਵਾਕਫ ਸੀ। ਉਹ ਜਹਾਂਗੀਰ ਨੂੰ ਗੁਪਤ ਦਰਵਾਜ਼ੇ ਰਾਹੀਂ ਅੰਦਰ ਲੈ ਗਿਆ ਤੇ ਤਖਤ ’ਤੇ ਸੁਸ਼ੋਭਿਤ ਕਰਕੇ ਵਜ਼ੀਰਾਂ ਨਾਲ ਮਿਲ ਕੇ ਉਸ ਨੇ ਜਹਾਂਗੀਰ ਦੀ ਤਾਜਪੋਸ਼ੀ ਦਾ ਐਲਾਨ ਕਰ ਦਿੱਤਾ। ਇਸ ਦੇ ਬਦਲੇ ਜਹਾਂਗੀਰ ਨੇ ਸ਼ੇਖ ਫਰੀਦ ਨੂੰ ਮੁਰਤਜ਼ਾ ਖਾਂ ਦਾ ਖਿਤਾਬ ਦੇ ਕੇ ਪੰਜਾਬ ਦਾ ਗਵਰਨਰ ਬਣਾ ਦਿੱਤਾ। ਸ਼ੇਖ ਸਰਹਿੰਦੀ, ਸ਼ੇਖ ਬੁਖਾਰੀ ਰਾਹੀਂ ਜਹਾਂਗੀਰ ਦੇ ਹੋਰ ਨੇੜੇ ਹੋ ਗਿਆ ਤੇ ਉਸਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਤੇ ਗੁਰੂ ਸਾਹਿਬ ਦੀ ਸ਼ਹੀਦੀ ਵਿੱਚ ਸਹਾਇਕ ਹੋਇਆ। ਕੱਟੜਪੰਥੀ ਮੁਸਲਮਾਨ ਸ਼ੇਖ ਫਰੀਦ ਬੁਖਾਰੀ ਅਤੇ ਸ਼ੇਖ ਅਹਿਮਦ ਸਰਹੰਦੀ ਨੇ ਬਾਦਸ਼ਾਹ ਜਹਾਂਗੀਰ ਨੂੰ ਖੁਸਰੋ ਦੇ ਵਿਦਰੋਹ ਸਮੇਂ ਇਸ ਸ਼ਰਤ ਤੇ ਮਦਦ ਕਰਨ ਲਈ ਕਿਹਾ ਕਿ ਜੇਕਰ ਬਾਦਸ਼ਾਹ ਗੁਰੂ ਅਰਜਨ ਦੇਵ ਨੂੰ ਆਪਣੇ ਨਵੇਂ ਮੱਤ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਤੋਂ ਰੋਕੋ, ਬੇਸ਼ੱਕ ਉਸਨੂੰ ਮੌਤ ਦੇ ਘਾਟ ਵੀ ਕਿਉਂ ਨਾ ਉਤਰਨਾ ਪਵੇ। ਸ਼ੇਖ ਅਹਿਮਦ ਸਰਹੱਦੀ ਜੋ ਕਿ ਮੁਜਾਦੀਦ ਸੀ ਅਤੇ ਆਪਣੇ ਆਪ ਨੂੰ ਇਸਲਾਮ ਦਾ ਪੈਰੋਕਾਰ ਸਮਝਦਾ ਸੀ। ਆਪਣੀਆਂ ਚਿੱਠੀਆਂ ਵਿੱਚ ਲਿਖਦਾ ਹੈ ਕਿ ਬਾਦਸ਼ਾ ਜਹਾਂਗੀਰ ਨੇ ਗੁਰੂ ਦੇ ਨਵੇਂ ਮੱਤ ਨੂੰ ਚਲਾਉਣ ਤੋਂ ਰੋਕ ਲਾਉਣ ਦਾ ਵਾਅਦਾ ਕੀਤਾ ਹੈ। ਇਨ੍ਹਾਂ ਦੇ ਕਹਿਣ ਤੋਂ ਬਦਸ਼ਾਹ ਨੇ ਸਖਤ ਕਦਮ ਚੁੱਕੇ ਅਤੇ ਬਹਾਨੇ ਲੱਭਣ ਦੀ ਤਾਂਘ ਵਿੱਚ ਸੀ ਅਤੇ ਇਹ ਬਹਾਨਾ ਖੁਸਰੋ ਦੀ ਵਿਦਰੋਹ ਅਤੇ ਉਸਦੀ ਗੁਰੂ ਵੱਲੋਂ ਮਦਦ ਕੀਤੀ ਦੱਸ ਕੇ ਲੱਭ ਲਿਆ।

ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਅਸਲ ਕਾਰਨ ਬਾਦਸ਼ਾਹ ਦੀ ਧਾਰਮਿਕ ਕੱਟੜਤਾ ਤੇ ਤੰਗ ਦਿਲੀ ਸੀ। ਬਾਕੀ ਸਾਰੇ ਕਾਰਨ ਉਸ ਕੱਟੜਤਾ ਵਿੱਚ ਸਹਾਇਕ ਸਿੱਧ ਹੋਏ। ਅਸਲ ਵਿੱਚ ਜਹਾਂਗੀਰ ਮੌਕੇ ਦੀ ਭਾਲ ਵਿੱਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਤੇ ਉਨ੍ਹਾਂ ਦੇ ਮੁੱਖੀ ਗੁਰੂ ਅਰਜਨ ਸਾਹਿਬ ਨੂੰ ਜਾਂ ਤਾਂ ਮੁਸਲਮਾਨ ਬਣਾ ਦੇਵੇ ਜਾਂ ਸ਼ਹੀਦ ਕਰ ਦੇਵੇ। ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ਤੁਜ਼ਕੇ ਜਹਾਂਗੀਰੀ ਵਿੱਚ ਵੀ ਕਰਦਾ ਹੈ। ‘ਤੁਜ਼ਕਿ ਜਹਾਂਗੀਰ’ ਨੂੰ ਗਹੁ ਨਾਲ ਵਾਚਿਆਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਜਹਾਂਗੀਰ ਦੀ ਧਾਰਮਿਕ ਕੱਟੜਤਾ ਦੀ ਨੀਤੀ ਦਾ ਵੀ ਇੱਕ ਅਹਿਮ ਕਾਰਨ ਸੀ। ਉਸਨੂੰ ਬਹਾਨੇ ਦੀ ਤਲਾਸ਼ ਸੀ ਅਤੇ ਉਹ ਉਸਨੂੰ ਖੁਸਰੋ ਦੀ ਬਗਾਵਤ ਵਿੱਚੋਂ ਮਿਲਿਆ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਅਧੀਨ ਸਜ਼ਾ ਦਿੱਤੀ, ਜਿਸ ਤੋਂ ਭਾਵ ਹੈ ਕਿ ਤਸੀਹੇ ਦੇ ਕੇ ਮਾਰਨਾ। ਗੁਰੂ ਅਰਜਨ ਦੇਵ ਸਾਹਿਬ ਨੂੰ ਪਹਿਲਾਂ ਤੱਤੀ ਲੋਹ ’ਤੇ ਬਿਠਾਇਆ ਗਿਆ, ਸੀਸ ਉ¤ਤੇ ਗਰਮ ਰੇਤ ਪਾਈ ਗਈ। ਉਨ੍ਹਾਂ ਦੇ ਸਰੀਰ ਉ¤ਤੇ ਬਣੇ ਛਾਲਿਆਂ ਨੂੰ ਰਾਵੀ ਦੇ ਠੰਢੇ ਪਾਣੀ ਵਿੱਚ ਡਬੋਇਆ, ਤਾਂ ਕਿ ਹੋਰ ਤਸੀਹੇ ਮਿਲ ਸਕਣ ਅਤੇ ਅਖੀਰ ਰਾਵੀ ਦਰਿਆ ਵਿੱਚ (30 ਮਈ 1606) ਡੋਬ ਕੇ ਸ਼ਹੀਦ ਕਰ ਦਿੱਤਾ ਗਿਆ।

ਸਿੱਖ ਪ੍ਰੰਪਰਾਵਾਂ ਅਤੇ ਇਤਿਹਾਸ ਮੁਤਾਬਕ ਇਹ ਸਾਰਾ ਕੰਮ ਲਾਹੌਰ ਦਰਬਾਰ ਵਿੱਚ ਅਸਰ ਰਸੂਖ ਰੱਖਣ ਵਾਲੇ ਵਿਅਕਤੀਆਂ ਵੱਲੋਂ ਕੀਤਾ ਗਿਆ, ਗੁਰੂ ਸਾਹਿਬ ਦੀ ਸ਼ਹੀਦੀ ਨੇ ਸਿੱਖ ਲਹਿਰ ਨੂੰ ਨਵੀਂ ਸੇਧ ਦਿੱਤੀ। ਇਸ ਨਾਲ ਸਿੱਖਾਂ ਦੇ ਮਨਾਂ ਉ¤ਤੇ ਇਹ ਗੱਲ ਘਰ ਕਰ ਗਈ ਕਿ ਧਰਮ ਦੀ ਰੱਖਿਆ ਲਈ ਜ਼ੁਲਮ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਹਥਿਆਰਬੰਦ ਹੋਣਾ ਤੇ ਵੈਰੀ ਨਾਲ ਦੋ ਹੱਥ ਕਰਨਾ ਲਾਜ਼ਮੀ ਹਨ। ਗੁਰੂ ਜੀ ਅਖੀਰ ਤੱਕ ਅਡੋਲ, ਨਿਰਭੈ ਅਤੇ ਸ਼ਾਂਤਚਿਤ ਰਹੇ। ਉਹ ਅੱਤ ਬਿਖੜੇ, ਭਿਆਨਕ, ਨਿਰਦਈ ਹਾਲਾਤਾਂ ਵਿੱਚ ਵੀ ਹਰੀ ਸਿਮਰਨ ਤੇ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰ ਮੰਨਣ, ਉਸ ਦੇ ਹੱਕ-ਨਿਆਂ ਉ¤ਤੇ ਭਰੋਸਾ ਰੱਖਣ, ਉਸੇ ਦੀ ਸਰਵ-ਵਿਆਪਕਤਾ ਤੇ ਸ਼ਕਤੀਮਾਨਤਾ ਨੂੰ ਵੇਖ-ਵੇਖ ਆਨੰਦਤ ਰਹੇ। ਇਸ ਸ਼ਹਾਦਤ ਤੋਂ ਬਾਅਦ ਮਾਲਾ ਫੇਰਨ ਵਾਲੇ ਹੱਥਾਂ ਵਿੱਚ ਸ਼ਮਸ਼ੀਰ ਆ ਗਈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕੀਤੀਆਂ ਅਤੇ ਅਕਾਲ ਪੁਰਖ ਦਾ ਤਖਤਾ ਸਦਾ ਰਹਿਣ ਵਾਲਾ ‘ਅਕਾਲ ਤਖਤ’ ਰਚਿਆ। ਪਰ ਇਸ ਸਭ ਕੁੱਝ ਦਾ ਨਕਸ਼ਾ ਗੁਰੂ ਅਰਜਨ ਦੇਵ ਜੀ ਨੇ ਆਪ ਹੀ ਤਿਆਰ ਕੀਤਾ ਸੀ, ਉਨ੍ਹਾਂ ਨੇ ਆਪਣੇ ਪੁੱਤਰ ਬਾਲਕ ਹਰਗੋਬਿੰਦ ਨੂੰ ਰਣ ਭੂਮੀ ਵਿੱਚ ਲੜਨ ਦੀ ਸਿਖਲਾਈ ਦੇਣ ਦਾ ਪ੍ਰਬੰਧ ਆਪ ਕੀਤਾ।

ਸਿੱਖੀ ਦੇ ਅਸੂਲਾਂ ਅਤੇ ਕਦਰਾਂ ਕੀਮਤਾਂ ਉ¤ਤੇ ਪਹਿਰਾ ਦਿੰਦਿਆਂ ਅੰਤ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਾ ਗਏ ਕਿ ਜ਼ੁਲਮ ਜ਼ਬਰ ਅਤੇ ਅਨਿਅ ਦਾ ਟਾਕਰਾ ਹਰ ਹੀਲੇ ਕਰਨ ਦੀ ਲੋੜ ਹੈ। ਉਨ੍ਹਾਂ ਦੀ ਸ਼ਹੀਦੀ ਸਹਿਣਸ਼ੀਲਤਾ ਦੀ ਅਖੀਰ ਸੀ ਜਿਸ ਨਾਲ ‘‘ਤੇਰਾ ਕੀਆ ਮਿੱਠਾ ਲਾਗੇ’’ਦਾ ਫਲਸਫਾ

ਚੂੰ ਕਾਰ ਅਜ਼ ਹਮਾ ਹੀਲਤੇ

ਦਰ ਗੁਜਸ਼ਤ॥

ਹਲਾਲੁ ਅਸਤ ਬੁਰਦਨ

ਬ ਸ਼ਮਸ਼ੀਰ ਦਸਤੁ॥

ਵਿੱਚ ਤਬਦੀਲ ਹੋ ਗਿਆ॥

ਇਸ ਮਹਾਨ ਸ਼ਹਾਦਤ ਵਾਲੇ ਸਥਾਨ ਤੇ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ‘ਡੇਰਾ ਸਾਹਿਬ’ ਸਥਿਤ ਹੈ। ਗੁਰੂ ਜੀ ਦੀ ਖਾਮੋਸ਼ ਸ਼ਹਾਦਤ ਨੇ ਸਿੱਖ ਕੌਮ ਵਿੱਚ ਜ਼ਬਰ ਵਿਰੁੱਧ ਬਗਾਵਤ ਦਾ ਅਥਾਹ ਜੋਸ਼ ਭਰ ਦਿੱਤਾ ਅਤੇ ਪਿਆਰ ਭਰੇ ਜਜਬੇ ਦੇ ਨਾਲ ਤਲਵਾਰ ਵੀ ਸਿੱਖਾਂ ਦਾ ਸ਼ਿੰਗਾਰ ਬਣ ਗਈ। ਆਓ, ਅਸੀਂ ਵੀ ਸਾਰੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ’ਤੇ ਸ਼ਹੀਦ ਗੁਰੂ ਦੀ ਮਹਾਨ ਕੁਰਬਾਨੀ ਤੇ ਸ਼ਹੀਦੀ ਫਲਸਫੇ ਨੂੰ ਹਿਰਦਿਆਂ ਵਿੱਚ ਵਸਾ ਲੋਕਾਈ ਦੀ ਸੇਵਾ ਵਿੱਚ ਜੁਟ ਜਾਈਏ।


Total Views: 18084

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation