punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਗੁਰੂ ਹਰਿ ਗੋਬਿੰਦ ਸਾਹਿਬ ਜੀ


Date: Aug 30, 2010
Print This Story. Mail this to friend.

ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਸੰਨ 1595 ਨੂੰ ਪਿੰਡ ਵਡਾਲੀ ਜ਼ਿਲ੍ਹਾਂ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਹੋਇਆ ਸੀ।

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਬਚਪਨ ਵਿੱਚ ਪੜ੍ਹਾਈ ਲਿਖਾਈ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਕਰਵਾਈ। ਬਚਪਨ ਵਿੱਚ ਹੀ ਆਪ ਜੀ ਨੂੰ ਤਲਵਾਰ, ਨੇਜ਼ਾ, ਬੰਦੂਕ, ਘੋੜ ਸਵਾਰੀ ਆਦਿ ਦੀ ਸਿੱਖਿਆ ਬਾਬਾ ਬੁੱਢਾ ਜੀ ਨੇ ਦਿੱਤੀ। ਗੁਰਬਾਣੀ ਅਭਿਆਸ, ਗੁਰਮੁੱਖੀ, ਫਾਰਸੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦੀ ਵਿੱਦਿਆ ਵੀ ਹਾਸਲ ਕੀਤੀ। ਬਾਬਾ ਬੁੱਢਾ ਜੀ ਦੀ ਸਿਰੀ ਸਾਹਿਬ ਅੱਜ ਵੀ ਅਕਾਲ ਤਖ਼ਤ ਪੁਰ ਸਸ਼ੋਭਿਤ ਹੈ।

ਗੁਰੂ ਅਰਜਨ ਸਾਹਿਬ ਸ਼ਹੀਦੀ ਦੇਣ ਲਈ ਲਾਹੌਰ ਗਏ। ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਆਦਿਕ ਮੁੱਖੀ ਸਿੱਖਾਂ ਨੂੰ ਸੱਦ ਕੇ ਉਸ ਵਕਤ ਦੇ ਰਾਜਸੀ ਹਾਲਾਤ ਦੱਸੇ। ਆਉਣ ਵਾਲੇ ਸਮੇਂ ਵਿੱਚ ਹਕੂਮਤ ਨਾਲ ਸਿੱਧੀ ਟੱਕਰ ਹੋਣ ਬਾਰੇ ਵੀ ਸੰਭਾਵਨਾ ਦੱਸੀ। ਦਰਬਾਰ ਸਾਹਿਬ ਦੇ ਮੰਦਰ ਭਰੀ ਸੰਗਤ ਦੇ ਸਾਹਮਣੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਸੌਂਪੀ। ਇਥੇ ਗੁਰੂ ਜੀ ਨੇ ਮੀਰੀ ਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਵੇਲੇ ਦੀ ਸਰਕਾਰ ਨੇ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਗੁਆਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਗੁਰੂ ਸਾਹਿਬ ਦੀ ਉਮਰ ਕੇਵਲ 11 ਸਾਲਾਂ ਦੀ ਸੀ। ਕਿਲ੍ਹੇ ਵਿੱਚ ਪੁੱਜ ਕੇ ਵੱਡੀ ਚੜ੍ਹਦੀ ਕਲਾ ਪ੍ਰਗਟ ਕੀਤੀ। ਇਥੋਂ ਤੱਕ ਕਿ ਕੈਦ ਕੀਤੇ ਹੋਏ ਵੱਡੇ-ਵੱਡੇ ਹਿੰਦੂ ਰਾਜਿਆਂ ਨੂੰ ਵੀ ਹੌਂਸਲਾ ਦਿੱਤਾ। ਸਾਰੇ ਗੁਰੂ ਜੀ ਦੇ ਸਿਦਕੀ ਸਿੱਖ ਬਣ ਗਏ। ਥਾਂ-ਥਾਂ ਜੱਥੇ ਬਣਾ ਕੇ ਸਿੱਖ ਗੁਆਲੀਅਰ ਪਹੁੰਚਦੇ।

ਗੁਰੂ ਜੀ ਨੇ ਆਪਣੇ ਨਾਲ 52 ਹੋਰ ਰਾਜਿਆਂ ਨੂੰ ਵੀ ਰਿਹਾ ਕਰਾਇਆ ਜਿਸ ਤੋਂ ਆਪ ਦਾ ਨਾਮ ‘ਬੰਦੀ ਛੋੜ ਦਾਤਾ’ ਪੈ ਗਿਆ।

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਨਜ਼ਰ ਬੰਦੀ ਨੇ ਸਿੱਖ ਸੰਗਤਾਂ ਵਿੱਚ ਜੋਸ਼ ਭਰ ਦਿੱਤਾ। ਸੰਗਤਾਂ ਅੰਦਰ ਬੀਰ ਰਸ ਪੈਦਾ ਕਰਨ ਲਈ ਗੁਰੂ ਜੀ ਨੇ ਰਿਹਾਈ ਉਪਰੰਤ ਮਸੰਦਾ ਨੂੰ ਤੇ ਸਿੱਖ ਸੰਗਤਾਂ ਦੇ ਨਾਮ ਹੁਕਮ ਨਾਮੇ ਘਲੇ ਕਿ ਉਹ ਆਪਣੇ ਨਾਲ ਸ਼ਸਤਰ, ਘੋੜੇ ਤੇ ਹੋਰ ਫੌਜੀ ਸਾਮਾਨ ਲੈ ਕੇ ਆਉਣ।

ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਅਕਾਲ ਤਖ਼ਤ ਬਣਾਇਆ। ਅਕਾਲ ਤਖ਼ਤ ਦੇ ਸਾਹਮਣੇ ਕਸਤਰਾਂ ਹੋਣ ਲੱਗੀਆਂ। ਢਾਡੀ, ਯੋਧਿਆਂ ਦੀਆਂ ਵਾਂਗ ਗਾ ਕੇ ਬੀਰ ਰਸ ਪੈਦਾ ਕਰਨ ਲੱਗੇ। ਸਤਿਗੁਰੂ ਜੀ

ਆਪ, ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰ ਕੇ ਬੀਰ ਰਸ ਨਾਲ ਭਰਪੂਰ ਵਿਖਿਆਨ ਦਿਆ ਕਰਦੇ ਸਨ।

ਜਹਾਂਗੀਰ ਦੀ ਮੌਤ ਤੋਂ ਬਾਅਦ ਸ਼ਾਹ ਜਹਾਨ ਤਖ਼ਤ ਤੇ ਬੈਠਾ। ਇਹ ਬੜਾ ਕੱਟੜ ਬਾਦਸ਼ਾਹ ਸੀ। ਇਸ ਨੇ ਮੁਸਲਮਾਨਾਂ ਵਾਸਤੇ ਧਰਮ ਤਬਦੀਲੀ ਦੀ ਮਨਾਹੀ ਕਰ ਦਿੱਤੀ। ਲਾਹੌਰ ਡੋਬੀ ਬਾਜ਼ਾਰ ਵਿੱਚ ਬਣਾਈ ਬਾਉਲੀ ਪੂਰ ਕੇ ਮਸੀਤ ਬਣਾ ਦਿੱਤੀ ਸਿੱਖਾਂ ਦੇ ਮਨਾਂ ਵਿੱਚ ਜੋਸ਼ ਭੜਕ ਉਠਿਆ। ਕੌਮ ਦੀ ਤਿਆਰੀ ਤਾਂ ਹੋ ਹੀ ਚੁੱਕੀ ਸੀ। ਗੁਰੂ ਹਰਿ ਗੋਬਿੰਦ ਜੀ ਨੇ ਮੁਗਲ ਫੌਜਾਂ ਨਾਲ ਚਾਰ ਜੰਗ ਹੋਏ। ਚਾਰਾਂ ਵਿੱਚ ਹੀ ਜਿੱਤ ਪ੍ਰਾਪਤ ਕੀਤੀ।

ਗੁਰੂ ਹਰਿ ਗੋਬਿੰਦ ਸਾਹਿਬ ਨੇ ਕੌਮ ਦੀ ਤਿਆਰੀ ਹਿੱਤ ਵੱਡੇ ਸ਼ਹਿਰਾਂ ਤੇ ਜਰਨੈਲੀ ਸੜਕਾਂ ਤੋਂ ਹੱਟ ਕੇ ਪਹਾੜਾਂ ਦੀ ਗੁਠ ਵਿੱਚ ਇੱਕ ਨਵਾਂ ਨਗਰ ਕੀਰਤਪੁਰ ਵਸਾਇਆ।

ਗੁਰੂ ਹਰਿ ਗੋਬਿੰਦ ਸਾਹਿਬ ਜੰਗ ਤੋਂ ਬਾਅਦ ਕੀਰਤਪੁਰ ਹੀ ਰਹੇ ਤੇ ਸਾਰਾ ਸਮਾਂ ਕੌਮ ਦੀ ਤਿਆਰੀ ਵਿੱਚ ਲਗਾਇਆ।

ਗੁਰੂ ਹਰਿ ਗੋਬਿੰਦ ਸਾਹਿਬ 3 ਮਾਰਚ ਸੰਨ 1644 ਨੂੰ ਗੁਰਿਆਈ ਆਪਣੇ ਪੋਤਰੇ, ਗੁਰੂ ਹਰਿ ਰਾਇ ਸਾਹਿਬ ਜੀ ਨੂੰ ਬਖ਼ਸ਼ ਦਿੱਤੀ ਤੇ ਜੋਤੀ ਜੋਤ ਸਮਾ ਗਏ।





Total Views: 18083

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation