punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸ਼ਹੀਦੀ


Date: Aug 21, 2010
Print This Story. Mail this to friend.

ਬਾਬਾ ਜੁਝਾਰ ਸਿੰਘ ਨੇ ਆਪਣੇ ਵੱਡੇ ਵੀਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸੂਰਮੇ ਦੀ ਤਰ੍ਹਾਂ ਸ਼ਹੀਦ ਹੁੰਦੇ ਵੇਖ ਕੇ ਹੱਥ ਜੋੜ ਕੇ ਪਿਤਾ ਜੀ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਵੀ ਵੱਡੇ ਵੀਰ ਦੀ ਤਰ੍ਹਾਂ ਰਣ-ਭੂਮੀ ਵਿੱਚ ਜਾ ਕੇ ਵੈਰੀਆਂ ਨਾਲ ਜੂਝਣ ਦੀ ਆਗਿਆ ਦਿੱਤੀ ਜਾਵੇ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਪ੍ਰਸੰਨਤਾ ਨਾਲ ਪੁੱਤਰ ਨੂੰ ਆਗਿਆ ਦੇ ਦਿੱਤੀ ਅਤੇ ਵੱਡੇ ਸਾਹਿਬਜ਼ਾਦੇ ਵਾਂਗ ਛੋਟੇ ਸਾਹਿਬਜ਼ਾਦੇ ਨੂੰ ਵੀ ਆਪਣੇ ਹੱਥੀਂ ਹਥਿਆਰ ਸਜਾ ਕੇ ਰਣ ਭੂਮੀ ਵੱਲ ਤੋਰਿਆ। ਪੰਜ ਸਿੰਘ ਵੀ ਉਹਨਾਂ ਦੇ ਨਾਲ ਸਨ।

ਸਾਹਿਬਜ਼ਾਦਾ ਜੁਝਾਰ ਸਿੰਘ ਸ਼ੇਰ ਵਾਂਗੂ ਗਰਜਦੇ ਹੋਏ ਯੁੱਧ ਭੂਮੀ ਵਿੱਚ ਡਟ ਗਏ ਅਤੇ ਜੋਸ਼ ਨਾਲ ਵੈਰੀ ਦਲ 'ਤੇ ਟੁੱਟ ਪਏ। ਉਹਨਾਂ ਦੀ ਬਹਾਦਰੀ, ਜੋਸ਼ ਅਤੇ ਫੁਰਤੀ ਨੂੰ ਵੇਖ ਕੇ ਵੈਰੀ ਦਲ ਦੇ ਵੱਡੇ-ਵੱਡੇ ਯੋਧੇ ਵੀ ਹੈਰਾਨ ਰਹਿ ਗਏ ਅਤੇ ਸਾਰੇ ਡਰਦੇ ਮਾਰੇ ਇੱਧਰ-ਉੱਧਰ ਖਿੰਡ ਗਏ। ਉਹਨਾਂ ਨੇ ਸਲਾਹ ਬਣਾਈ ਕਿ ਇਸ ਯੋਧੇ ਨੂੰ ਕਿਸੇ ਤਰ੍ਹਾਂ ਜਿਉਂਦਾ ਫੜਿਆ ਜਾਵੇ।

ਜਿਹੜਾ ਵੀ ਉਹਨਾਂ ਨੂੰ ਫੜਨ ਲਈ ਅੱਗੇ ਵਧਿਆ, ਸਾਹਿਬਜ਼ਾਦਾ ਜੀ ਦੀ ਤਲਵਾਰ ਨਾਲ ਕੱਟ ਕੇ ਟੋਟੇ-ਟੋਟੇ ਹੋ ਗਿਆ। ਅੰਤ ਵਿੱਚ ਵੈਰੀਆਂ ਦੀ ਇੱਕ ਤਕੜੀ ਟੁਕੜੀ ਨੇ ਉਹਨਾਂ ਨੂੰ ਚਾਰੇ ਪਾਸਿਉਂ ਘੇਰ ਲਿਆ ਅਤੇ ਇਕੱਲੇ ਬਾਲਕ ਤੇ ਸਾਰੇ ਇਕੱਠੇ ਵਾਰ ਕਰਨ ਲੱਗੇ। ਸਾਹਿਬਜ਼ਾਦਾ ਜੀ ਦੁੱਗਣੇ ਬਲ ਨਾਲ ਵੈਰੀਆਂ ਦਾ ਸਫ਼ਾਇਆ ਕਰਨ ਲੱਗੇ। ਪਰ ਇਕੱਲਾ ਬਾਲਕ ਕਿੰਨਾ ਕੁ ਚਿਰ ਐਨੇ ਵੱਡੇ ਦਲ ਦਾ ਟਾਕਰਾ ਕਰਦਾ? ਅਖੀਰ 'ਚ ਜ਼ਖਮੀ ਹੋ ਕੇ ਉਹ ਧਰਤੀ 'ਤੇ ਡਿੱਗ ਪਏ।

ਇਸ ਤਰ੍ਹਾਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀਰਤਾ ਅਤੇ ਸੂਰਮੇ ਦੀ ਤਰ੍ਹਾਂ ਲੜਦੇ-ਲੜਦੇ ਸ਼ਹੀਦ ਹੋ ਗਏ ਅਤੇ ਸੰਸਾਰ ਦੇ ਇਤਿਹਾਸ ਵਿੱਚ ਸੂਰਬੀਰਤਾ ਅਤੇ ਬਹਾਦਰੀ ਦੀ ਅਦੁੱਤੀ ਮਿਸਾਲ ਕਾਇਮ ਕਰ ਗਏ।


Total Views: 18071

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation