punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ


Date: Aug 21, 2010
Print This Story. Mail this to friend.

ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਛੱਡਿਆ ਤਾਂ ਮੁਗਲਾਂ ਨੇ ਹਮਲਾ ਕਰ ਦਿੱਤਾ, ਇਸ ਦੌਰਾਨ ਬਹੁਤ ਸਾਰੇ ਸਿੰਘ ਅਤੇ ਸਾਰਾ ਪਰਿਵਾਰ ਗੁਰੂ ਜੀ ਤੋਂ ਵਿਛੜ ਗਿਆ। ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਗੰਗੂ ਰਸੋਈਆ ਆਪਣੇ ਨਾਲ ਆਪਣੇ ਘਰ ਲੈ ਆਇਆ।

ਆਨੰਦਪੁਰ ਤੋਂ ਚੱਲਣ ਲੱਗੇ ਮਾਤਾ ਗੁਜਰੀ ਜੀ ਨੇ ਕੁਝ ਗਹਿਣੇ,ਹੀਰੇ-ਜਵਾਰਤ ਅਤੇ ਮੋਹਰਾਂ ਇੱਕ ਗੰਢ ਵਿੱਚ ਬੰਨ੍ਹ ਲਏ ਸਨ। ਇਸਦਾ ਗੱਲ ਦਾ ਪਤਾ ਲੱਗਦੇ ਹੀ ਗੰਗੂ ਦਾ ਦਿਲ ਬੇਈਮਾਨ ਹੋ ਗਿਆ। ਉਸਨੇ ਰਾਤ ਨੂੰ ਚੁੱਪ-ਚਾਪ ਉਹ ਗੰਢ ਚੁਰਾ ਲਈ ਅਤੇ ਆਪ ਹੀ ਚੋਰ-ਚੋਰ ਦਾ ਰੌਲਾ ਪਾਉਣ ਲੱਗਿਆ। ਮਾਤਾ ਜੀ ਉਸਦੀ ਨੀਅਤ ਜਾਣ ਗਏ ਸਨ, ਅਤੇ ਕਹਿਣ ਲੱਗੇ, 'ਗੰਗਿਆ ਜੇ ਤੂੰ ਗੰਢ ਰੱਖਣੀ ਹੈ ਤਾਂ ਰੱਖ ਲੈ, ਐਵੇਂ ਰੌਲਾ ਨਾ ਪਾ, ਚੋਰ ਤਾਂ ਇੱਥੇ ਆਇਆ ਹੀ ਕੋਈ ਨਹੀਂ।'

ਗੰਗੂ ਤਾਂ ਹੀਰੇ-ਜਵਾਰਤ ਹਜ਼ਮ ਕਰਕੇ ਮਾਤਾ ਜੀ ਕੋਲੋਂ ਪਿੱਛਾ ਛੁਡਵਾਉਣਾ ਚਾਹੁੰਦਾ ਸੀ, ਸੋ ਉਸ ਪਾਪੀ ਨੇ ਧਰਮ-ਅਧਰਮ ਦਾ ਵਿਚਾਰ ਛੱਡ ਕੇ ਪਿੰਡ ਦੇ ਚੌਧਰੀ ਨੂੰ ਜਾ ਕੇ ਦੱਸ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਅਤੇ ਦੋਵੇਂ ਛੋਟੇ ਪੁੱਤਰਾਂ ਨੂੰ ਉਸਨੇ ਆਪਣੇ ਘਰ ਬੰਦ ਕੀਤਾ ਹੋਇਆ ਹੈ।

ਗੰਗੂ ਅਤੇ ਚੌਧਰੀ ਨੇ ਰਲ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਸੂਬੇ ਵਜ਼ੀਦ ਖਾਂ ਦੇ ਹਵਾਲੇ ਕਰ ਦਿੱਤਾ। ਵਜ਼ੀਦ ਖਾਂ ਨੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਲਿਆ। ਅਗਲੇ ਦਿਨ ਦੋਵੇਂ ਸਾਹਿਬਜ਼ਾਦਿਆਂ ਨੂੰ ਦਰਬਾਰ ਵਿੱਚ ਹਾਜ਼ਰ ਕੀਤਾ ਗਿਆ ਅਤੇ ਉਹਨਾਂ ਨੂੰ ਨਵਾਬ ਨੂੰ ਝੁਕ ਕੇ ਸਲਾਮ ਕਰਨ ਲਈ ਕਿਹਾ ਗਿਆ। ਇਸ 'ਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਬੋਲੇ, 'ਅਸੀਂ ਸਿਰਫ਼ ਅਕਾਲ ਪੁਰਖ ਅਤੇ ਆਪਣੇ ਗੁਰੂ ਪਿਤਾ ਦੇ ਅੱਗੇ ਹੀ ਸੀਸ ਝੁਕਾਉਂਦੇ ਹਾਂ, ਕਿਸੇ ਹੋਰ ਮਨੁੱਖ ਨੂੰ ਅਸੀਂ ਸਲਾਮ ਨਹੀਂ ਕਰਦੇ।'

ਸੂਬਾ ਸਰਹੰਦ ਨੂੰ ਲੱਗਿਆ ਕਿ ਬਾਲਕ ਛੋਟੇ ਅਤੇ ਭੋਲੇ ਹਨ ਉਹ ਉਸਦੇ ਡਰਾਵੇ ਵਿੱਚ ਆ ਜਾਣਗੇ ਅਤੇ ਮੁਸਲਮਾਨ ਬਣਨਾ ਕਬੂਲ ਕਰ ਲੈਣਗੇ। ਪਰ ਸਾਹਿਬਜ਼ਾਦੇ ਕਿਸੇ ਵੀ ਡਰਾਵੇ ਜਾਂ ਲਾਲਚ ਵਿੱਚ ਨਾ ਆਏ।

ਵਜ਼ੀਦ ਖਾਂ ਨੇ ਉਹਨਾਂ ਨੂੰ ਜਦੋਂ ਇਹ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ? ਤਾਂ ਬਾਲਕਾਂ ਨੇ ਨਿਡਰਤਾ ਨਾਲ ਉੱਤਰ ਦਿੱਤਾ, 'ਅਸੀਂ ਵੀ ਪਿਤਾ ਜੀ ਦੀ ਤਰ੍ਹਾਂ ਸਿੰਘਾਂ ਦੀ ਫ਼ੌਜ ਇਕੱਠੀ ਕਰਾਂਗੇ ਅਤੇ ਜ਼ੁਲਮ ਦੇ ਵਿਰੁੱਧ ਲੜਾਂਗੇ।' ਇਹ ਸੁਣ ਕੇ ਵਜ਼ੀਦ ਖਾਂ ਗੁੱਸੇ ਨਾਲ ਲਾਲ-ਪੀਲਾ ਹੋ ਗਿਆ ਅਤੇ ਉਸ ਨੇ ਬਾਲਕਾਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੱਤਾ ਗਿਆ। ਸਾਹਿਬਜ਼ਾਦਿਆਂ ਦੇ ਦੁਆਲੇ ਕੰਧ ਚਿਨਣੀ ਸ਼ੁਰੂ ਹੋਈ। ਜਿਵੇਂ-ਜਿਵੇਂ ਕੰਧ ਉੱਚੀ ਹੁੰਦੀ, ਵਜ਼ੀਦ ਖਾਂ ਮੁੜ-2 ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਹਿੰਦਾ, ਪਰ ਸਾਹਿਬਜ਼ਾਦੇ ਟੱਸ ਤੋਂ ਮੱਸ ਨਹੀਂ ਹੋਏ।

ਅਖੀਰ, ਦੋਵਾਂ ਬਾਲਕਾਂ ਨੇ ਜੈਕਾਰੇ ਲਗਾਉਂਦੇ ਹੋਇਆਂ, ਅਕਾਲ ਪੁਰਖ ਨੂੰ ਯਾਦ ਕਰਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ। ਵਜ਼ੀਦ ਖਾਂ ਹੱਸ ਰਿਹਾ ਸੀ, ਪਰ ਸਾਰਾ ਸ਼ਹਿਰ ਰੋ ਰਿਹਾ ਸੀ, ਸਾਰੇ ਦਰਬਾਰੀ ਭੈ-ਭੀਤ ਸਨ।

ਸਰਹੰਦ ਵਿਖੇ ਟੋਡਰ ਮੱਲ ਨਾਂਅ ਦਾ ਸ਼ਾਹੂਕਾਰ ਰਹਿੰਦਾ ਸੀ, ਉਸਨੂੰ ਜਦੋਂ ਸਾਹਿਬਜ਼ਾਦਿਆਂ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਿਆ ਤਾਂ ਉਸਨੇ ਸੋਚਿਆ ਸ਼ਾਇਦ ਸੂਬਾ ਧਨ ਲੈ ਕੇ ਬਾਲਕਾਂ ਨੂੰ ਛੱਡ ਦਵੇ ਤਾਂ ਉਹ ਮੂੰਹੋਂ ਮੰਗਿਆ ਧਨ ਦੇ ਕੇ ਉਹਨਾਂ ਨੂੰ ਛੁਡਵਾ ਲਵੇਗਾ। ਪਰ ਜਦੋਂ ਉਸਨੂੰ ਪਤਾ ਲੱਗਿਆ ਕਿ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਹਨ ਤਾਂ ਉਸ ਨੂੰ ਬਹੁਤ ਦੁੱਖ ਹੋਇਆ। ਉਸਨੇ ਇਹ ਖ਼ਬਰ ਮਾਤਾ ਗੁਜਰੀ ਜੀ ਨੂੰ ਰੋਂਦੇ ਹੋਏ ਸੁਣਾਈ, ਮਾਤਾ ਜੀ ਇਹ ਸੁਣ ਕੇ ਧੀਰ-ਗੰਭੀਰ ਹੋ ਗਏ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਉਹਨਾਂ ਨੇ ਵੀ ਠੰਡੇ ਬੁਰਜ ਵਿੱਚ ਹੀ ਆਪਣੇ ਪ੍ਰਾਣ ਤਿਆਗ ਦਿੱਤੇ।

ਇਸ ਤੋਂ ਬਾਅਦ ਗੁਰੂ ਘਰ ਦੇ ਕੁਝ ਪ੍ਰੇਮੀ ਸਿੱਖਾਂ ਦੁਆਰਾ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀਆਂ ਮ੍ਰਿਤਕ ਦੇਹਾਂ ਦਾ ਸਤਿਕਾਰ ਨਾਲ ਸਸਕਾਰ ਕਰ ਦਿੱਤਾ ਗਿਆ।


Total Views: 18070

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation