punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਧੰਨ ਗੁਰੂ ਗੋਬਿੰਦ, ਧੰਨ ਪੰਜ ਪਿਆਰੇ


Date: Aug 21, 2010
Print This Story. Mail this to friend.

ਸਿੱਖ ਧਰਮ ਦੇ ਇਤਿਹਾਸ ਵਿੱਚ ਪੰਜਾਂ ਪਿਆਰਿਆਂ ਦੀ ਭੂਮਿਕਾ ਬਹੁਤ ਹੀ ਪ੍ਰਮੁੱਖ ਹੈ, ਕਿਉਂਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਪੰਜਾ ਨੂੰ "ਪਿਆਰਿਆਂ" ਦਾ ਮਾਣ ਤਾਂ ਦਿੱਤਾ ਹੀ ਹੈ ਨਾਲ ਹੀ ਇਹਨਾਂ ਨੂੰ ਅੰਮ੍ਰਿਤ ਦੀ ਪਹੁਲ ਵੀ ਸਭ ਤੋਂ ਪਹਿਲਾਂ ਦਿੱਤੀ ਅਤੇ ਗੁਰੂ ਸਾਹਿਬ ਜੀ ਨੇ ਖਾਲਸਾ ਹੋਣ ਦਾ ਮਾਣ ਬਖਸ਼ਿਆ ਅਤੇ ਕਿਹਾ ਇਹਨਾਂ ਦਾ ਹੁਕਮ ਮੈਨੂੰ ਸਦਾ ਪਰਵਾਨ ਹੋਵੇਗਾ।

ਇਹ ਪੰਜ ਪਿਆਰੇ ਸਨ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਧਰਮ ਸਿੰਘ ਜੀ, ਭਾਈ ਸਾਹਿਬ ਹਿੰਮਤ ਸਿੰਘ ਜੀ, ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ।

ਜੇ ਇਹਨਾਂ ਪੰਜਾ ਪਿਆਰਿਆਂ ਦੇ ਨਾਮ ਤੇ ਹੀ ਕੇਵਲ ਗੌਰ ਕੀਤਾ ਜਾਵੇ ਤਾਂ ਸਾਨੂੰ ਇਹਨਾਂ ਦੇ ਨਾਮ ਤੋਂ ਹੀ ਬਹੁਤ ਵੱਡੀ ਸਿੱਖਿਆ ਮਿਲਦੀ ਹੈ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੇ ਨਿਰਮਾਣ ਸਮੇਂ ਇਹਨਾਂ ਦੀ ਚੋਣ ਕੀਤੀ ਸੀ, ਤਾਂ ਸ਼ੁਰੂਆਤ ਹੋਈ ਭਾਈ ਦਇਆ ਸਿੰਘ ਜੀ ਤੋਂ ਦਇਆ ਧਰਮ ਦੀ ਮਾਂ ਹੁੰਦੀ ਹੈ ਜਿਸ ਵਿਅਕਤੀ ਦੇ ਅੰਦਰ ਦਇਆ ਨਹੀ ਹੁੰਦੀ ਉਸ ਦੇ ਅੰਦਰ ਧਰਮ ਕਦੀ ਨਹੀਂ ਆ ਸਕਦਾ।

ਦੂਜੇ ਨੰਬਰ ਤੇ ਆਏ ਧਰਮ ਸਿੰਘ ਜੀ ਜਦ ਇਨਸਾਨ ਦੇ ਅੰਦਰ ਦਇਆ ਹੁੰਦੀ ਹੈ ਤਾਂ ਉੱਥੇ ਧਰਮ ਆਪਣੇ ਆਪ ਹੀ ਆ ਜਾਂਦਾ ਹੈ। ਤੀਜੇ ਨੰਬਰ ਤੇ ਆਏ ਭਾਈ ਹਿੰਮਤ ਸਿੰਘ ਜੀ ਧਰਮ ਨੂੰ ਉਹ ਹੀ ਮੰਨ ਸਕਦਾ ਹੈ ਜਿਸ ਵਿੱਚ ਹਿੰਮਤ ਹੋਵੇ। ਸੱਚ ਬੋਲਣ ਦੇ ਲਈ ਧਰਮ ਦੇ ਅਨੁਸਾਰ ਜੀਵਨ ਜਿਉਣ ਦੇ ਲਈ ਹਿੰਮਤ ਦੀ ਚੌਥਾ ਨੰਬਰ ਸੀ ਭਾਈ ਮੋਹਕਮ ਸਿੰਘ ਜੀ ਦਾ ਧਰਮ ਤੇ ਚੱਲਣ ਲਈ ਵਿਅਕਤੀ ਨੂੰ ਆਪਣਾ ਮੋਹ ਘੱਟ ਕਰਨਾ ਪੈਂਦਾ ਤਾਂ ਹੀ ਤੇ ਅਰਦਾਸ ਕੀਤੀ ਜਾਂਦੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾਉ। ਧਰਮ ਤੇ ਚਲਣ ਲਈ ਮੋਹ ਨੂੰ ਘੱਟ ਕਰਨਾ ਜਰੂਰੀ ਸੀ ਇਸ ਲਈ ਮੋਹਕਮ ਹੋਣ ਦਾ ਗੁਣ ਵੀ ਪੰਥ ਵਿੱਚ ਆਇਆ।

ਇਸ ਦੇ ਬਾਅਦ ਪੰਜਵੇਂ ਨੰਬਰ ਤੇ ਭਾਈ ਸਾਹਿਬ ਸਿੰਘ ਜੀ। ਦਇਆ, ਧਰਮ, ਹਿੰਮਤ, ਮੋਹਕਮ ਇਹ ਸਾਰੇ ਗੁਣਾਂ ਨੂੰ ਮਿਲਾ ਕੇ ਸਾਹਿਬ ਤਿਆਰ ਹੋ ਗਏ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਪੰਜਾ ਪਿਆਰਿਆਂ ਦਾ ਨਾਮ ਹੀ ਸਾਡੇ ਲਈ ਇੱਕ ਬਹੁਤ ਵੱਡੀ ਸਿੱਖਿਆ ਹੈ।


Total Views: 18066

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation