|
"ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਏ, ਕਟਵਾ ਦਿਏ ਬਾਪ ਨੇ ਬੱਚੇ ਜਹਾਂ ਪਰਵਰਦਿਗਾਰ ਕੇ ਲਿਏ"
Date: Aug 21, 2010
ਇਹ ਲਫਜ਼ ਕਿਸੇ ਸ਼ਾਇਰ ਨੇ ਦੱਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਰੇ ਬਿਲਕੁੱਲ ਢੁੱਕਵੇਂ ਕਹੇ ਹਨ।ਉਹ ਮਹਾਨ ਸਰਬੰਸ ਦਾਨੀ ਸਨ ਜਿੰਨ੍ਹਾਂ ਨੇ ਆਪਣੀ ਕੁੱਲ ਨੂੰ ਵੀ ਧਰਮ ਦੇ ਰਾਹ 'ਤੇ ਕੁਰਬਾਨ ਕਰ ਦਿੱਤਾ।
ਲੜ੍ਹਾਈ ਵਿਚ ਅਤੇ ਕੰਧਾਂ ਵਿਚ ਚਿਣਵਾਏ ਜਾਣ ਕਰਕੇ ਆਪਣੇ ਪੁੱਤਾਂ ਨੂੰ ਗੁਆਉਣ ਵਾਲੇ ਗੁਰੂ ਗੋਬਿੰਦ ਸਿੰਘ ਨੇ ਸਦਾ ਲੋਕਾਂ ਦੇ ਭਲੇ ਬਾਰੇ ਹੀ ਸੋਚਿਆ ਅਤੇ ਧਰਮ ਦਾ ਰਾਹ ਨਹੀਂ ਛੱਡਿਆ।
ਉਹਨਾਂ ਦੀਆਂ ਇਹਨਾਂ ਲਾਸਾਣੀ ਕੁਰਬਾਨੀਆਂ ਲਈ ਕਿਸੇ ਸ਼ਾਇਰ ਨੇ ਲਿਖਿਆ ਹੈ :
ਵਾਜਾਂ ਵਾਲੇ ਦੇ ਨਾਂ ਨਾਲ ਵੀ ਜਾਣੇ ਜਾਂਦੇ ਗੁਰੂ ਗੋਬਿੰਦ ਸਿੰਘ ਨੇ ਲੋਕਾਂ ਦੇ ਕਲਿਆਣ ਲਈ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਤਾਂ ਜੋ ਆਉਣ ਵਾਲੇ ਸਮੇਂ ਵਿਚ ਹਿੰਦ ਦੇ ਦੁਸ਼ਮਣਾਂ ਨਾਲ ਟਾਕਰਾ ਲੈਣ ਦੇ ਸਮਰੱਥ ਹਥਿਆਰਬੰਦ ਫੌਜ ਤਿਆਰ ਹੋ ਸਕੇ।ਉਹੋ ਹੀ ਅਜਿਹੀ ਪਹਿਲੀ ਸ਼ਖਸੀਅਤ ਸਨ ਜਿੰਨ੍ਹਾਂ ਨੇ ਲੋਕਤੰਤਰ ਦੀ ਸਥਾਪਨਾ ਬਾਰੇ ਸੋਚਿਆ ਅਤੇ ਖਾਲਸਾ ਪੰਥ ਦੀ ਸਾਜਣਾ ਦੇ ਰੂਪ ਵਿਚ ਉਸ ਨੂੰ ਸਾਕਾਰ ਕੀਤਾ।
ਇਸੇ ਪੰਥ ਦੀ ਰਾਖੀ ਅਤੇ ਇਸ ਨੂੰ ਅੱਗੇ ਵਧਾਉਣ ਲਈ ਉਹਨਾਂ ਨੇ ਤੱਤਕਾਲੀ ਮੁਗਲ ਬਾਦਸ਼ਾਹ ਔਰੰਗਜ਼ੇਬ ਨਾਲ ਕਈ ਲੜ੍ਹਾਈਆ ਲੜ੍ਹੀਆਂ।ਗੁਰੂ ਜੀ ਸਹਿ ਹੋਂਦ ਦੇ ਹਿਮਾਇਤੀ ਸਨ ਅਤੇ ਇਸੇ ਲਈ ਤਾਂ ਜੇਕਰ ਉਹ ਚਾਹੁੰਦੇ ਤਾਂ ਔਰੰਗਜ਼ੇਬ ਨੂੰ ਕਦੋਂ ਦਾ ਮਾਰ ਸੁੱਟਦੇ ਪਰ ਉਹ ਔਰੰਗਜ਼ੇਬ ਨੂੰ ਮਾਰਨ ਦੀ ਬਜਾਏ ਉਸ ਦੇ ਦਿਲੋਂ ਦੂਜੇ ਧਰਮਾਂ ਪ੍ਰਤੀ ਪੈਦਾ ਹੋਈ ਨਫਰਤ ਨੂੰ ਖਤਮ ਕਰਨਾ ਚਾਹੁੰਦੇ ਸਨ।
ਇਸੇ ਲਈ ਉਹ ਆਖਿਰ ਤੱਕ ਔਰੰਗਜ਼ੇਬ ਅੱਗੇ ਨਾ ਝੁੱਕੇ ਅਤੇ ਜਦੋਂ ਔਰੰਗਜ਼ੇਬ ਲੜ੍ਹਾਈ ਦੇ ਯੋਗ ਨਾ ਰਿਹਾ ਤਾਂ ਉਹਨਾਂ ਨੇ ਉਸ ਨੂੰ ਜ਼ਫਰਾਨਾਮਾ ਦੇ ਰੂਪ ਵਿਚ ਲਾਹਣਤਾਂ ਭੇਜ ਕੇ ਉਸ ਵੱਲੋਂ ਕੀਤੇ ਗਏ ਉਸ ਦੇ ਗੁਨਾਹਾਂ ਦੀ ਉਸ ਨੂੰ ਯਾਦ ਦੁਆਈ ਜਿਸ ਤੋਂ ਮਗਰੋਂ ਇਹਨਾਂ ਗੁਨਾਹਾਂ ਨੂੰ ਯਾਦ ਕਰਦੇ-ਕਰਦੇ ਹੀ ਔਰੰਗਜ਼ੇਬ ਮਰ ਗਿਆ।ਗੁਰੂ ਗੋਬਿੰਦ ਸਿੰਘ ਜੀ ਦਾ ਇਤਹਾਸ ਵੇਖਦੇ ਹੋਏ ਉਹਨਾਂ ਬਾਰੇ ਕਹੇ ਗਏ ਕਿਸੇ ਸ਼ਾਇਰ ਦੇ ਇਹ ਸ਼ਬਦ ਬਿਲਕੁੱਲ ਸਟੀਕ ਹਨ।
ਦੇਸ਼ ਦਾ ਬੇੜ੍ਹਾ ਗਰਕ ਕਰਨ ਵਿਚ ਜੁੱਟੇ ਅਤੇ ਪੁੱਤਰ ਮੋਹ ਵਿਚ ਅੰਨ੍ਹੇ ਹੋਏ ਅਜੋਕੇ ਸਿਆਸਤਦਾਨਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾਂ ਲੈਣੀ ਚਾਹੀਦੀ ਹੈ ਅਤੇ ਆਸ ਹੈ ਕਿ ਇਹ ਲੋਕ ਇਸ ਵਾਰ ਲੋਕਾਂ ਨੂੰ ਕੁੱਝ ਕਰਨ ਦੀ ਸਲਾਹ ਦੇਣ ਦੀ ਬਜਾਏ ਚੰਗੀ ਮਿਸਾਲ ਲੋਕਾਂ ਅੱਗੇ ਪੇਸ਼ ਕਰਨਗੇ ਅਤੇ ਮੁਲਕ ਅਤੇ ਲੋਕਾਂ ਦੇ ਕਲਿਆਣ ਕਰਨ ਲਈ ਥੋੜ੍ਹੇ ਬਹੁਤ ਵਸੀਲੇ ਕਰਨਗੇ ਜਿੰਨ੍ਹਾਂ ਨੂੰ ਵੇਖ ਕੇ ਆਮ ਜਨਤਾ ਵੀ ਸਬਕ ਲਵੇਗੀ।
|
Total Views: 18064 |