|
ਕੰਪਿਊਟਰ ਚਿਪਸ ਦੀ ਵਿੱਕਰੀ 9 ਫੀਸਦੀ ਘਟੀ
Date: Feb 04, 2010
ਸੈਨ ਫ੍ਰਾਂਸਿਸਕੋ , 7starnews
ਵੈਸ਼ਵਿਕ ਪੱਧਰ 'ਤੇ ਸਾਲ 2009 ਦੇ ਦੌਰਾਨ ਕੰਪਿਊਟਰ ਚਿਪਸ ਦੀ ਵਿੱਕਰੀ ਵਿੱਚ ਨੌਂ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਹਾਲਾਂਕਿ ਇਹ ਸਥਿਤੀ ਅਨੁਮਾਨ ਤੋਂ ਬਿਹਤਰ ਹੈ।
ਸੈਮੀ ਕੰਡਕਟਰ ਇੰਡਸਟਰੀ ਐਸੋਸਿਏਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਸਲਾਨਾ ਵਿੱਕਰੀ ਸਾਲ 2008 ਦੇ 248.6 ਅਰਬ ਡਾਲਰ ਤੋਂ ਘਟ ਕੇ 2009 ਦੇ ਦੌਰਾਨ 226.3 ਅਰਬ ਡਾਲਰ ਹੋ ਗਈ। ਪਹਿਲਾਂ ਅਨੁਮਾਨ ਲਗਾਇਆ ਗਿਆ ਸੀ ਕਿ ਸਾਲ 2009 ਦੇ ਦੌਰਾਨ ਵੈਸ਼ਵਿਕ ਮੰਦੀ ਦੇ ਕਾਰਨ ਕੰਪਿਊਟਰ ਚਿਪਸ ਦੀ ਵਿੱਕਰੀ ਘਟ ਕੇ 219.7 ਅਰਬ ਡਾਲਰ 'ਤੇ ਆ ਜਾਵੇਗੀ।
ਐਸੋਸਿਏਸ਼ਨ ਦੇ ਪ੍ਰਧਾਨ ਜਾਰਜ ਸਕੈਲਾਇਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਲ 2009 ਵੈਸ਼ਵਿਕ ਸੈਮੀ ਕੰਡਕਟਰ ਉਦਯੋਗ ਲਈ ਅਨੁਮਾਨ ਤੋਂ ਬਿਹਤਰ ਸਾਬਿਤ ਹੋਇਆ ਹੈ। ਉਹਨਾਂ ਨੇ ਕਿਹਾ ਕਿ ਪੂਰੀ ਪੂਰਤੀ ਪ੍ਰਕਿਰਿਆ ਦੇ ਦੌਰਾਨ ਨਵੀਂਆਂ ਖੋਜਾਂ 'ਤੇ ਜੋਰ ਦਿੱਤੇ ਜਾਣ ਨਾਲ ਵੈਸ਼ਵਿਕ ਮੰਦੀ ਦੇ ਅਸਰ ਨੂੰ ਘੱਟ ਕੀਤਾ ਜਾ ਸਕਿਆ। ਇਸ ਤਰ੍ਹਾਂ ਉਦਯੋਗ ਨੇ ਖੁਦ ਨੂੰ ਮੰਦੀ ਚੋਂ ਉੱਭਰਨ ਦੀ ਸਥਿਤੀ ਵਿੱਚ ਲਿਆ ਦਿੱਤਾ ਹੈ।
ਐਸੋਸਿਏਸ਼ਨ ਨੇ ਸਾਲ 2010 ਵਿੱਚ ਵਿੱਕਰੀ ਵਿੱਚ 10.2 ਫੀਸਦੀ ਦੇ ਵਾਧੇ ਦਾ ਅਨੁਮਾਨ ਲਗਾਇਆ ਹੈ। ਉਸਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿੱਚ ਕੰਪਿਊਟਰ ਅਤੇ ਮੋਬਾਇਲ ਫੋਨ ਦੀ ਵਿੱਕਰੀ ਵਧਣ ਨਾਲ ਇਸ ਵਿੱਚ ਤੇਜੀ ਆਵੇਗੀ।
|
Total Views: 18059 |