|
ਫ੍ਰਾਇਡ ਮਟਨ ਚੋਪਸ
Date: Feb 02, 2010
ਸਮੱਗਰੀ :
ਮਟਨ ਦੇ 5 ਰਿਬ ਚੋਪਸ, 1 ਕੱਪ ਮਲਾਈ ਵਾਲਾ ਦੁੱਧ, 1 ਹਰੀ ਇਲਾਇਚੀ, 1 ਵੱਡੀ ਇਲਾਇਚੀ, 1 ਚਮਚ ਸੌਂਫ ਪਾਉਡਰ, 2 ਚਮਚ ਜੀਰਾ, ਅੱਧਾ ਚਮਚ ਦਾਲਚੀਨੀ ਪਾਉਡਰ, 1 ਚੁਟਕੀ ਹਿੰਗ, 5 ਚਮਚ ਘਿਉ।
ਵਿਧੀ :
ਪ੍ਰੈਸ਼ਰ ਕੁੱਕਰ ਵਿੱਚ ਦੁੱਧ ਲਉ ਅਤੇ ਘਿਉ ਨੂੰ ਛੱਡ ਕੇ ਸਭ ਸਮੱਗਰੀ ਨੂੰ ਇਕੱਠਾ ਮਿਲਾ ਲਉ। 10 ਮਿੰਟ ਤੱਕ ਪਕਾਉ ਅਤੇ ਠੰਡਾ ਹੋਣ ਦਿਉ।
ਇੱਕ ਵੱਡੇ ਬਰਤਨ ਵਿੱਚ ਘਿਉ ਗਰਮ ਕਰੋ ਅਤੇ ਤਿਆਰ ਮਟਨ ਚੋਪਸ ਨੂੰ ਘੱਟ ਸੇਕ 'ਤੇ ਦੋਵੇਂ ਪਾਸਿਓਂ ਫ੍ਰਾਈ ਕਰ ਲਉ। ਧਿਆਨ ਰਹੇ ਕਿ ਚੋਪਸ ਨੂੰ ਗੋਲਡਨ ਬ੍ਰਾਉਨ ਹੋਣ ਤੱਕ ਫ੍ਰਾਈ ਕਰੋ। ਹੁਣ ਸਿਲਵਰ ਫਾਇਲ ਨਾਲ ਸਜਾ ਕੇ ਗਰਮ ਪਰੋਸੋ।
|
Total Views: 18050 |