|
ਚਿਕਨ ਛੋਲੇ
Date: Feb 02, 2010
ਸਮੱਗਰੀ :
500 ਗ੍ਰਾਮ ਚਿਕਨ ਟੁਕੜਿਆਂ ਵਿੱਚ ਕੱਟਿਆ ਹੋਇਆ, 300 ਗ੍ਰਾਮ ਛੋਲੇ ਉੱਬਲੇ ਹੋਏ, 1 ਕੱਪ ਮਿਕਸ ਸੌਸ (ਟਮਾਟਰ, ਪਿਆਜ਼, ਅਦਰਕ, ਮਿਰਚ, ਜੀਰਾ ਪਾ ਕੇ ਬਣਾਈ ਗਈ ਸੌਸ), 1 ਕੱਪ ਕੱਦੂਕਸ ਪਨੀਰ, ਅੱਧਾ ਕੱਪ ਕੱਟਿਆ ਹੋਇਆ ਪਿਆਜ਼, ਚਾਰ ਵੱਡੇ ਬ੍ਰੈਡ ਸਲਾਇਸ।
ਵਿਧੀ :
ਇੱਕ ਬਰਤਨ ਵਿੱਚ ਬਨਸਪਤੀ ਤੇਲ ਗਰਮ ਕਰੋ ਅਤੇ ਉਸ ਵਿੱਚ ਚਿਕਨ ਨੂੰ ਗੁਲਾਬੀ ਹੋਣ ਤੱਕ ਫ੍ਰਾਈ ਕਰੋ। ਹੁਣ ਇਸ ਵਿੱਚ ਸੌਸ ਪਾਉ ਅਤੇ ਮੱਧਮ ਸੇਕ 'ਤੇ 5 ਤੋਂ 6 ਮਿੰਟ ਤੱਕ ਪਕਾਉ। ਛੋਲੇ ਪਾਉ ਅਤੇ 2 ਮਿੰਟ ਹੋਰ ਪੱਕਣ ਦਿਉ।
ਬਣੇ ਹੋਏ ਇਸ ਮਿਸ਼ਰਣ ਚੋਂ ਅੱਧਾ ਕੱਪ ਮਿਸ਼ਰਣ ਨੂੰ ਬ੍ਰੈਡ 'ਤੇ ਫੈਲਾ ਦਉ। ਅਤੇ ਉਸ 'ਤੇ ਪਿਆਜ਼ ਅਤੇ ਪਨੀਰ ਭੁੱਕ ਕੇ ਗਰਮਾ-ਗਰਮ ਸਰਵ ਕਰੋ।
|
Total Views: 18047 |