|
ਸ਼ਾਹੀ ਮਿੱਠਾ ਪੁਲਾਵ
Date: Feb 02, 2010
ਸਮੱਗਰੀ: ਇੱਕ ਅੰਬ ਦਾ ਗੁੱਦਾ, ਸੁੱਕੇ ਮੇਵੇ, ਇੱਕ ਵੱਡੀ ਕਟੋਰੀ ਬਾਸਮਤੀ ਚੌਲ, ਪਿਸੀ ਇਲਾਇਚੀ, ਇੱਕ ਕਟੋਰੀ, ਖੰਡ।
ਵਿਧੀ: ਚੌਲ ਨੂੰ ਪਾਣੀ ਵਿੱਚ ਅੱਧੇ ਘੰਟੇ ਲਈ ਗਿੱਲੇ ਕਰੋ। ਇਸ ਦੇ ਬਾਅਦ ਇਸ ਵਿੱਚ ਖੰਡ ਅਤੇ ਅੰਬ ਦਾ ਗੁੱਦਾ ਪਾ ਕੇ ਲਗਾਤਾਰ ਹਿਲਾਉਂਦੇ ਹੋਏ ਪਕਾਉ। ਦੂਜੇ ਪਾਸੇ ਸੁੱਕੇ ਮੇਵੇ ਨੂੰ ਘਿਉ ਵਿੱਚ ਸੇਕ ਕੇ ਚੌਲਾਂ ਵਿੱਚ ਮਿਲਾ ਦਿਉ। ਗੈਸ ਬੰਦ ਕਰਨ ਤੋਂ ਪਹਿਲਾ ਛੋਟੀ ਪਿਸੀ ਹੋਈ ਇਲਾਇਚੀ ਚੌਲ ਵਿੱਚ ਮਿਲਾਉ। ਤਿਆਰ ਹਨ ਸ਼ਾਹੀ ਮਿੱਠੇ ਚੌਲ।
|
Total Views: 18044 |