|
ਮਸਾਲੇਦਾਰ ਵੇਸਣ ਪੂੜਾ
Date: Feb 02, 2010
ਸਮੱਗਰੀ: ਦੋ ਕਟੋਰੀ ਵੇਸਣ, ਉਬਲਾ ਆਲੂ, ਹਰੀ ਮਿਰਚ ਬਰੀਕ ਕਟੀ ਹੋਈ, ਟਮਾਟਰ ਬਰੀਕ ਕਟਿਆ ਹੋਇਆ, ਇੱਕ ਛੋਟਾ ਪਿਆਜ਼ ਬਰੀਕ ਕਟਿਆ ਹੋਇਆ, ਨਮਕ, ਦਹੀਂ, ਮਿੱਠਾ ਸੋਡਾ।
ਵਿਧੀ: ਵੇਸਣ ਵਿੱਚ ਦਹੀਂ ਅਤੇ ਮਿੱਠਾ ਸੋਡਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਨਾਨਸਟਿਕ ਤਵੇ ਤੇ ਵੇਸਣ ਦੇ ਘੋਲ ਨੂੰ ਫੈਲਾਉ ਅਤੇ ਇਸ ਤੇ ਕਟੀ ਹੋਈ ਸਬਜ਼ੀਆਂ ਪਾਉ।
ਹੁਣ ਇਸ ਪੂੜੇ ਨੂੰ ਦੋਵੇ ਪਾਸੇ ਤੋਂ ਸੇਕ ਲਉ। ਹਰੀ ਚਟਨੀ ਜਾਂ ਟਮਾਟਰ ਸੌਸ ਨਾਲ ਪੇਸ਼ ਕਰੋ।
|
Total Views: 18043 |