|
ਫਰੂਟ ਰਾਇਤਾ
Date: Feb 02, 2010
ਸਮੱਗਰੀ: ਅੱਧਾ ਕਿਲੋ ਦਹੀਂ, ਅੰਬ, ਕੇਲਾ, ਪਪੀਤਾ, ਸੇਬ, ਅੰਗੂਰ, ਇੱਕ ਕਟਰੀ ਖੰਡ, ਸੁੱਕੇ ਮੇਵੇ।
ਵਿਧੀ: ਦਹੀਂ ਨੂੰ ਚੰਗੀ ਤਰ੍ਹਾਂ ਫੇਟ ਲਉ ਹੁਣ ਇਸ ਵਿੱਚੋਂ ਥੋੜੀ ਜਿਹੀ ਦਹੀਂ ਵਿੱਚ ਖੰਡ ਮਿਲਾ ਕੇ ਚੰਗੀ ਤਰ੍ਹਾਂ ਫੇਟ ਲਉ ਅਤੇ ਸਾਰੀ ਦਹੀਂ ਵਿੱਚ ਮਿਲਾਉ। ਹੁਣ ਸਾਰੇ ਫਲਾਂ ਨੂੰ ਬਰੀਕ ਕੱਟ ਕੇ ਦਹੀਂ ਵਿੱਚ ਮਿਲਾ ਦਿਉ ਅਤੇ ਇਸ ਦੇ ਬਾਅਦ ਇਸ ਵਿੱਚ ਕਾਜੂ, ਬਦਾਮ, ਕਿਸ਼ਮਿਸ਼ ਆਦਿ ਸੁੱਕੇ ਮੇਵੇ ਸੁਆਦ ਮੁਤਾਬਕ ਮਿਲਾ ਦਿਉ।
ਹੁਣ ਇਸ ਰਾਇਤੇ ਨੂੰ ਫਰਿੱਜ ਵਿੱਚ ਠੰਡਾ ਹੋਣ ਲਈ ਰੱਖੋ ਅਤੇ ਠੰਡਾ-ਠੰਡਾ ਰਾਇਤਾ ਪੇਸ਼ ਕਰੋ।
|
Total Views: 18041 |