punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਹੈਕਰਾਂ ਦੇ ਨਿਸ਼ਾਨੇ 'ਤੇ ਸੋਸ਼ਲ ਨੈਟਵਰਕਿੰਗ ਸਾਈਟਸ


Date: Feb 02, 2010
Print This Story. Mail this to friend.

ਕੰਪਿਊਟਰ ਹੈਕਰਾਂ ਦੀਆਂ ਨਜ਼ਰਾਂ ਹੁਣ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਹਨ। ਇਹ ਦਾਅਵਾ ਅਮਰੀਕਾ ਦੀ ਇੱਕ ਕੰਪਿਊਟਰ ਸਕਿਓਰਿਟੀ ਫਰਮ ਨੇ ਕੀਤਾ ਹੈ। ਫਰਮ ਦਾ ਕਹਿਣਾ ਹੈ ਕਿ ਹੈਕਰ ਫੇਸਬੁੱਕ ਅਤੇ ਟਵਿਟਰ ਰਾਹੀਂ ਵਿਅਕਤੀਗਤ ਜਾਣਕਾਰੀਆਂ ਚੁਰਾਉਣ ਵਿੱਚ ਲੱਗੇ ਹੋਏ ਹਨ।



ਸੈਨ ਫ੍ਰਾਂਸਿਸਕੋ ਦੀ ਕੰਪਿਊਟਰ ਸਕਿਓਰਿਟੀ ਫਰਮ ਸੋਫੋਸ ਨੇ ਜਾਂਚ ਦੇ ਅਧਾਰ ਤੇ ਕਈ ਨਸੀਹਤਾਂ ਦਿੱਤੀਆਂ ਹਨ। ਸੋਫੋਜ ਦੇ ਮੁਤਾਬਕ ਸੋਸ਼ਲ ਨੈਟਵਰਕਿੰਗ ਸਾਈਟਸ ਵਿੱਚ ਸਪੈਮ ਮੈਸੇਜ ਦੇ ਮਾਮਲੇ ਵਧੇ ਹਨ ਅਤੇ ਇਹਨਾਂ ਰਾਹੀਂ ਕਈ ਵਾਇਰਸ ਇੱਧਰ-ਉੱਧਰ ਭੇਜੇ ਜਾ ਰਹੇ ਹਨ।



ਫਰਮ ਦਾ ਕਹਿਣਾ ਹੈ ਕਿ ਫੇਸਬੁੱਕ ਅਤੇ ਟਵਿਟਰ ਵਰਗੀਆਂ ਸੋਸ਼ਲ ਨੈਟਵਰਕਿੰਗ ਵੈਬਸਾਈਟਸ 'ਤੇ ਅਜਿਹੇ ਮਾਮਲੇ ਵਧਦੇ ਜਾ ਰਹੇ ਹਨ।



ਸੋਫੋਸ ਦੇ ਅਨੁਸਾਰ ਇਸ ਸਾਲ ਹੁਣ ਤੱਕ ਸਮਾਜਿਕ ਨੈਟਵਰਕਿੰਗ ਦੀ ਸਾਈਟਸ ਵਿੱਚ ਅਣਚਾਹੇ ਅਤੇ ਅਣਜਾਣ ਮੇਲ ਭੇਜਣ ਦੇ ਮਾਮਲੇ ਕਰੀਬ 71 ਫੀਸਦੀ ਵਧੇ ਹਨ। 36 ਫੀਸਦੀ ਯੂਜ਼ਰਸ ਨੇ ਵੀ ਮੰਨਿਆ ਹੈ ਕਿ ਉਹਨਾਂ ਨੂੰ ਵਾਇਰਸ, ਮੇਲਵੇਅਰ ਅਤੇ ਹੋਰ ਪ੍ਰੋਗ੍ਰਾਮ ਪਤਾ ਨਹੀਂ ਕਿਸਨੇ ਭੇਜੇ ਹਨ।



ਸੋਫੋਸ ਦੇ ਸੀਨੀਅਰ ਤਕਨੀਕੀ ਸਲਾਹਕਾਰ ਨੇ ਕਿਹਾ ਕਿ ਲੋਕ ਸੋਸ਼ਲ ਨੈਟਵਰਕਿੰਗ ਦੀ ਵੈਬਸਾਈਟਸ ਤੇ ਜਿਆਦਾ ਸਮਾਂ ਬਿਤਾ ਰਹੇ ਹਨ, ਸੰਵੇਦਨਸ਼ੀਲ ਜਾਣਕਾਰੀ ਅਤੇ ਆਪਣੀਆਂ ਵਿਅਕਤੀਗਤ ਸੂਚਨਾਵਾਂ ਵੰਡ ਰਹੇ ਹਨ।



ਹੈਕਰਾਂ ਨੂੰ ਪਤਾ ਲੱਗ ਗਿਆ ਹੈ ਕਿ ਇੱਥੋਂ ਪੈਸਾ ਬਣਾਇਆ ਜਾ ਸਕਦਾ ਹੈ। ਸੋਫੋਸ ਦੇ ਅਨੁਸਾਰ ਯੂਜ਼ਰਸ ਦੇ ਫੋਟੋ ਇਸਤੇਮਾਲ ਕੀਤੇ ਜਾ ਸਕਦੇ ਹਨ, ਉਹਨਾਂ ਦੀਆਂ ਵਿਅਕਤੀਗਤ ਜਾਣਕਾਰੀਆਂ ਵਪਾਰਿਕ ਹਿੱਤਾਂ ਲਈ ਹੋਰ ਫਰਮਾਂ ਨੂੰ ਵੇਚੀਆਂ ਜਾ ਸਕਦੀਆਂ ਹਨ।



ਮਸ਼ਹੂਰ ਵੈਬਸਾਈਟ ਫੇਸਬੁੱਕ ਨੇ ਇਹਨਾਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਇੰਟਰਨੈਟ ਸਕਿਓਰਿਟੀ ਫਰਮ ਮੈਕਫੀ ਨਾਲ ਕਰਾਰ ਕੀਤਾ ਹੈ। ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਯੂਜ਼ਰਸ ਨੂੰ ਪਹਿਲੇ ਛੇ ਮਹੀਨੇ ਮੁਫ਼ਤ ਅਤੇ ਫਿਰ ਰਿਆਇਤੀ ਦਰਾਂ ਤੇ ਐਂਟੀਵਾਇਰਸ ਮੈਕਫੀ ਮੁਹੱਈਆ ਕਰਾਵੇਗੀ। ਇਸਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਕੰਪਿਊਟਰ ਚੋਂ ਵਾਇਰਸ ਕੱਢਣ ਦਾ ਟੂਲ ਵੀ ਮਿਲੇਗਾ।



ਪਰ ਸੱਚਾਈ ਇਹੀ ਹੈ ਕਿ ਫੇਸਬੁੱਕ ਵਰਗੇ ਸੋਸ਼ਲ ਨੈਟਵਰਕ ਨੂੰ ਅਜਿਹੇ ਖਤਰਿਆਂ ਤੋਂ ਬਚਾਉਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। 35 ਕਰੋੜ ਯੂਜ਼ਰਸ 'ਤੇ ਨਜ਼ਰ ਰੱਖਣਾ ਕਿਸੇ ਲਈ ਸੌਖਾ ਕੰਮ ਨਹੀਂ ਹੈ।


Total Views: 18039

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation