|
ਕੁਝ ਜ਼ਰੂਰੀ ਕਿਚਨ ਟਿਪਸ
Date: Jan 29, 2010
ਆਟੇ ਦੀ ਪੂਰੀ ਨੂੰ ਨਰਮ ਬਣਾਉਣਾ ਹੋਵੇ ਤਾਂ ਉਸ ਵਿੱਚ ਥੋੜ੍ਹਾ ਜਿਹਾ ਮੈਦਾ ਅਤੇ ਇੱਕ ਟੇਬਲ ਸਪੂਨ ਖੰਡ ਪਾ ਕੇ ਗੁੰਨ੍ਹੋ।
ਕੋਈ ਵੀ ਦਾਲ ਪਕਾਉਣ ਤੋਂ ਪਹਿਲਾਂ ਉਸ ਵਿੱਚ 1/4 ਟੀ ਸਪੂਨ ਹਲਦੀ ਅਤੇ ਇੱਕ ਟੇਬਲ ਸਪੂਨ ਘਿਉ ਪਾ ਦਿਉ। ਦਾਲ ਦਾ ਸਵਾਦ ਵਧ ਜਾਵੇਗਾ।
ਮੇਕਅਪ ਦੇ ਸਮਾਨ ਨੂੰ ਫਾਇਲ ਪੇਪਰ ਵਿੱਚ ਲਪੇਟ ਕੇ ਰੱਖੋ। ਇਸ ਨਾਲ ਇਸਦੀ ਕੁਆਲਿਟੀ ਬਰਕਰਾਰ ਰਹੇਗੀ।
ਜੇਕਰ ਦਹੀਂ ਪੁਰਾਣਾ ਹੋ ਗਿਆ ਹੋਵੇ ਤਾਂ ਉਸ ਨਾਲ ਵਾਲ ਧੋਵੋ। ਇਹ ਕੰਡੀਸ਼ਨਰ ਦਾ ਕੰਮ ਕਰੇਗਾ।
ਕੱਪੜੇ ਤੇ ਲੱਗੇ ਲਿਪਸਟਿਕ ਦੇ ਦਾਗ ਮਿਟਾਉਣ ਲਈ ਉਸ 'ਤੇ ਵੈਸਲੀਨ ਲਗਾ ਦਿਉ। ਇੱਕ ਘੰਟੇ ਬਾਅਦ ਸਾਬਣ ਨਾਲ ਧੋ ਲਉ। ਦਾਗ ਮਿਟ ਜਾਣਗੇ।
ਲੱਕੜੀ ਦੇ ਫਰਨੀਚਰ ਵਿੱਚ ਲੱਗਣ ਵਾਲੇ ਰੰਗ ਨੂੰ ਜਿਆਦਾ ਗਹਿਰਾ ਬਣਾਉਣ ਲਈ ਉਸ 'ਤੇ ਪਹਿਲਾਂ ਬੀਅਰ ਦਾ ਇੱਕ ਕੋਟ ਲਗਾਉ, ਉਸ ਦੇ ਸੁੱਕਣ ਤੋਂ ਬਾਅਦ ਰੰਗ ਲਗਾਉਣ ਨਾਲ ਰੰਗ ਗਹਿਰਾ ਅਤੇ ਵਧੀਆ ਲੱਗਦਾ ਹੈ।
|
Total Views: 18038 |