|
ਪਨੀਰੀ ਮਟਰ ਕਚੋਰੀ
Date: Jan 24, 2010
ਸਮੱਗਰੀ: ਪਨੀਰ 250 ਗ੍ਰਾਮ, ਮਟਰ 200 ਗ੍ਰਾਮ, ਅਦਰਕ ਕਟਿਆ ਹੋਇਆ 2 ਵੱਡੇ ਚਮਚ, ਹਰੀ ਮਿਰਚ ਕਟੀ ਹੋਈ ਇੱਕ ਚਮਚ, ਪਿਆਜ਼ 2 ਵੱਡੇ, ਨਮਕ, ਲਾਲ ਮਿਰਚ, ਮੈਦਾ ਢਾਈ ਕੱਪ, ਬੈਕਿੰਗ ਪਾਊਡਰ, ਇੱਕ ਚੁਟਕੀ, ਘਿਉ, ਤੇਲ।
ਵਿਧੀ: ਪਿਆਜ਼ ਨੂੰ ਲੰਬਾ ਕੱਟ ਕੇ ਇੱਕ ਵੱਡਾ ਚਮਚ ਤੇਲ ਵਿੱਚ ਸੁਣਹਰਾ ਕਰ ਲਉ। ਮਟਰ, ਨਮਕ ਅਤੇ ਲਾਲ ਮਿਰਚ ਪਾ ਕੇ ਪਾਣੀ ਦਾ ਛਿਟਾ ਪਾਉ। ਜਦੋਂ ਮਟਰ ਗਲ ਜਾਵੇ ਇਸ ਵਿੱਚ ਪਨੀਰ ਕੱਟ ਕੇ ਪਾਉ। ਨਮੀ ਇੱਕ ਦਮ ਸੁਕਾ ਲਉ। ਇਸ ਵਿੱਚ ਅਦਰਕ, ਹਰੀ ਮਿਰਚ ਪਾ ਕੇ ਭੁੰਨੋ ਫਿਰ ਗੈਸ ਤੋਂ ਉਤਾਰ ਲਉ।
ਮੈਦਾ, ਬੇਕਿੰਗ ਪਾਊਡਰ ਅਤੇ ਨਮਕ ਨੂੰ ਇੱਕ ਨਾਲ ਛੰਡ ਲਉ, ਫਿਰ ਮੋਇਨ ਦਾ ਘਿਉ ਪਾ ਕੇ ਚੰਗੀ ਤਰ੍ਹਾਂ ਨਾਲ ਮਲੋ। ਗੁਨਗੁਨੇ ਪਾਣੀ ਦੇ ਨਾਲ ਨਰਮ ਗੁੰਨ੍ਹ ਲਉ। ਗੁੰਨ੍ਹੇ ਹੋਏ ਮੈਦੇ ਦੀ ਮੱਧਮ ਅਕਾਰ ਦੀਆਂ ਲੋਈਆਂ ਬਣਾ ਕੇ ਵਿਚਕਾਰ ਤੋਂ ਦਬਾਉ ਅਤੇ ਭਰਾਵਨ ਨੂੰ ਚੰਗੀ ਤਰ੍ਹਾਂ ਤੋਂ ਭਰੇ ਫਿਰ ਵੇਲਣ ਨਾਲ ਹਲਕਾ ਜਿਹਾ ਵੇਲ ਕੇ ਗਰਮ ਤੇਲ ਵਿੱਚ ਲਾਲ ਸੁਣਹਰੀ ਕਚੋਰੀ ਤਲੋ। ਇਮਲੀ ਦੀ ਚਟਨੀ ਦੇ ਨਾਲ ਗਰਮ-ਗਰਮ ਪੇਸ਼ ਕਰੋ।
|
Total Views: 18024 |