|
ਫ੍ਰੇਸ਼ ਬ੍ਰੇਡ ਚਾਟ
Date: Jan 24, 2010
ਸਮੱਗਰੀ: ਇੱਕ ਛੋਟਾ ਬ੍ਰੇਡ ਪੈਕੇਟ, ਇੱਕ ਕਕੜੀ, ਇੱਕ ਗਾਜਰ, 2-3 ਟਮਾਟਰ, ਦਹੀਂ ਬਰੀਕ ਸੇਵ, ਟਮਾਟਰ ਸੌਸ, ਹਰੀ ਚਟਨੀ, ਜੀਰਾ ਪਾਊਡਰ, ਲਾਲ ਮਿਰਚ, ਨਮਕ ਅਤੇ ਹਰਾ ਧਨਿਆ ਬਰੀਕ ਕਟਿਆ ਹੋਇਆ।
ਵਿਧੀ: ਸਭ ਤੋਂ ਪਹਿਲਾ ਕਕੜੀ, ਪਿਆਜ਼, ਟਮਾਟਰ ਅਤੇ ਗਾਜਰ ਨੂੰ ਬਰੀਕ ਕੱਟ ਲਉ। ਹੁਣ ਖਾਣ ਤੋਂ ਪੰਜ ਮਿੰਟ ਪਹਿਲਾ ਦੇ ਬ੍ਰੇਡ ਲੈ ਕੇ ਇੱਕ ਤੇ ਹਰੀ ਚਟਨੀ ਅਤੇ ਦੂਜੀ ਤੇ ਬ੍ਰੇਡ ਤੇ ਟਮਾਟੋ ਸੌਸ ਲਗਾ ਲਉ।
ਦੋਵੇ ਬ੍ਰੇਡ ਨੂੰ ਚਟਨੀ ਅਤੇ ਸੌਸ ਲਗਾ ਕੇ ਇੱਕ ਦੇ ਉੱਤੇ ਇੱਕ ਰੱਖ ਦਿਉ। ਉੱਪਰ ਤੋਂ ਬਰੀਕ ਕਟੀ ਸਾਰੀ ਸਮੱਗਰੀ ਪਾ ਕੇ ਦਹੀਂ ਪਾਉ। ਫਿਰ ਸੇਵ ਪਾ ਕੇ ਉਸ ਤੇ ਭੁੰਨੇ ਹੋਏ ਜੀਰੇ ਦਾ ਪਾਊਡਰ, ਲਾਲ ਮਿਰਚ, ਨਮਕ ਪਾ ਦਿਉ। ਹੁਣ ਇਸ ਤੇ ਹਰਾ ਧਨਿਆ ਪਾਉ ਅਤੇ ਪੇਸ਼ ਕਰੋ।
|
Total Views: 18023 |