|
ਕਸੂਰੀ ਮੈਥੀ ਪਰਾਠਾ
Date: Jan 24, 2010
ਸਮੱਗਰੀ: ਕਸੂਰੀ ਮੈਥੀ, ਆਟਾ, ਨਮਕ, ਤੇਲ, ਮੱਖਣ, ਲਾਲ ਮਿਰਚ ਪਾਊਡਰ, ਸੁੱਕਾ ਆਟਾ।
ਵਿਧੀ: ਪਹਿਲਾ ਆਟੇ ਵਿੱਚ ਨਮਕ ਪਾ ਕੇ ਅਤੇ ਲਾਲ ਮਿਰਚ ਪਾ ਕੇ ਨਰਮ ਗੁੰਨ੍ਹ ਲਉ। ਫਿਰ ਇਸ ਦਾ ਪੇੜਾ ਬਣਾ ਕੇ ਇਸ ਤੇ ਕਸੂਰੀ ਮੈਥੀ ਨੂੰ ਬੁਰਕ ਦਿਉ। ਫਿਰ ਵੇਲ ਕੇ ਫੋਲਡ ਕਰੋ ਅਤੇ ਦੁਬਾਰਾ ਕਸੂਰੀ ਮੈਥੀ ਬੁਰਕ ਦਿਉ। ਇਸ ਤਰ੍ਹਾਂ ਪੰਜ-ਛੇ ਵਾਰ ਵੇਲ ਕੇ ਥੋੜੀ-ਥੋੜੀ ਕਸੂਰੀ ਮੈਥੀ ਛਿੜਕ ਦਿਉ।
ਅਖੀਰ ਵਿੱਚ ਵੱਲ ਵਾਲਾ ਪਰਾਠਾ ਬਣਾ ਕੇ ਗਰਮ ਤਵੇ ਤੇ ਪਕਾਉ ਅਤੇ ਮੱਖਣ ਲਗਾ ਕੇ ਕ੍ਰਿਸਪੀ ਕਰੋ। ਇਸ ਨੂੰ ਤੁਸੀਂ ਅਚਾਰ, ਦਹੀਂ ਨਾਲ ਪੇਸ਼ ਕਰ ਸਕਦੇ ਹੋ।
|
Total Views: 18021 |