|
ਗਾਜਰ-ਛੱਲੀ ਚਾਟ
Date: Jan 24, 2010
ਸਮੱਗਰੀ:
ਇੱਕ ਕੱਪ ਉਬਲੀ ਹੋਏ ਛੱਲੀ ਦੇ ਦਾਣੇ, ਇੱਕ ਗਾਜਰ ਬਰੀਕ ਕਟੀ ਹੋਈ, ਪਨੀਰ 100 ਗ੍ਰਾਮ, ਹਰੀ ਮਿਰਚ, 2 ਬਰੀਕ ਕਟੀ ਹੋਈ, ਹਰਾ ਧਨਿਆ ਬਰੀਕ ਕਟਿਆ ਹੋਇਆ, ਨਮਕ, ਚਾਟ ਮਸਾਲਾ ਸੁਆਦ ਮੁਤਾਬਕ, ਮੱਖਣ 100 ਗ੍ਰਾਮ।
ਵਿਧੀ:
ਮੱਖਣ ਨੂੰ ਕੜ੍ਹਾਈ ਵਿੱਚ ਗਰਮ ਕਰ ਕੇ ਉਸ ਵਿੱਚ ਛੱਲੀ ਦੇ ਦਾਣੇ ਅਤੇ ਗਾਜਰ ਪਾਉ। ਜਦੋਂ ਉਸ ਦਾ ਪਾਣੀ ਸੁੱਕ ਜਾਵੇ ਤਾਂ ਉਸ ਵਿੱਚ ਪਨੀਰ ਦੇ ਬਰੀਕ ਟੁਕੜੇ ਹਰੀ ਮਿਰਚ, ਨਮਕ ਮਿਲਾਉ। ਚੰਗੀ ਤਰ੍ਹਾਂ ਮਿਕਸ ਕਰਨ ਦੇ ਬਾਅਦ ਇਸ ਮਿਸ਼ਰਣ ਵਿੱਚ ਚਾਟ ਮਸਾਲਾ ਅਤੇ ਧਨਿਆ ਪਾ ਕੇ ਮਿਕਸ ਕਰੋ ਅਤੇ ਪੇਸ਼ ਕਰੋ। ਤਿਆਰ ਹੈ ਝਟਪਟ ਬਣਨ ਵਾਲਾ ਛੱਲੀ ਗਾਜਰ ਦਾ ਚਾਟ।
|
Total Views: 18020 |