|
ਬਨਾਰਸੀ ਮਿਰਚ ਦਾ ਅਚਾਰ
Date: Jan 24, 2010
ਸਮੱਗਰੀ:
ਬਨਾਰਸੀ ਲਾਲ ਮਿਰਚ 250 ਗ੍ਰਾਮ, ਅੱਧੀ ਕਟੋਰੀ ਰਾਈ ਦੀ ਦਾਲ, ਅੱਧੀ ਕਟੋਰੀ ਨਮਕ, 2 ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਹਲਦੀ, ਥੋੜੀ ਜਿਹੀ ਹੀਂਗ, ਸੌਫ ਦਰਦਰੀ ਪਿਸੀ ਹੋਈ, 2 ਨਿੰਬੂ ਦਾ ਰਸ ਜਾ ਸਾਇਟ੍ਰੀਕ ਏਸਿਡ, ਅੱਧਾ ਚਮਚ ਤੇਲ।
ਵਿਧੀ:
ਸਭ ਤੋਂ ਪਹਿਲਾ ਲਾਲ ਮਿਰਚ ਨੂੰ ਗਿੱਲੇ ਕਪੜੇ ਨਾਲ ਸਾਫ ਕਰ ਕੇ ਉਸ ਨੂੰ ਵਿਚਕਾਰ ਤੋਂ ਇੱਕ ਚੀਰਾ ਲਗਾ ਦਿਉ। ਤੇਲ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਇੱਕ ਪਰਾਤ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਉ ਅਤੇ ਇਸ ਨੂੰ ਮਿਰਚਾਂ ਵਿੱਚ ਭਰ ਦਿਉ।
ਹੁਣ ਇੱਕ ਭਾਂਡੇ ਵਿੱਚ ਤੇਲ ਗਰਮ ਕਰ ਕੇ ਤਿਆਰ ਮਿਰਚ ਨੂੰ ਚੀਨੀ ਦੇ ਭਾਂਡੇ ਵਿੱਚ ਭਰੋ ਅਤੇ ਤੇਲ ਠੰਡਾ ਹੋਣ ਤੇ ਉਸ ਵਿੱਚ ਮਿਲਾ ਦਿਉ। ਚੰਗੀ ਤਰ੍ਹਾਂ ਮਿਕਸ ਕਰ ਲਉ। 2-3 ਦਿਨ ਬਾਅਦ ਬਨਾਰਸੀ ਲਾਲ ਮਿਰਚ ਦੇ ਅਚਾਰ ਨੂੰ ਖਾਣ ਵਿੱਚ ਪ੍ਰਯੋਗ ਕਰੋ।
|
Total Views: 18018 |