|
ਐਮਐਸਆਈ ਉਤਰਿਆ ਭਾਰਤੀ ਲੈਪਟਾਪ ਬਜ਼ਾਰ 'ਚ
Date: Jan 22, 2010
ਨਵੀਂ ਦਿੱਲੀ,22 ਜਨਵਰੀ 2010
ਸੂਚਨਾ ਤਕਨੀਕੀ ਉਪਕਰਨ ਬਣਾਉਣ ਵਾਲੀ ਤਾਈਵਾਨ ਦੀ ਕੰਪਨੀ ਮਾਈਕ੍ਰੋ ਸਟਾਰ ਇੰਟਰਨੈਸ਼ਨਲ (ਐਮਐਸਆਈ) ਨੇ ਅੱਜ ਭਾਰਤੀ ਲੈਪਟਾਪ ਬਜ਼ਾਰ ਵਿੱਚ ਪ੍ਰਵੇਸ਼ ਕਰਨ ਦੀ ਘੋਸ਼ਣਾ ਦੇ ਨਾਲ ਹੀ ਪੰਜ ਸ਼੍ਰੇਣੀਆਂ ਵਿੱਚ ਲੈਪਟਾਪ ਦੇ 14 ਮਾਡਲ ਪੇਸ਼ ਕੀਤੇ।
ਕੰਪਨੀ ਦੇ ਭਾਰਤ ਵਿੱਚ ਪ੍ਰਬੰਧ ਨਿਦੇਸ਼ਕ ਟਾਨੀ ਯਾਂਗ ਨੇ ਇੱਥੇ ਇਸ ਨੂੰ ਪੇਸ਼ ਕਰਨ ਦੇ ਮੌਕੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਵਿੱਚ ਉੱਚ ਤਕਨੀਕ ਨਾਲ ਲੈਸ ਜੀ ਸੀਰੀਜ਼ ਦਾ ਲੈਪਟਾਪ ਵੀ ਸ਼ਾਮਿਲ ਹੈ, ਜੋ ਗੇਮਿੰਗ ਲਈ ਅਨਕੂਲ ਹੈ ਅਤੇ ਇਸ ਸ਼੍ਰੇਣੀ ਦੇ ਲੈਪਟਾਪ ਦੀ ਕੀਮਤ 88 ਹਜ਼ਾਰ ਰੁਪਏ ਹੈ।
ਉਹਨਾਂ ਨੇ ਕਿਹਾ ਕਿ ਇਸਦੇ ਇਲਾਵਾ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਲੈਪਟਾਪ ਪੇਸ਼ ਕੀਤੇ ਗਏ ਹਨ। ਇਸ ਵਿੱਚ 10 ਇੰਚ ਤੋਂ ਲੈ ਕੇ 17 ਇੰਚ ਸਕ੍ਰੀਨ ਵਾਲੇ ਲੈਪਟਾਪ ਸ਼ਾਮਿਲ ਹਨ। ਉਹਨਾਂ ਨੇ ਕਿਹਾ ਕਿ ਸਾਲ 2011 ਤੱਕ ਉਹਨਾਂ ਦੀ ਕੰਪਨੀ ਦੀ ਭਾਰਤੀ ਲੈਪਟਾਪ ਬਜ਼ਾਰ ਵਿੱਚ 10 ਪ੍ਰਮੁੱਖ ਕੰਪਨੀਆਂ ਵਿੱਚ ਸਥਾਨ ਬਣਾਉਣ ਦੀ ਯੋਜਨਾ ਹੈ।
|
Total Views: 18010 |