|
ਕੀ ਹੁੰਦੀ ਹੈ ਸੀਓਪੀਡੀ
Date: Jan 09, 2010
ਸੀਓਪੀਡੀ ਵਿੱਚ ਰੱਖੋ ਸਾਵਧਾਨੀਆਂ
ਸੀਓਪੀਡੀ ਇੱਕ ਕ੍ਰਾਨਿਕ ਫੇਫੜਿਆਂ ਦੀ ਬਿਮਾਰੀ ਹੈ। ਇਸ ਵਿੱਚ ਸਾਹ ਦੀਆਂ ਨਾੜਾਂ ਸੁੰਗੜ ਜਾਂਦੀਆਂ ਹਨ ਅਤੇ ਉਹ ਸੁੱਜ ਜਾਂਦੀਆਂ ਹਨ। ਇਹ ਲਗਾਤਾਰ ਸੁੱਜਦੀਆਂ ਰਹਿੰਦੀਆਂ ਹਨ, ਜਿਸ ਕਾਰਨ ਅੱਗੇ ਜਾ ਕੇ ਫੇਫੜਿਆਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨੂੰ ਐਮਫਾਇਸੇਮਾ ਕਹਿੰਦੇ ਹਨ। ਇਹ ਬਿਮਾਰੀ ਸਾਹ ਵਿੱਚ ਰੁਕਾਵਟ ਤੋਂ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਸਾਹ ਲੈਣ ਵਿੱਚ ਮੁਸ਼ਕਿਲ ਹੋਣ ਲੱਗਦੀ ਹੈ।
ਸੀਓਪੀਡੀ ਦਾ ਮੁੱਖ ਇਲਾਜ ਰਿਸਕ ਫੈਕਟਰ ਨੂੰ ਰੋਕਣਾ ਹੈ। ਰਿਸਕ ਫੈਕਟਰ ਵਰਗੇ ਚੁੱਲ੍ਹੇ ਦਾ ਧੂੰਆਂ, ਧੂੜ ਅਤੇ ਪ੍ਰਦੂਸ਼ਣ ਆਦਿ ਤੋਂ ਬਚਣਾ ਜਰੂਰੀ ਹੈ।
ਸਾਵਧਾਨੀਆਂ
ਧੂਮਰਪਾਨ ਕਰਨਾ ਤੁਰੰਤ ਛੱਡ ਦਿਉ।
ਜੇਕਰ ਤੁਹਾਡੇ ਘਰ ਵਿੱਚ ਪੇਸਟ ਕੰਟਰੋਲ ਜਾਂ ਰੰਗ ਦਾ ਕੰਮ ਹੋ ਰਿਹਾ ਹੈ, ਤਾਂ ਇਸ ਤੋਂ ਦੂਰ ਰਹੋ।
ਜਿਆਦਾ ਪ੍ਰਦੂਸ਼ਣ ਵਿੱਚ ਬਾਹਰ ਨਾਲ ਨਿੱਕਲੋ।
ਰਸੋਈ ਵਿੱਚ ਉੱਠਣ ਵਾਲੇ ਧੂੰਏ ਅਤੇ ਮਸਾਲਿਆਂ ਦੀ ਗੰਧ ਤੋਂ ਦੂਰ ਰਹੋ। ਬੱਤੀ ਵਾਲੇ ਮਿੱਟੀ ਦੇ ਤੇਲ ਵਾਲੇ ਸਟੋਵ ਦਾ ਉਪਯੋਗ ਨਾ ਕਰੋ।
ਪੌਸ਼ਟਿਕ ਭੋਜਨ ਖਾਉ। ਭੋਜਨ ਵਿੱਚ ਫ਼ਲ ਅਤੇ ਸਬਜ਼ੀਆਂ ਨਾਲ ਪ੍ਰੋਟੀਨ ਦੀ ਮਾਤਰਾ ਵਧਾਉ।
ਜੇਕਰ ਖਾਣਾ ਖਾਂਦੇ ਸਮੇਂ ਸਾਹ ਫੁੱਲਣ ਲੱਗੇ ਤਾਂ ਹੌਲੀ ਖਾਉ।
ਵਜਨ ਜਿਆਦਾ ਹੈ, ਤਾਂ ਉਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ।
ਸਾਹ ਵਾਲੀ ਕਸਰਤ ਕਰੋ। ਖਾਸ ਤੌਰ 'ਤੇ ਸਿੱਧੇ ਬੈਠ ਕੇ ਨੱਕ ਰਾਹੀਂ ਸਾਹ ਖਿੱਚ ਕੇ ਮੂੰਹ ਨਾਲ ਸੀਟੀ ਵਜਾਉਂਦੇ ਹੋਏ ਹੌਲੀ-ਹੌਲੀ ਸਾਹ ਛੱਡੋ।
ਹਲਕੀ ਕਸਰਤ ਕਰੋ। ਰੋਜ਼ਾਨਾ 4 ਕਿਮੀ ਪੈਦਲ ਜਰੂਰ ਚੱਲੋ।
|
Total Views: 18007 |