|
ਨਿੰਮ ਦੀ ਦਾਤਣ ਕੈਂਸਰ ਤੋਂ ਬਚਾਉਂਦੀ ਹੈ
Date: Jan 09, 2010
ਹਾਲ ਹੀ ਵਿਚ ਹਾਲੈਂਡ ਦੇ ਯੂਰਪੀਅਨ ਇੰਸਟੀਚਿਊਟ ਆਫ਼ ਸੈਂਈਟੇਫਿਕ ਰੀਸਰਚ ਆਫ਼ ਆਯੁਰਵੈਦ ਅਤੇ ਦਿੱਲੀ ਦੇ ਅਸ਼ਟ ਵਿਧਾਂਤ ਆਯੁਰਵੈਦ ਵੱਲੋਂ 55 ਕੈਂਸਰ ਪੀੜਤਾਂ 'ਤੇ ਕੀਤੇ ਗਏ ਅਧਿਐਨ ਵਿਚ ਪਾਇਆ ਗਿਆ ਕਿ ਨਿੰਮ ਦੀ ਦਾਤਣ ਕਰਨ ਵਾਲਿਆਂ ਵਿਚ ਮੂੰਹ ਦਾ ਕੈਂਸਰ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਮਰੀਜ਼ਾਂ ਨੂੰ ਹਮੇਸ਼ਾ ਕਿੱਕਰ ਜਾਂ ਨਿੰਮ ਦੀ ਦਾਤਣ ਨਾਲ ਦੰਦਾਂ ਅਤੇ ਮਸੂੜਿਆਂ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਬਿਨਾਂ ਸਾਬਣ ਦੇ ਇਸ਼ਨਾਨ ਕਰਨਾ ਚਾਹੀਦਾ ਹੈ। ਅਧਿਐਨ ਰਿਪੋਰਟ ਵਿਚ ਦੱਸਿਆ ਗਿਆ ਕਿ ਮੂੰਹ ਦੇ ਕੈਂਸਰ ਤੋਂ ਬਚਣ ਲਈ ਜ਼ਰੂਰੀ ਹੈ ਕਿ ਭੋਜਨ ਖੱਟਾ, ਨਮਕੀਨ, ਤਿੱਖਾ, ਕੁਸੈਲਾ, ਕੌੜਾ ਜਾਂ ਮਿੱਠਾਂ ਹੋਵੇ। ਇਸ ਤੋਂ ਇਲਾਵਾ ਰੇਸ਼ੇਦਾਰ ਭੋਜਨ ਤਾਜ਼ੇ ਫਲਾਂ ਦੇ ਰਸਾਂ ਦਾ ਸੇਵਨ ਕਰਦੇ ਰਹਿਣਾ ਮੁੱਖ (ਮੂੰਹ) ਦੇ ਕੈਂਸਰ ਤੋਂ ਬਚਣ ਲਈ ਜ਼ਰੂਰੀ ਹੈ।
|
Total Views: 18004 |