|
ਮਲੇਰੀਏ ਤੋਂ ਬਚਣ ਲਈ ਰੱਖੋ ਸਾਵਧਾਨੀ
Date: Jan 09, 2010
- ਸੌਂਦੇ ਸਮੇਂ ਮੈਡੀਕੇਟੇਡ ਮੱਛਰਦਾਨੀ ਦਾ ਉਪਯੋਗ ਕਰੋ।
- ਘਰ ਵਿੱਚ ਮੱਛਰ ਭਜਾਉਣ ਲਈ ਅਗਰਬੱਤੀ ਜਾਂ ਇਲੈਕਟ੍ਰਿਕ ਮਾਸਕੀਟੋ ਰੀਪੇਲੈਂਟ ਦਾ ਜਰੂਰ ਉਪਯੋਗ ਕਰੋ।
- ਘਰ ਦੇ ਆਸਪਾਸ ਪਾਣੀ ਭਰਿਆ ਨਾ ਰਹਿਣ ਦਿਉ।
- ਇਕੱਠੇ ਪਾਣੀ ਵਿੱਚ ਪਾਉਣ ਲਈ ਗੈਂਬੂਸ਼ੀਆ ਮੱਛੀਆਂ ਮਲੇਰੀਆ ਦਫ਼ਤਰ ਵਿੱਚ ਮੁਫ਼ਤ ਵਿੱਚ ਉਪਲਬਧ ਹਨ।
- ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਣ ਤੇ ਮਲੇਰੀਏ ਦੀ ਜਾਂਚ ਜਰੂਰ ਕਰਾਉ।
- ਘਰ ਵਿੱਚ ਵੀ ਕਈ ਦਿਨਾਂ ਤੱਕ ਪਾਣੀ ਇਕੱਠਾ ਕਰ ਕੇ ਨਾ ਰੱਖੋ। ਕੂਲਰਾਂ ਅਤੇ ਗਮਲਿਆਂ ਵਿੱਚ ਵੀ ਪਾਣੀ ਭਰਿਆ ਨਾ ਰਹਿਣ ਦਿਉ।
- ਆਪਣੇ ਘਰ ਵਿੱਚ ਅਤੇ ਆਸਪਾਸ ਕੀਟਨਾਸ਼ਕ ਦਵਾਈ ਛਿੜਕੋ।
- ਆਪਣੇ ਘਰ, ਮੁਹੱਲੇ ਅਤੇ ਕਾਲੋਨੀ ਵਿੱਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ।
|
Total Views: 18003 |