punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਲੈਪਟਾਪ ਦੇ ਰਿਹਾ ਹੈ ਬਿਮਾਰੀਆਂ


Date: Jan 09, 2010
Print This Story. Mail this to friend.

ਮੋਢੇ ਨਾਲ ਲੈਪਟਾਪ ਲਟਕਾ ਕੇ ਚੱਲਣਾ ਅਤੇ ਲੈਪਟਾਪ 'ਤੇ ਕੰਮ ਕਰਨਾ ਕੁਝ ਲੋਕਾਂ ਲਈ ਲੋੜ ਦੇ ਨਾਲ-ਨਾਲ ਫੈਸ਼ਨ ਬਣ ਚੁੱਕਿਆ ਹੈ, ਪਰ ਉਹਨਾਂ ਦੀ ਸਿਹਤ ਨੂੰ ਇਸਦੀ ਮਹਿੰਗੀ ਕੀਮਤ ਚੁਕਾਉਣੀ ਪੈ ਰਹੀ ਹੈ। ਇੱਕ ਅਧਿਐਨ ਮੁਤਾਬਿਕ ਲੈਪਟਾਪ ਪਿੱਠ ਅਤੇ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਇਸ ਨਾਲ ਲੈਪਟਾਪ ਇਸਤੇਮਾਲ ਕਰਨ ਵਾਲੀਆਂ ਘੱਟ ਉਮਰ ਦੀਆਂ ਕੁੜੀਆਂ ਵੀ ਪਿੱਠ ਦਰਦ ਅਤੇ ਮਾਸਪੇਸ਼ੀ ਤੰਤਰ ਸਬੰਧੀ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੀਆਂ ਹਨ। ਲੈਪਟਾਪ ਦੇ ਇਸਤੇਮਾਲ ਦੌਰਾਨ ਬੈਠਣ ਦੇ ਗਲਤ ਤਰੀਕਿਆਂ ਦੇ ਕਾਰਨ ਕਈ ਲੋਕਾਂ 'ਚ ਰੀੜ੍ਹ ਦੀ ਹੱਡੀ, ਗਰਦਨ ਅਤੇ ਮੋਢੇ ਵਿੱਚ ਲਾ-ਇਲਾਜ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਲੈਪਟਾਪ ਇਸਤੇਮਾਲ ਕਰਨ ਦੇ ਦੌਰਾਨ ਲੋਕ ਆਮਤੌਰ 'ਤੇ ਜਰੂਰੀ ਸਾਵਧਾਨੀ ਨਹੀਂ ਵਰਤਦੇ ਹਨ। ਲੈਪਟਾਪ ਦੇ ਇਸਤੇਮਾਲ ਦੀ ਸਭ ਤੋਂ ਸਧਾਰਨ ਸਮੱਸਿਆ ਇਹ ਹੈ ਕਿ ਇਸ 'ਤੇ ਕੰਮ ਕਰਨ ਦੇ ਦੌਰਾਨ ਇਸ ਨੂੰ ਆਪਣੇ ਪੱਟਾਂ 'ਤੇ ਰੱਖਣਾ ਹੁੰਦਾ ਹੈ। ਇਸ ਨਾਲ ਲੈਪਟਾਪ ਦੀ ਸਕ੍ਰੀਨ ਅੱਖਾਂ ਦੀ ਤੁਲਨਾ 'ਚ ਕਾਫ਼ੀ ਹੇਠ ਹੋ ਜਾਂਦੀ ਹੈ, ਜਿਸ ਨਾਲ ਇਸ ਨੂੰ ਇਸਤੇਮਾਲ ਕਰਨ ਵਾਲੇ ਵਿਅਕਤੀ ਦੀ ਗਰਦਨ ਝੁਕੀ ਰਹਿੰਦੀ ਹੈ ਅਤੇ ਇਸ ਨਾਲ ਉਸਦੀ ਗਰਦਨ, ਮਾਸਪੇਸ਼ੀਆਂ ਅਤੇ ਪੈਰਾਂ 'ਚ ਖਿੱਚ ਪੈਦਾ ਹੁੰਦੀ ਹੈ।

ਇੱਕ ਸਥਾਨੀ ਹਸਪਤਾਲ ਦੇ ਡਾਕਟਰ ਅਨੁਸਾਰ ਨਿਯਮਿਤ ਰੂਪ ਨਾਲ ਲੈਪਟਾਪ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੇ ਜੋੜਾਂ ਦੇ ਐਕਸ-ਰੇ ਵਿੱਚ ਕਾਫ਼ੀ ਹਾਨੀ ਦੇ ਲੱਛਣ ਦੇਖੇ ਗਏ ਹਨ। ਪਿੱਠ ਦਰਦ ਪੀੜ੍ਹਤ 12 ਸਾਲ ਦੀਆਂ ਕੁੜੀਆਂ ਵੀ ਆਉਂਦੀਆਂ ਹਨ ਅਤੇ ਉਹਨਾਂ 'ਚ ਇਸਦਾ ਕਾਰਨ ਕੰਪਿਊਟਰ 'ਤੇ ਦੇਰ ਤੱਕ ਕੰਮ ਕਰਨਾ ਅਤੇ ਗ਼ਲਤ ਤਰੀਕੇ ਨਾਲ ਬੈਠਣਾ ਹੈ। ਉਹਨਾਂ ਦੱਸਿਆ ਕਿ 30-40 ਸਾਲ ਦੇ ਅਜਿਹੇ ਲੋਕ ਵੀ ਦੇਖੇ ਹਨ ਜਿਹਨਾਂ ਦਾ ਕੁੱਬ ਨਿੱਕਲ ਗਿਆ ਹੈ ਅਤੇ ਅਜਿਹਾ ਲੰਬੇ ਸਮੇਂ ਤੱਕ ਕੁਰਸੀ 'ਤੇ ਬੈਠ ਕੇ ਹੇਠਾਂ ਵੱਲ ਛੋਟੀ ਸਕ੍ਰੀਨ ਨੂੰ ਦੇਖਣ ਕਾਰਨ ਹੁੰਦਾ ਹੈ। ਲੈਪਟਾਪ ਦੇ ਇਸਤੇਮਾਲ ਦੇ ਕਾਰਨ ਕਲਾਈ ਦੀਆਂ ਮਾਸਪੇਸ਼ੀਆਂ ਦੀ ਮੂਵਮੈਂਟ ਦੇ ਰੁਕ ਜਾਣ ਦੇ ਕਾਰਨ ਹੱਥਾਂ ਅਤੇ ਬਾਹਾਂ 'ਚ ਵੀ ਖਿੱਚ ਦੀ ਸਮੱਸਿਆ ਹੋ ਸਕਦੀ ਹੈ ਅਤੇ ਇਸ ਨਾਲ ਮਾਸਪੇਸ਼ੀ ਤੰਤਰ ਨੂੰ ਹਾਨੀ ਪਹੁੰਚ ਸਕਦੀ ਹੈ। ਇਸਦੇ ਇਲਾਵਾ ਲੈਪਟਾਪ ਜਾਂ ਕੰਪਿਊਟਰ 'ਤੇ ਬਹੁਤ ਜਿਆਦਾ ਸਮੇਂ ਤੱਕ ਕੰਮ ਕਰਨ ਕਾਰਨ ਕਲਾਈਆਂ ਅਤੇ ਉਂਗਲੀਆਂ ਨੂੰ ਬੇਕਾਰ ਕਰ ਦੇਣ ਵਾਲੀ ਬਿਮਾਰੀ ਕਾਰਪਲ ਟਨਲ ਸਿੰਡ੍ਰੋਮ (ਸੀਟੀਐਸ) ਦੀ ਸਮੱਸਿਆ ਵੀ ਹੋ ਸਕਦੀ ਹੈ। ਇਹ ਅਜਿਹੀ ਬਿਮਾਰੀ ਹੈ ਜੋ ਗਰਦਨ, ਪਿੱਠ, ਉਂਗਲੀਆਂ ਅਤੇ ਕਲਾਈਆਂ ਵਰਗੇ ਸਰੀਰ ਦੇ ਵਿਭਿੰਨ ਜੋੜਾਂ 'ਤੇ ਵਾਰ-ਵਾਰ ਖਿੱਚ ਆਉਣ ਜਾਂ ਸੱਟ ਲੱਗਣ ਨਾਲ ਹੁੰਦੀ ਹੈ।


Total Views: 18002

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation