punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਦਿਮਾਗ ਤੋਂ ਤੇਜ ਹੁੰਦੀਆਂ ਹਨ ਅੱਖਾਂ


Date: Jan 09, 2010
Print This Story. Mail this to friend.

ਕਹਿੰਦੇ ਹਨ ਅੱਖਾਂ ਤੁਹਾਡੇ ਵਿਅਕਤੀਤਵ ਦਾ ਆਇਨਾ ਹੁੰਦੀਆਂ ਹਨ। ਕਿਸੇ ਦੀਆਂ ਅੱਖਾਂ ਵਿੱਚ ਝਾਕ ਕੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਸਾਹਮਣੇ ਵਾਲੇ ਇਨਸਾਨ ਵਿੱਚ ਕਿੰਨਾ ਆਤਮਵਿਸ਼ਵਾਸ ਹੈ। ਕਹਿੰਦੇ ਹਨ ਕੋਈ ਵੀ ਵਿਅਕਤੀ ਜੇਕਰ ਝੂਠ ਬੋਲ ਰਿਹਾ ਹੋਵੇਗਾ ਤਾਂ ਉਹ ਕਦੇ ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦਾ। ਕੋਈ ਅਨੁਭਵੀ ਵਿਅਕਤੀ ਦੂਜੇ ਦੀਆਂ ਅੱਖਾਂ ਵਿੱਚ ਝਾਕ ਕੇ ਇਹ ਦੱਸ ਸਕਦਾ ਹੈ ਕਿ ਉਹ ਕੀ ਸੋਚ ਰਿਹਾ ਹੋਵੇਗਾ।

ਅੱਖਾਂ ਦੀ ਖੂਬਸੂਰਤੀ ਨੂੰ ਲੈ ਕੇ ਖਾਸ ਕਰ ਕੇ ਔਰਤਾਂ ਬਹੁਤ ਸਾਵਧਾਨ ਹੁੰਦੀਆਂ ਜਾ ਰਹੀਆਂ ਹਨ। ਕਾਜਲ ਤੋਂ ਲੈ ਕੇ ਮਸਕਾਰਾ ਅਤੇ ਪਤਾ ਨਹੀਂ ਕੀ-ਕੀ ਉਪਕਰਨ ਉਹ ਆਪਣੀਆਂ ਅੱਖਾਂ ਦੀ ਖੂਬਸੂਰਤੀ ਬਰਕਰਾਰ ਰੱਖਣ ਲਈ ਪ੍ਰਯੋਗ ਕਰਦੀਆਂ ਹਨ। ਅੱਖਾਂ ਨਾ ਸਿਰਫ਼ ਦੁਨੀਆ ਦਿਖਾਉਣ ਵਿੱਚ ਮੱਦਦਗਾਰ ਹੁੰਦੀਆਂ ਹਨ, ਬਲਕਿ ਇਹ ਖਤਰਿਆਂ ਨੂੰ ਮਹਿਸੂਸ ਕਰਨ ਵਿੱਚ ਵੀ ਦਿਮਾਗ ਤੋਂ ਜਿਆਦਾ ਤੇਜ ਹੁੰਦੀਆਂ ਹਨ। ਇੱਕ ਨਵੇਂ ਅਧਿਐਨ ਵਿੱਚ ਇਹ ਖੁਲਾਸਾ ਹੋਇਆ ਹੈ।

ਇਹ ਸ਼ੋਧ ਸਵਿਟਜ਼ਰਲੈਂਡ ਦੇ ਬੇਸਲ ਸਥਿਤ ਫ੍ਰੈਡਰਿਕ ਮਾਈਸ਼ੇਰ ਇੰਸਟੀਟਿਊਟ ਫੌਰ ਬਾਇਓਮੈਡੀਕਲ ਰਿਸਰਚ ਦੀ ਇੱਕ ਟੀਮ ਨੇ ਕੀਤਾ ਹੈ। ਇਸਦਾ ਦਾਅਵਾ ਕੀਤਾ ਹੈ ਕਿ ਅੱਖਾਂ ਦੀ ਰੇਟਿਨਾ ਵਿੱਚ ਮੌਜੂਦ ਇੱਕ ਕੋਸ਼ਿਕਾ ਦਿਮਾਗ ਦੀ ਮੱਦਦ ਤੋਂ ਬਿਨਾ ਕੋਲ ਆਉਂਦੀਆਂ ਚੀਜ਼ਾਂ ਦਾ ਪਤਾ ਲਗਾ ਸਕਦੀਆਂ ਹਨ। ਇਸ ਕੋਸ਼ਿਕਾ ਦੀ ਖੋਜ ਹਾਲ ਹੀ ਵਿੱਚ ਕੀਤੀ ਗਈ ਹੈ। 'ਨਿਊ ਸਾਈਂਟਿਸਟ' ਦੀ ਇੱਕ ਰਿਪੋਰਟ ਵਿੱਚ ਲਿਖਿਆ ਹੈ ਕਿ ਸ਼ੋਧਕਰਤਾਵਾਂ ਦੇ ਮੁਤਾਬਿਕ ਦਿਮਾਗ ਦੀ ਮੱਦਦ ਤੋਂ ਬਿਨਾ ਇਹ ਕੋਸ਼ਿਕਾ ਇਨਸਾਨ ਨੂੰ ਸਾਵਧਾਨ ਕਰ ਸਕਦੀ ਹੈ ਕਿ ਕੋਈ ਚੀਜ਼ ਤੁਹਾਡੇ ਕੋਲ ਆ ਰਹੀ ਹੈ। ਸਤਨਧਾਰੀ ਜੀਵ-ਜੰਤੂਆਂ ਦੇ ਰੇਟਿਨਾ ਵਿੱਚ ਗਤੀਵਿਧੀਆਂ ਦੇ ਜਵਾਬ ਵਿੱਚ ਕੰਮ ਕਰਨ ਵਾਲੇ 'ਨਿਊਰਾਨ' ਨੂੰ ਪਹਿਲਾਂ ਹੀ ਖੋਜਿਆ ਜਾ ਚੁੱਕਿਆ ਸੀ, ਪਰ ਹਾਲ ਵਿੱਚ ਖੋਜੀ ਗਈ ਇਹ ਕੋਸ਼ਿਕਾ ਕੋਲ ਆਉਂਦੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਸੰਵੇਦਨਸ਼ੀਲ ਹੈ। ਇਹ ਸ਼ੋਧ ਸਵਿਟਜ਼ਰਲੈਂਡ ਦੇ ਬੇਸਲ ਸਥਿਤ ਫ੍ਰੈਡਰਿਕ ਮਾਈਸ਼ੇਰ ਇੰਸਟੀਟਿਊਟ ਫੌਰ ਬਾਇਓਮੈਡੀਕਲ ਰਿਸਰਚ ਦੀ ਇੱਕ ਟੀਮ ਨੇ ਕੀਤਾ ਹੈ। ਇਸਦਾ ਦਾਅਵਾ ਕੀਤਾ ਹੈ ਕਿ ਅੱਖਾਂ ਦੀ ਰੇਟਿਨਾ ਵਿੱਚ ਮੌਜੂਦ ਇੱਕ ਕੋਸ਼ਿਕਾ ਦਿਮਾਗ ਦੀ ਮੱਦਦ ਤੋਂ ਬਿਨਾ ਕੋਲ ਆਉਂਦੀਆਂ ਚੀਜ਼ਾਂ ਦਾ ਪਤਾ ਲਗਾ ਸਕਦੀਆਂ ਹਨ। ਚੂਹਿਆਂ ਦੀਆਂ ਅੱਖਾਂ ਵਿੱਚ ਪਾਈਆਂ ਜਾਣ ਵਾਲੀਆਂ ਕੋਸ਼ਿਕਾਵਾਂ ਦੀ ਜਾਂਚ ਦੇ ਦੌਰਾਨ ਸ਼ੋਧਕਰਤਾਵਾਂ ਨੇ ਪਾਇਆ ਕਿ ਗਤੀਵਿਧੀਆਂ ਦੇ ਜਵਾਬ ਵਿੱਚ ਇੱਕ ਪ੍ਰਕਾਰ ਦੀਆਂ ਕੋਸ਼ਿਕਾਵਾਂ ਤਾਂ ਕਾਫੀ ਅਸਧਾਰਨ ਵਿਹਾਰ ਕਰਦੀਆਂ ਹਨ। ਅੱਗੇ ਦੀ ਜਾਂਚ ਇਹ ਖੁਲਾਸਾ ਹੋਇਆ ਕਿ ਇਹ ਕੋਸ਼ਿਕਾਵਾਂ ਸਿਰਫ਼ ਉਸ ਸਮੇਂ ਕੰਮ ਕਰਦੀਆਂ ਹਨ, ਜਦੋਂ ਕੋਈ ਚੀਜ਼ ਇਹਨਾਂ ਕੋਲ ਪਹੁੰਚ ਜਾਵੇ।

ਕਹਿੰਦੇ ਹਨ ਦਿਮਾਗ ਦੀ ਸੋਚਣ ਦੀ ਗਤੀ ਹਵਾ ਤੋਂ ਵੀ ਤੇਜ ਹੁੰਦੀ ਹੈ। ਉੱਥੇ ਹੀ ਸ਼ੋਧਕਰਤਾਵਾਂ ਦੇ ਮੁਤਾਬਿਕ ਸਭ ਮਨੁੱਖਾਂ ਦੀਆਂ ਅੱਖਾਂ ਦੀਆਂ ਕੋਸ਼ਿਕਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ, ਜੋ ਸਾਨੂੰ ਸਾਡੇ ਦਿਮਾਗ ਦੀਆਂ ਕੋਸ਼ਿਕਾਵਾਂ ਤੋਂ ਜਿਆਦਾ ਤੇਜੀ ਨਾਲ ਸਾਵਧਾਨ ਕਰਦੀਆਂ ਹਨ ਕਿ ਕੋਈ ਚੀਜ਼ ਸਾਡੇ ਕੋਲ ਆ ਰਹੀ ਹੈ। ਤਾਂ ਦਿਮਾਗ ਤੋਂ ਕਿਤੇ ਜਿਆਦਾ ਤੇਜ ਅੱਖਾਂ ਹਨ। ਤਾਂ ਆਪਣੀਆਂ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣ ਲਈ ਉਸਦਾ ਖਿਆਲ ਰੱਖਣਾ ਬਹੁਤ ਜਰੂਰੀ ਹੈ।


Total Views: 18000

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation