|
ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ
Date: Feb 20, 2012
ਲੁਧਿਆਣਾ : 20 ਫ਼ਰਵਰੀ (ਪ.ਪ)
ਸ. ਜਗਜੀਤ ਸਿੰਘ ਆਨੰਦ ਦੀ ਸ਼ਾਨ ਵਿਚ ਉਨਾਂ ਦੇ ਸ਼ਾਗਿਰਦ ਰਹੇ ਟਰੇਡ ਯੂਨੀਅਨ ਆਗੂ ਅਤੇ ਇਸ ਵੇਲੇ ਅਮਰੀਕਾ ਵੱਸਦੇ ਉਘੇ ਪੰਜਾਬੀ ਪਿਆਰੇ ਸ. ਰੂਪ ਸਿੰਘ ਰੂਪਾ ਨੇ ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਕਾਰਜਕਾਰਨੀ ਦੇ ਮੈਂਬਰਾਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕਰਦਿਆਂ ਕਿਹਾ ਹੈ ਕਿ ਇਸ ਰਾਸ਼ੀ ਦੇ ਵਿਆਜ ਨਾਲ ਹਰ ਸਾਲ ਕਿਸੇ ਉਘੇ ਵਾਰਤਕ ਲੇਖਕ ਨੂੰ ਸਨਮਾਨਿਤ ਕੀਤਾ ਜਾਵੇ ਅਤੇ ਪੁਰਸਕਾਰ ਦਾ ਨਾਮ ਸ. ਜਗਜੀਤ ਸਿੰਘ ਆਨੰਦ ਪੁਰਸਕਾਰ ਰੱਖਿਆ ਜਾਵੇ। ਸ. ਰੂਪਾ ਨੇ ਆਖਿਆ ਕਿ ਉਹ ਹਰ ਸਾਲ ਆਪਣੀ ਭਾਰਤ ਫੇਰੀ ਦੌਰਾਨ ਇਸ ਵਿਚ ਇੱਕ ਇੱਕ ਲੱਖ ਰੁਪਏ ਜਮਾਂ ਕਰਵਾਉਂਦੇ ਰਹਿਣਗੇ ਤਾਂ ਜੋ ਇਸ ਪੁਰਸਕਾਰ ਦੀ ਇਨਾਮ ਰਾਸ਼ੀ ਹਰ ਸਾਲ ਵਧਦੀ ਰਹੇ। ਸ. ਰੂਪਾ ਨੇ ਆਖਿਆ ਕਿ ਮੈਂ ਡਾ. ਮਹਿੰਦਰ ਸਿੰਘ ਰੰਧਾਵਾ ਦੇ ਵੇਲੇ ਤੋਂ ਇਸ ਅਕਾਡਮੀ ਦਾ ਸਹਿਯੋਗੀ ਰਿਹਾ ਹਾਂ ਅਤੇ ਹੁਣ ਇਸ ਪਰਿਵਾਰ ਵਿਚ ਸ਼ਾਮਲ ਹੋ ਕੇ ਮੈਨੂੰ ਵੱਖਰੀ ਤਰਾਂ ਦਾ ਸਕੂਨ ਮਿਲਿਆ ਹੈ। ਸ. ਰੂਪਾ ਨੇ ਇੱਕ ਲੱਖ ਰੁਪਏ ਦਾ ਚੈਕ ਅਕਾਡਮੀ ਦੇ ਪ੍ਰਧਾਨ ਤੋਂ ਇਲਾਵਾ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਡਾਇਰੈਕਟਰ ਰੈਫ਼ਰੈਂਸ ਲਾਇਬ੍ਰੇਰੀ ਪ੍ਰਿੰ. ਪ੍ਰੇਮ ਸਿੰਘ ਬਜਾਜ, ਮੀਤ ਪ੍ਰਧਾਨ ਡਾ. ਅਨੂਪ ਸਿੰਘ, ਸ੍ਰੀ ਸੁਰਿੰਦਰ ਕੈਲੇ, ਕਾਰਜਕਾਰੀ ਮੈਂਬਰ ਪ੍ਰੋ. ਰਵਿੰਦਰ ਭੱਠਲ, ਗੁਰਚਰਨ ਕੌਰ ਕੋਚਰ, ਗੁਲਜ਼ਾਰ ਸਿੰਘ ਸ਼ੌਕੀ, ਤ੍ਰੈਲੋਚਨ ਲੋਚੀ, ਸਵਰਨਜੀਤ ਕੌਰ ਗਰੇਵਾਲ, ਸਕੱਤਰ ਇੰਦਰਜੀਤਪਾਲ ਕੌਰ ਭਿੰਡਰ, ਅਤੇ ਨਿਰਮਲ ਜੌੜਾ ਨੂੰ ਭੇਟ ਕੀਤਾ।
ਧੰਨਵਾਦ ਕਰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ. ਰੂਪ ਸਿੰਘ ਰੂਪਾ ਇਸ ਸੰਸਥਾ ਦੇ ਸਹਿਯੋਗੀ ਧਿਰ ਵਜੋਂ ¦ਮੇ ਸਮੇਂ ਤੋਂ ਵਿਚਰਦੇ ਆ ਰਹੇ ਹਨ ਅਤੇ ਹੁਣ ਉਨਾਂ ਨੇ ਇਸ ਇਨਾਮ ਨਾਲ ਸਦੀਵੀ ਸਾਂਝ ਜੋੜ ਲਈ ਹੈ। ਅਕਾਡਮੀ ਦੇ ਸਰਪ੍ਰਸਤ ਕੈਨੇਡਾ ਵਸਦੇ ਪੰਜਾਬੀ ਪਿਆਰੇ ਸ. ਕੁਲਦੀਪ ਸਿੰਘ ਗਿੱਲ (ਸਰੀ, ਕੈਨੇਡਾ) ਨੇ ਅਕਾਡਮੀ ਵਲੋਂ ਪ੍ਰਕਾਸ਼ਿਤ ਟੈਗੋਰ ਰਚਨਾਵਲੀ ਭੇਟ ਕਰਕੇ ਸ. ਰੂਪ ਸਿੰਘ ਰੂਪਾ ਨੂੰ ਸਨਮਾਨਿਤ ਕੀਤਾ।
|
Total Views: 17982 |