|
ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ
Date: Feb 14, 2012
ਟੋਰਾˆਟੋ (ਜੰਜੂਆ)
- ਚੱਬੇਵਾਲ-ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਵਲੋˆ ਆਯੋਜ਼ਤ ਇੱਕ ਸਾਦੇ ਜਿਹੇ ਪ੍ਰੋਗਰਾਮ ਦੌਰਾਨ ਲਾਹੌਰ ਦੇ ਨਾਮਵਾਰ ਪ੍ਰਗਤੀਵਾਦੀ ਸ਼ਾਇਰ ਅਤੇ ਮਸ਼ਹੂਰ ਰੇਡੀਉ ਹੋਸਟ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ਪਹੁੰਚਣ ‘ਤੇ ਨਿੱਘਾ ਸੁਆਗਤ ਅਤੇ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਚੱਬੇਵਾਲ-ਮਾਹਿਲਪੁਰ ਏਰੀਆ ਨਾਲ ਸਬੰਧਤ ਨਾਮਵਰ ਸ਼ਖਸ਼ੀਅਤਾˆ ਤੋˆ ਇਲਾਵਾ ਬਰੈˆਪਟਨ ਸਿਟੀ ਦੇ ਵਾਰਡ ਨੰਬਰ 9 ਅਤੇ 10 ਤੋ ਸਿਟੀ ਕੌਸਲਰ ਵਿੱਕੀ ਢਿੱਲੋˆ ਨੇ ਵੀ ਸ਼ਿਰਕਤ ਕੀਤੀ। ਸਟੇਜ ਤੋˆ ਜਨਾਬ ਅਫ਼ਜ਼ਲ ਸਾਹਿਰ ਦਾ ਤੁਆਰਫ਼ ਕਰਵਾਉਂਦੇ ਹੋਏ ਕੁਲਜੀਤ ਸਿੰਘ ਜੰਜੂਆ ਹੋਰਾˆ ਨੇ ਦੱਸਿਆ ਕਿ ਅਫ਼ਜ਼ਲ ਸਾਹਿਰ ਦੇ ਵਡੇਰਿਆˆ ਦਾ ਸਬੰਧ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੱਬੇਵਾਲ ਨਾਲ ਹੈ ਜੋ ਸੰਨ 1947 ਵਿਚ ਪੰਜਾਬ ਦੀ ਵੰਡ ਸਮੇˆ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਫਰਾਲਾ ‘ਚ ਜਾ ਵਸੇ ਸਨ। ਰਸਮੀ ਜਾਣ ਪਛਾਣ ਤੋˆ ਬਾਅਦ ਜਨਾਬ ਅਫ਼ਜ਼ਲ ਸਾਹਿਰ ਨੇ ਆਪਣੀਆˆ ਰਚਨਾਵਾˆ ਸੁਣਾ ਸਭ ਸਰੋਤਿਆˆ ਨੂੰ ਚਾਰ ਘੰਟੇ ਤੱਕ ਕੀਲੀ ਰੱਖਿਆ। ਇਸ ਮੌਕੇ ਚੱਬੇਵਾਲ-ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਣ ਸਿੰਘ ਝੂਟੀ, ਸੀਨੀਅਰ ਸਲਾਹਕਾਰ ਪ੍ਰਿਸੀਪਲ ਜਗਤਾਰ ਸਿੰਘ ਮਿਨਹਾਸ, ਕੁਲਜੀਤ ਸਿੰਘ ਜੰਜੂਆ, ਅਵਤਾਰ ਸਿੰਘ ਬਡਿਆਲ, ਰਸ਼ਪਾਲ ਸਿੰਘ ਝੂਟੀ, ਜਤਿੰਦਰ ਸਿੰਘ ਜਸਵਾਲ, ਜਗਜੀਤ ਸਿੰਘ ਮਿਨਹਾਸ, ਸੰਜੀਵ ਸਿੰਘ ਭੱਟੀ, ਰਾਜੇਸ਼ ਮਾਨ, ਪਵਨੀਸ਼ ਭੱਲਾ, ਜਸਪਾਲ ਸਿੰਘ ਚੀਮਾ, ਸੁਰਿੰਦਰ ਸਿੰਘ ਅਤੇ ਕੌਸਲਰ ਵਿੱਕੀ ਢਿੱਲੋˆ ਨੇ ਬਰੈˆਪਟਨ ਸਿਟੀ ਵਲੋˆ ਸਰਟੀਫਿਕੇਟ, ਐਸੋਸ਼ੀਏਸ਼ਨ ਵਲੋˆ ਪਲੈਕ, ਨਕਦੀ ਅਤੇ ਲੋਈ ਨਾਲ ਜਨਾਬ ਅਫ਼ਜ਼ਲ ਸਾਹਿਰ ਨੂੰ ਸਨਮਾਨਿਤ ਕੀਤਾ। ਅਫ਼ਜ਼ਲ ਸਾਹਿਰ ਨੇ ਆਪਣੀ ਕੈਨੇਡਾ ਦੀ ਇਸ ਫੇਰੀ ਨੂੰ ਸਫਲ ਦੱਸਦਿਆ ਕਿਹਾ ਕਿ ਇਸ ਤੋˆ ਵੱਧ ਮੇਰੇ ਲਈ ਹੋਰ ਕੀ ਖੁਸ਼ੀ ਹੋ ਸਕਦੀ ਹੈ ਕਿ ਮੈˆ ਹਜ਼ਾਰਾˆ ਮੀਲ ਦੂਰ ਆ ਕੇ ਵੀ ਆਪਣੇ ਵਡੇਰਿਆˆ ਦੀ ਮਿੱਟੀ ਦੇ ਜਾਇਆˆ ਦਾ ਪਿਆਰ ਮਾਣ ਰਿਹਾ ਹਾˆ। ਐਸੋਸ਼ੀਏਸ਼ਨ ਦੇ ਸੀਨੀਅਰ ਸਲਾਹਕਾਰ ਪ੍ਰਿਸੀਪਲ ਜਗਤਾਰ ਸਿੰਘ ਮਿਨਹਾਸ ਨੂੰ ਆਪਣੀ ਸ਼ਾਹਮੁੱਖੀ ‘ਚ ਛਪੀ ਕਾਵਿ ਪੁਸਤਕ "ਨਾਲ ਸੱਜਣ ਦੇ ਰਹੀਏ" ਭੇˆਟ ਕਰਦੇ ਹੋਏ ਉਨ੍ਹਾˆ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾˆ ਦੀ ਇਹ ਕਿਤਾਬ ਗੁਰਮੁੱਖੀ ‘ਚ ਛਪਕੇ ਉਸ ਦੇ ਵਡੇਰਿਆˆ ਦੇ ਪਿੰਡ ਦੇ ਬੱਚੇ ਬੱਚੇ ਤੱਕ ਅਪੜੇ। ਜ਼ਿਕਰਯੋਗ ਹੈ ਕਿ ਚੱਬੇਵਾਲ-ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਨੇ ਅਫ਼ਜ਼ਲ ਸਾਹਿਰ ਨੂੰ ਉਸਦੀ ਇਹ ਪੁਸਤਕ ਗੁਰਮੁੱਖੀ ‘ਚ ਛਾਪਣ ਦਾ ਫੈਸਲਾ ਲਿਆ ਹੈ ਜੋ ਕਿ ਨਿਰਸੰਦੇਹ ਇਕ ਸ਼ਲਾਘਾਯੋਗ ਕਦਮ ਹੈ ਅਤੇ ਇਸ ਲਈ ਸਮੂਹ ਮੈˆਬਰ ਵਧਾਈ ਦੇ ਪਾਤਰ ਹਨ।
|
Total Views: 17978 |