punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ


Date: Feb 14, 2012
Print This Story. Mail this to friend.

ਸ਼ਾਹਕੋਟ, 13 ਫਰਵਰੀ (ਸਚਦੇਵਾ)

ਪੰਜਾਬ ਰਾਜ ਪਾਵਰਕਾਮ ਦੇ ਅਧਿਕਾਰੀਆ ਵੱਲੋਂ ਬੀਤੇ ਸ਼ਨੀਵਾਰ ਪਿੰਡ ਕਾਕੜਾ ਅਤੇ ਸਾਰੰਗਵਾਲ ਦੇ ਦਲੀਤ ਲੋਕਾਂ ਦੇ ਘਰਾਂ ਦੀ ਬਿਜਲੀ ਬਿੱਲ ਨਾ ਦੇਣ ਕਾਰਣ ਬੰਦ ਕਰ ਦਿੱਤੀ ਗਈ ਸੀ , ਜਿਸ ਦੇ ਰੋਸ ਵਜੋਂ ਸੋਮਵਾਰ ਦੁਪਹਿਰ ਸਮੇਂ 17 ਕਿਸਾਨ ਮਜਦੂਰ ਜਥੇਬੰਦੀਆ ਨੇ ਸਾਂਝੇ ਤੌਰ ‘ਤੇ ਪੰਜਾਬ ਰਾਜ ਪਾਵਰਕਾਮ ਦੇ ਦਫ਼ਤਰ ਢੰਡੋਵਾਲ (ਸ਼ਾਹਕੋਟ) ਨੂੰ ਘੇਰਾ ਪਾ ਲਿਆ, ਜਿਸ ਕਾਰਣ ਬਿਜਲੀ ਮੁਲਾਜ਼ਮਾ ਨੂੰ ਹੱਥਾ-ਪੈਰਾ ਦੀ ਪੈ ਗਈ । ਇਸ ਮੌਕੇ ਜਿਨਾਂ ਸਮਾਂ ਧਰਨਾ ਜਾਰੀ ਰਿਹਾ, ਧਰਨਾਕਾਰੀਆ ਨੇ ਕਿਸੇ ਵੀ ਬਿਜਲੀ ਮੁਲਾਜ਼ਮ ਨੂੰ ਦਫ਼ਤਰ ਦੇ ਅੰਦਰ-ਬਾਹਰ ਨਹੀਂ ਜਾਣ ਦਿੱਤਾ । ਇਸ ਮੌਕੇ ਸੰਬੋਧਨ ਕਰਦਿਆ ਜਥੇਬੰਦੀਆ ਦੇ ਆਗੂ ਮੋਹਣ ਲਾਲ, ਜਸਪਾਲ ਸਿੰਘ ਭੋਇਪੁਰ, ਬੀਬੀ ਗੁਰਬਖਸ਼ ਕੌਰ ਸਾਦਕਪੁਰ, ਪਰਮਜੀਤ ਕੌਰ ਸਾਰੰਗਵਾਲ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਮੁਫਤ ਬਿਜਲੀ ਦਿੱਤੀ ਗਈ ਹੈ, ਪਰ ਵੋਟਾਂ ਤੋਂ ਬਾਅਦ ਹੁਣ ਅਧਿਕਾਰੀ ਸਾਨੂੰ ਮੋਟੇ-ਮੋਟੇ ਬਿੱਲ ਫੜਾ ਰਹੇ ਹਨ ਅਤੇ ਸਾਡੇ ਵੱਲ ਬਕਾਇਆ ਬਿੱਲ ਕੱਢ ਕੇ ਸਾਡੇ ਘਰਾਂ ਦੀ ਬਿਜਲੀ ਬੰਦ ਕਰਨ ਦੀਆ ਧਮਕੀਆ ਦੇ ਰਹੇ ਹਨ । ਉਨਾਂ ਕਿਹਾ ਕਿ ਅਧਿਕਾਰੀਆ ਨੇ ਪਿੰਡ ਸਾਰੰਗਵਾਲ ਅਤੇ ਕਾਕੜੇ ਦੇ ਦਲੀਤ ਲੋਕਾਂ ਦੇ ਘਰਾਂ ਦੀ ਬਿਜਲੀ ਬੰਦ ਕਰਕੇ ਉਨਾਂ ਨਾਲ ਧੱਕਾ ਕੀਤਾ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ । ਇਸ ਮੌਕੇ ਪਾਵਰਕਾਮ ਦੇ ਐਸ.ਡੀ.ਓ ਸ਼ਾਹਕੋਟ ਸੁਖਦਰਸ਼ਨ ਕੁਮਾਰ ਨੇ ਦੱਸਿਆ ਕਿ ਜਿਨਾਂ ਘਰਾਂ ਦੀ ਬਿਜਲੀ ਬੰਦ ਕੀਤੀ ਗਈ ਹੈ, ਉਨਾਂ ਦਾ ਬਿਜਲੀ ਦਾ ਲੱਖਾਂ ਰੁਪਏ ਬਕਾਇਆ ਬਣਦਾ ਹੈ ਅਤੇ ਇਹ ਬਿਜਲੀ ਬੰਦ ਕਰਨ ਬਾਰੇ ਵੀ ਸਾਨੂੰ ਉੱਚ ਅਧਿਕਾਰੀਆ ਦੇ ਆਦੇਸ਼ ਆਏ ਸਨ, ਜਿਸ ਕਾਰਣ ਬਿਜਲੀ ਬੰਦ ਕੀਤੀ ਗਈ ਹੈ । ਇਸ ਮੌਕੇ ਐਸ.ਡੀ.ਓ ਨੇ ਫੋਨ ‘ਤੇ ਉੱਚ ਅਧਿਕਾਰੀਆ ਨਾਲ ਗੱਲ-ਬਾਤ ਕੀਤੀ ਅਤੇ ਧਰਨੇ ਬਾਰੇ ਦੱਸਿਆ, ਜਿਸ ‘ਤੇ ਅਧਿਕਾਰੀਆ ਨੇ ਬਿਜਲੀ ਚਾਲੂ ਕਰਨ ਲਈ ਕਿਹਾ । ਇਸ ਮੌਕੇ ਧਰਨਾਕਾਰੀਆ ਨਾਲ ਗੱਲ-ਬਾਤ ਕਰਦਿਆ ਐਸ.ਡੀ.ਓ ਸੁਖਦਰਸ਼ਨ ਕੁਮਾਰ ਨੇ ਕਿਹਾ ਕਿ ਜਿਨਾਂ ਪਿੰਡਾ ਦੀ ਬਿਜਲੀ ਬੰਦ ਕੀਤੀ ਗਈ ਹੈ, ਉਹ ਚਾਲੂ ਕਰ ਦਿੱਤੀ ਜਾਵੇਗੀ । ਪਰ ਚੋਣਾਂ ਦੇ ਨਤੀਜੇ ਤੋਂ ਬਾਅਦ ਸਰਕਾਰ ਬਣਨ ‘ਤੇ 15 ਮਾਰਚ ਤੱਕ ਜੋ ਵੀ ਨਵੀਂ ਸਰਕਾਰ ਦਲੀਤਾ ਨੂੰ ਸਹੂਲਤ ਦਵੇਗੀ, ਉਸ ਨੂੰ ਹੀ ਮੁੱਖ ਰੱਖਿਆ ਜਾਵੇਗਾ ਨਹੀਂ ਤਾਂ 15 ਮਾਰਚ ਤੋਂ ਬਾਅਦ ਬਿਜਲੀ ਬਿੱਲ ਨਾ ਦੇਣ ਕਾਰਣ ਬਿਜਲੀ ਫਿਰ ਤੋਂ ਬੰਦ ਕੀਤੀ ਜਾ ਸਕਦੀ ਹੈ । ਇਸ ਤੋਂ ਬਾਅਦ ਧਰਨਾਕਾਰੀਆ ਨੇ ਧਰਨਾ ਚੱਕ ਲਿਆ ।



Total Views: 17970

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation