punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ


Date: Feb 14, 2012
Print This Story. Mail this to friend.

ਮਲਸੀਆ, 13 ਫਰਵਰੀ (ਸਚਦੇਵਾ)

ਸ਼੍ਰੀ ਦਮਦਮਾ ਸਾਹਿਬ ਸਪੋਰਟਸ ਕਲੱਬ (ਰਜਿ.) ਮਲਸੀਆਂ ਵੱਲੋਂ ਬਾਬਾ ਸਾਹਿਬ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 16ਵਾਂ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਬੀਤੀ ਦੇਰ ਸ਼ਾਮ ਸਮਾਪਤ ਹੋ ਗਿਆ । ਇਸ ਟੂਰਨਾਮੈਂਟ ਦੇ ਆਖਰੀ ਦਿਨ ਪੰਜਾਬ ਦੇ ਮਾਲ ‘ਤੇ ਮੁੜ ਵਸੇਬਾ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਉਨਾਂ ਸੰਬੋਧਨ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ੳੱਪ ਮੁੱਖ ਮੰਤਰੀ ਪੰਜਾਬ ਸ੍ਰ ਸੁਖਬੀਰ ਸਿੰਘ ਬਾਦਲ ਨੇ ਕਬੱਡੀ ਖਿਡਾਰੀਆ ‘ਚ ਉਤਸ਼ਾਹ ਵਧਾਉਣ ਅਤੇ ਉਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਦਾ ਉਪਰਾਲਾ ਕੀਤਾ ਹੈ, ਇਸ ਉਪਰਾਲੇ ਸਦਕਾ ਅੱਜ ਸ਼ਾਹਕੋਟ ਇਲਾਕੇ ਦੇ ਬਹੁਤ ਸਾਰੇ ਨੌਜਵਾਨ ਅੰਤਰਰਾਸ਼ਟਰੀ ਪੱਧਰ ‘ਤੇ ਚੰਗਾ ਨਾਮ ਖੱਟ ਚੁੱਕੇ ਹਨ । ਉਨਾਂ ਕਿਹਾ ਕਿ ਮਲਸੀਆ ਵਿਖੇ ਕਰਵਾਇਆ ਜਾ ਰਿਹਾ ਇਹ ਕਬੱਡੀ ਟੂਰਨਾਮੈਂਟ ਦਾ ਉਪਰਾਲਾ ਵੀ ਨੌਜਵਾਨਾਂ ਨੂੰ ਨਸ਼ਿਆ ਨੂੰ ਕੋਹਾ ਦੂਰ ਲੈ ਕੇ ਜਾਵੇਗਾ ਅਤੇ ਇਸ ਉਪਰਾਲੇ ਨਾਲ ਨੌਜਵਾਨਾਂ ‘ਚ ਇਸ ਖੇਡ ਪ੍ਰਤੀ ਹੋਰ ਵੀ ਉਤਸ਼ਾਹ ਵਧੇਗਾ । ਇਸ ਮੌਕੇ ਕਰਵਾਏ ਗਏ ਕਬੱਡੀ ਮੁਕਾਬਲੇ ਕਾਫੀ ਦਿਲਚਸਪ ਰਹੇ, ਜਿਸ ਵਿੱਚ ਕਬੱਡੀ 50 ਕਿਲੋ ਵਰਗ ‘ਚ ਮਲਸੀਆ ਏ ਦੀ ਟੀਮ ਨੇ ਪਹਿਲਾ ਅਤੇ ਮਲਸੀਆ ਬੀ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ । ਕਬੱਡੀ 70 ਕਿਲੋਂ ਵਰਗ ‘ਚ ਮਲਸੀਆ ਬੀ ਦੀ ਟੀਮ ਨੇ ਪਹਿਲਾ ਅਤੇ ਦਮਦਮਾ ਸਾਹਿਬ ਸਪੋਰਟਸ ਕਲੱਬ ਮਲਸੀਆ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ । ਕਬੱਡੀ ਆਲ ਓਪਨ ‘ਚ ਸ਼ਹੀਦੀ ਯਾਦਗਾਰੀ ਸਪੋਰਟਸ ਕਲੱਬ ਮੂਲੇਵਾਲ ਖਹਿਰਾ ਦੀ ਟੀਮ ਨੇ ਪਹਿਲਾ ਅਤੇ ਦਮਦਮਾ ਸਪੋਰਟਸ ਕਲੱਬ ਮਲਸੀਆ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ । ਇਸ ਮੌਕੇ ਮੂਲੇਵਾਲ ਖਹਿਰਾ ਦੀ ਟੀਮ ਦੇ ਖਿਡਾਰੀ ਮਨਜਿੰਦਰ ਸਿੰਘ ਮਾਨੀ ਨੂੰ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਮਲਸੀਆ ਨੂੰ ਬੈਸਟ ਰੇਡਰ ਚੁਣਿਆ ਗਿਆ । ਇਸ ਮੌਕੇ ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਜਥੇਦਾਰ ਅਜੀਤ ਸਿੰਘ ਕੋਹਾੜ ਅਤੇ ਕਮੇਟੀ ਵੱਲੋਂ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਘੋਗੀ, ਹਰਭਜਨ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਕੰਡਕਟਰ, ਡਾਕਟਰ ਗੁਰਦੇਵ ਸਿੰਘ ਪੱਡਾ, ਦਵਿੰਦਰ ਸਿੰਘ ਡੱਬਰੀ, ਨੇਕੀ ਸੰਘੇੜਾ, ਮੇਜਰ ਸਿੰਘ ਢੱਡਾ, ਦਲਬੀਰ ਸਿੰਘ ਸੱਭਰਵਾਲ, ਗੁਰਮੁੱਖ ਸਿੰਘ ਮੈਂਬਰ ਪੰਚਾਇਤ, ਸੋਹਣ ਸਿੰਘ ਸਰਪੰਚ ਮੂਲੇਵਾਲ ਖਹਿਰਾ, ਜਥੇਦਾਰ ਚਰਨ ਸਿੰਘ ਸਿੰਧੜ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਗੁਲਰਾਜ ਸਿੰਘ ਜੰਮੂ, ਬਲਰਾਜ ਸਿੰਘ ਜੰਮੂ, ਐਡਵੋਕੇਟ ਸੁਖਦੇਵ ਸਿੰਘ ਢੋਟ, ਸਵਰਨ ਸਿੰਘ ਮਹਿਤਾ, ਪਰਮਜੀਤ ਸਿੰਘ ਸੀਬੀਆ, ਪਰਮ ਸਿੱਧੂ ਕਨੇਡਾ, ਜਤਿੰਦਰ ਕੁਮਾਰ ਬੌਬੀ, ਰਣਜੀਤ ਸਿੰਘ ਵਿਰਦੀ, ਗੁਰਪ੍ਰੀਤ ਸਿੰਘ ਕਨੇਡਾ, ਜਗਜੀਤ ਸਿੰਘ ਕਨੇਡਾ, ਸਾਧੂ ਰਾਮ ਸਾਬਕਾ ਸਰਪੰਚ, ਚਰਨਜੀਤ ਸਿੰਘ ਇਟਲੀ, ਜਗਪਾਲ ਸਿੰਘ ਚੰਦੀ, ਗੁਰਪ੍ਰੀਤ ਸਿੰਘ ਢੋਟ, ਕੁਲਵੰਤ ਸਿੰਘ ਢੋਟ, ਫਤਿਹਜੀਤ ਸਿੰਘ ਨੰਬਰਦਾਰ, ਜਗਪਾਲ ਸਿੰਘ ਚੰਦੀ, ਗੁਰਦੇਵ ਸਿੰਘ ਹੁੰਦਲ, ਹਰਿੰਦਰ ਸਿੰਘ ਬਬਲੀ, ਅਜਮੇਰ ਸਿੰਘ ਸ਼ੇਰੋਵਾਲੀਆ, ਡਾਕਟਰ ਪਰਮਜੀਤ ਸਿੰਘ, ਸ਼ਿੰਗਾਰਾ ਸਿੰਘ ਭੱਟੀ ਆਦਿ ਸ਼ਾਮਲ ਸਨ ।







Total Views: 17965

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation