|
270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ
Date: Feb 14, 2012
ਮਲਸੀਆ, 13 ਫਰਵਰੀ (ਸਚਦੇਵਾ)
ਡਾਇਰੈਕਟਰ ਪਸ਼ੂ ਭਲਾਈ ਵਿਭਾਗ ਪੰਜਾਬ ਡਾਕਟਰ ਐਚ.ਐਸ ਸੰਧਾ ਅਤੇ ਡਿਪਟੀ ਡਾਇਰੈਕਟਰ ਜਲੰਧਰ ਡਾਕਟਰ ਜੇ.ਕੇ ਚੱਪੜਾ ਦੇ ਦਿਸ਼ਾ ਨਿਰਦੇਸ਼ਾ ‘ਤੇ ਡਾਕਟਰ ਅਮਨਦੀਪ ਵੈਟਨਰੀ ਅਫਸਰ ਰੂਪੇਵਾਲੀ ਦੀ ਅਗਵਾਈ ‘ਚ ਸਰਕਾਰੀ ਪਸ਼ੂ ਦੇ ਹਸਪਤਾਲ ਰੂਪੇਵਾਲੀ (ਸ਼ਾਹਕੋਟ) ਵਿਖੇ ਐਸਕੈਡ ਸਕੀਮ ਅਧੀਨ ਪਸ਼ੂ ਭਲਾਈ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਡਾਕਟਰ ਅਮਨਦੀਪ ਸਿੰਘ ਮੁਲਤਾਨੀ ਸੀਨੀਅਰ ਵੈਟਨਰੀ ਅਫਸਰ ਨਕੋਦਰ ਨੇ ਕੀਤੀ । ਇਸ ਕੈਂਪ ਦੌਰਾਨ 115 ਪਸ਼ੂ ਪਾਲਕਾ ਨੇ ਹਿੱਸਾ ਲਿਆ । ਇਸ ਮੌਕੇ ਡਾਕਟਰ ਮੁਲਤਾਨੀ ਨੇ ਸਰਕਾਰ ਵੱਲੋਂ ਚਲਾਈਆ ਗਈਆ ਪਸ਼ੂ ਭਲਾਈ ਸਕੀਮਾ ਦੀ ਜਾਣਕਾਰੀ ਦਿੱਤੀ । ਇਸ ਉਪਰੰਤ ਡਾਕਟਰ ਪ੍ਰਦੀਪ ਝਿਗਣ ਨੇ ਮਾਦਾ ਪਸ਼ੂਆ ਵਿੱਚ ਬਾਝਪਨ ਅਤੇ ਉਨ•ਾਂ ਦੇ ਟੀਕਾਕਰਨ ਬਾਰੇ ਵਿਸਥਾਰ ਨਾਲ ਦੱਸਿਆ । ਡਾਕਟਰ ਰਜਿੰਦਰਪਾਲ ਨੇ ਪਸ਼ੂਆ ਦੇ ਬੱਚਿਆ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਮੁਫਤ ਦਵਾਈਆ ਦਿੱਤੀਆ ਗਈਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਇਕਬਾਲ ਸਿੰਘ ਬਾਲੀ ਮੈਂਬਰ ਬਲਾਕ ਸੰਮਤੀ, ਬਲਜੀਤ ਸਿੰਘ, ਪਿਆਰਾ ਸਿੰਘ, ਆਤਮਾ ਸਿੰਘ ਆਦਿ ਸ਼ਾਮਲ ਸਨ ।
|
Total Views: 17958 |