punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ


Date: Feb 14, 2012
Print This Story. Mail this to friend.

ਸ਼ਾਹਕੋਟ, 13 ਫਰਵਰੀ (ਸਚਦੇਵਾ)

ਢੰਡੋਵਾਲ ਵੈਲਫੇਅਰ ਔਰਗੇਨਾਈਜ਼ੇਸ਼ਨ (ਰਜਿ.) ਯੂ.ਕੇ, ਐਨ.ਆਰ.ਆਈ ਅਤੇ ਗ੍ਰਾਮ ਪੰਚਾਇਤ ਢੰਡੋਵਾਲ (ਸ਼ਾਹਕੋਟ) ਦਾ ਤਿੰਨ ਦਿਨਾਂ ਢੰਡੋਵਾਲ ਕਬੱਡੀ ਕੱਪ ਸੋਮਵਾਰ ਦੇਰ ਸ਼ਾਮ ਆਪਣੀ ਮਿੱਠੀਆ ਯਾਦਾ ਛੱਡਦਾ ਸਮਾਪਤ ਹੋ ਗਿਆ । ਇਸ ਟੂਰਨਾਮੈਂਟ ਦੇ ਆਖਰੀ ਦਿਨਾਂ ਕਰਨਲ ਸੀ.ਡੀ ਸਿੰਘ ਕੰਬੋਜ਼ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਬਾਬਾ ਪਰਮਜੀਤ ਸਿੰਘ ਬਦੇਸ਼ਾ, ਅਮਰਜੀਤ ਸਿੰਘ ਸਮਰਾ ਵਿਧਾਇਕ ਨਕੋਦਰ, ਜੋਗਿੰਦਰ ਸਿੰਘ ਮਾਨ ਸਾਬਕਾ ਵਿਧਾਇਕ ਫਗਵਾੜਾ, ਦਵਿੰਦਰ ਸਿੰਘ ਗਰਚਾ ਡੀ.ਆਈ.ਜੀ ਰੇਲਵੇ, ਸੁਖਪਾਲ ਸਿੰਘ ਖਹਿਰਾ ਪ੍ਰਧਾਨ ਕਾਂਗਰਸ ਆਈ ਕਪੂਰਥਲਾ, ਸੀਨੀਅਰ ਕਾਂਗਰਸੀ ਆਗੂ ਰਾਜਨਬੀਰ ਸਿੰਘ, ਬ੍ਰਿਜ ਭੁਪਿੰਦਰ ਸਿੰਘ ਕੰਗ ਸਾਬਕਾ ਗ੍ਰਹਿ ਮੰਤਰੀ ਪੰਜਾਬ, ਲਖਵਿੰਦਰ ਸਿੰਘ ਲੜੋਈ, ਸ਼ਮਿੰਦਰ ਸਿੰਘ ਧਾਲੀਵਾਲ ਯੂ.ਕੇ, ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ, ਟਿੱਕਾ ਸਿੰਘ ਖਹਿਰਾ, ਸੁਰਿੰਦਰ ਕੌਰ ਢਿੱਲੋਂ ਸਰਪੰਚ ਮਾਣਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਗੁਰਪ੍ਰੀਤ ਕੌਰ ਚੱਠਾ ਨੇ ਆਏ ਹੋਏ ਮਹਿਮਾਨਾ ਨੂੰ ਬੁੱਕੇ ਭੇਟ ਕੀਤੇ । ਇਸ ਮੌਕੇ ਕਰਵਾਏ ਗਏ ਕਬੱਡੀ ਮੁਕਾਬਲਿਆ ‘ਚ ਕਬੱਡੀ 48 ਕਿਲੋਂ, ਕਬੱਡੀ 55 ਕਿਲੋਂ ਅਤੇ ਕਬੱਡੀ 70 ਕਿਲੋਂ ਵਰਗ ‘ਚ ਢੰਡੋਵਾਲ ਦੀਆਂ ਟੀਮਾਂ ਪਹਿਲੇ ਸਥਾਨ ‘ਤੇ ਰਹੀਆ, ਜਦ ਕਿ ਸੁੰਦੜਾ, ਕਰੀਹਾ ਅਤੇ ਕਾਲਾ ਸੰਘਿਆ ਦੀਆ ਟੀਮਾਂ ਨੇ ਦੂਸਰਾ ਸਥਾਨ ਹਾਸਲ ਕੀਤਾ । ਇਸ ਤੋਂ ਇਲਾਵਾਂ ਕਬੱਡੀ ਓਪਨ ‘ਚ ਬੱਗਾ ਦੀ ਟੀਮ ਨੇ ਪਹਿਲਾ ਅਤੇ ਨੱਲ ਮਾਣਕ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ । ਕਲੱਬਾਂ ਦੇ ਮੈਂਚ ਕਾਫੀ ਦਿਲਚਸਪ ਰਹੇ, ਜਿਸ ਵਿੱਚ ਦਸ਼ਮੇਸ਼ ਕਲੱਬ ਨਕੋਦਰ ਦੀ ਟੀਮ ਨੇ ਪਹਿਲਾ ਅਤੇ ਅਜ਼ਾਦ ਕਲੱਬ ਮਠੱਡਾ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ । ਇਸ ਮੁਕਾਬਲੇ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੰਗਲ ਸਿੰਘ ਮੰਗੀ ਬੱਗਾ ਨੂੰ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਨੂੰ ਬੈਸਟ ਰੇਡਰ ਚੁਣਿਆ ਗਿਆ । ਟੂਰਨਾਮੈਂਟ ਕਮੇਟੀ ਵੱਲੋਂ ਕਲੱਬਾ ਚੋ ਜੇਤੂ ਟੀਮ ਨੂੰ ਯਾਦਗਾਰੀ ਚਿੰਨ• ਦੇ ਨਾਲ 1 ਲੱਖ ਰੁਪਏ ਅਤੇ ਦੂਸਰਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 71 ਹਜ਼ਾਰ ਰੁਪਏ ਦੇ ਕੇ ਸਨਮਾਨਤ ਕੀਤਾ ਗਿਆ, ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਜਾਫੀ ਨੂੰ ਯਾਦਗਾਰੀ ਚਿੰਨ• ਦੇ ਨਾਲ ਇੱਕ-ਇੱਕ ਗੋਲਡ ਮੈਡਲ ਭੇਟ ਕਰਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਚੱਠਾ ਯੂ.ਕੇ, ਬਲਜਿੰਦਰ ਸਿੰਘ ਚੱਠਾ ਯੂ.ਕੇ, ਗੁਰਪਾਲ ਸਿੰਘ ਚੱਠਾ, ਗੁਰਮੇਜ ਸਿੰਘ ਚੱਠਾ ਯੂ.ਕੇ, ਅਵਤਾਰ ਸਿੰਘ ਚੱਠਾ ਯੂ.ਕੇ, ਪਲਵਿੰਦਰ ਸਿੰਘ ਚੱਠਾ ਯੂ.ਕੇ, ਸੇਵਾ ਸਿੰਘ ਚੱਠਾ ਯੂ.ਕੇ, ਅਵਤਾਰ ਸਿੰਘ ਨਿੱਝਰ ਯੂ.ਕੇ, ਲਖਬੀਰ ਸਿੰਘ ਚੱਠਾ ਯੂ.ਕੇ, ਸੁਰਿੰਦਰਜੀਤ ਸਿੰਘ ਚੱਠਾ, ਵਿਨੋਦ ਓਪਲ, ਡਾਕਟਰ ਜਗਤਾਰ ਸਿੰਘ ਚੰਦੀ, ਸਾਧੂ ਸਿੰਘ ਬਜਾਜ, ਬ੍ਰਿਕਰਮਜੀਤ ਸਿੰਘ ਬਜਾਜ, ਪ੍ਰਵੀਨ ਗਰੋਵਰ, ਸ਼ਮਸ਼ੇਰ ਸਿੰਘ ਸ਼ੇਰਾ, ਸਤੀਸ਼ ਰਿਹਾਨ, ਮਾਸਟਰ ਧੰਨਪਤ ਰਾਏ ਨਾਹਰ, ਨਛੱਤਰ ਸਿੰਘ ਸੱਤੀ, ਲਹਿੰਬਰ ਸਿੰਘ ਪਹਿਲਵਾਨ, ਅਮਨ ਮਲਹੋਤਰਾ, ਤਾਰਾ ਚੰਦ, ਅਮਰਜੀਤ ਸਿੰਘ ਜੌੜਾ, ਬਲਜਿੰਦਰ ਖਿੰਡਾ, ਹਰਦੀਪ ਸਿੰਘ ਪੰਨੂੰ ਬੱਗਾ, ਜਗਤਾਰ ਸਿੰਘ ਖਾਲਸਾ, ਕੁਲਵੰਤ ਸਿੰਘ ਸੰਘਾ, ਹਰਦੇਵ ਸਿੰਘ ਪੀਟਾ, ਅਨੀਲ ਕੁਮਾਰ ਅਗਰਵਾਲ, ਦਰਸ਼ਨ ਸਿੰਘ ਧਨੋਆ, ਰਣਜੀਤ ਢੀਗਰਾ, ਰਣਜੀਤ ਸਿੰਘ ਟੁੱਟ, ਕੁਲਵੰਤ ਕੰਤੀ, ਬਲਜਿੰਦਰ ਸਿੰਘ ਜੱਸੋਵਾਲ ਆਦਿ ਸ਼ਾਮਲ ਸਨ । ਇਸ ਮੌਕੇ ਅਮਰਜੀਤ ਕੋਛੜ ਅਤੇ ਜੀ.ਐਸ ਕਲੇਰ ਨੇ ਕੋਮੈਟਰੀ ਰਾਹੀ ਦਰਸ਼ਕਾ ਦਾ ਖੂਬ ਮਨੋਰੰਜਨ ਕੀਤਾ ।



Total Views: 17956

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation