punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ


Date: Feb 13, 2012
Print This Story. Mail this to friend.

ਫਤਿਹਗੜ੍ਹ ਸਾਹਿਬ, 12 ਫਰਵਰੀ (ਜਗਦੇਵ)

:- ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਹਰਚੰਦ ਸਿੰਘ ਸਰਹਿੰਦੀ ਵੱਲੋਂ ਉ¤ਘੇ ਅਨੁਵਾਦਕ ਪ੍ਰੋ. ਅੱਛਰੂ ਸਿੰਘ ਦੁਆਰਾ ਅੰਗਰੇਜ਼ੀ ਦੇ ਮਹਾਨ ਲੇਖਕ ਚਾਰਲਸ ਡਿਕਨਜ਼ ਦੇ ਦੋ ਨਾਵਲਾਂ ਪਿਕਵਿਕ ਪੇਪਰਜ਼ ਅਤੇ ਡੇਵਿਡ ਕਾਪਰਫੀਲਡ ਦਾ ਸੰਖੇਪ ਪੰਜਾਬੀ ਅਨੁਵਾਦ ਅੱਜ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਰਿਲੀਜ ਕੀਤਾ ਗਿਆ। ਇਹਨਾਂ ਨਾਵਲਾਂ ਦੇ ਅਨੁਵਾਦ ਨੂੰ ਜ਼ੋਹਰਾ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪਿਆ ਗਿਆ ਹੈ।

ਇਸ ਮੌਕੇ ਤੇ ਬੋਲਦੇ ਹੋਏ ਮੁੱਖ ਮਹਿਮਾਨ ਡਾ. ਹਰਿਚੰਦ ਸਿੰਘ ਸਰਹਿੰਦੀ ਨੇ ਕਿਹਾ ਕਿ ਅਨੁਵਾਦਕ ਪੁਲ ਦਾ ਕੰਮ ਕਰਦੇ ਹਨ ਤੇ ਪ੍ਰੋ. ਅੱਛਰੂ ਸਿੰਘ ਨੇ ਵਿਸ਼ਵ ਦੇ ਸਰਵੋਤਮ ਕਲਾਸੀਕਲ ਸਾਹਿਤ ਨੂੰ ਪੰਜਾਬੀ ਵਿੱਚ ਸਰਲ ਅਨੁਵਾਦ ਕਰਕੇ ਮਾਂ ਬੋਲੀ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਅਨੁਵਾਦ ਦਾ ਕਾਰਜ ਬਹੁਤ ਹੀ ਕਠਿਨ ਹੁੰਦਾ ਹੈ ਕਿਉਂਕਿ ਇਸ ਲਈ ਅਨੁਵਾਦ ਕੀਤੇ ਜਾ ਰਹੇ ਸਾਹਿਤ ਦੀ ਸਮਕਾਲੀ ਸਥਿਤੀਆਂ ਦੀ ਸਮਝ ਹੋਣੀ ਬਹੁਤ ਜਰੂਰੀ ਹੈ ਅਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪ੍ਰੋ.ਅੱਛਰੂ ਸਿੰਘ ਵੱਲੋਂ ਅਨੁਵਾਦ ਕੀਤੇ ਨਾਵਲ ਪੰਜਾਬੀ ਵਿੱਚ ਪੜ੍ਹਦਿਆਂ ਓਪਰੇ ਨਹੀਂ ਲੱਗਦੇ ਬਲਕਿ ਅੰਗਰੇਜ਼ੀ ਸੱਭਿਆਚਾਰ ਦੀ ਪੰਜਾਬੀ ਭਾਸ਼ਾ ਵਿੱਚ ਮੂਲ ਲਿਖਤ ਜਾਪਦੇ ਹਨ।

ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਅਨੁਵਾਦਕ ਪ੍ਰੋ. ਅੱਛਰੂ ਸਿੰਘ ਨੇ ਕਿਹਾ ਕਿ ਇਹ ਉਹਨਾਂ ਦਾ ਜੀਵਨ ਮਿਸ਼ਨ ਹੈ ਕਿ ਉਹ ਪੰਜਾਬੀ ਮਾਂ ਬੋਲੀ ਵਿੱਚ ਵਿਸ਼ਵ ਦਾ ਵੱਧ ਤੋਂ ਵੱਧ ਅੰਗਰੇਜ਼ੀ ਸਾਹਿਤ ਅਨੁਵਾਦ ਕਰ ਸਕਣ ਅਤੇ ਹੁਣ ਤੱਕ ਉਹ ਦੋ ਦਰਜਨ ਦੇ ਕਰੀਬ ਕਰੀਬ ਅੰਗਰੇਜ਼ੀ ਦੀਆਂ ਸ਼ਾਹਕਾਰ ਰਚਨਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕਰ ਚੁੱਕੇ ਹਨ । ਉਹਨਾਂ ਕਿਹਾ ਕਿ ਦੁਨੀਆ ਦਾ ਉ¤ਤਮ ਸਾਹਿਤ ਦੀ ਸਾਂਝ ਤੋਂ ਬਿਨਾਂ ਕੋਈ ਵੀ ਸੱਭਿਆਚਾਰ ਅਤੇ ਸਾਹਿਤ ਅਮੀਰ ਨਹੀਂ ਹੁੰਦਾ।ਅਨੁਵਾਦਤ ਨਾਵਲਾਂ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਡਿਕਨਜ਼ ਨੇ ਇੱਕ ਨਾਵਲਕਾਰ ਵਜੋਂ ਆਪਣਾ ਜੀਵਨ ‘‘ਪਿੱਕਵਿੱਕ ਪੇਪਰਜ਼’’ ਨਾਲ ਸ਼ੁਰੂ ਕੀਤਾ । ਇਹ ਪੁਸਤਕ ਇਤਨੀ ਮਕਬੂਲ ਹੋਈ ਕਿ ਉਹ ਰਾਤੋ-ਰਾਤ ਹੀ ਇੱਕ ਚਰਚਿਤ ਨਾਵਲਕਾਰ ਬਣ ਗਿਆ । ਇਸ ਸਮੇਂ ਉਸ ਦੀ ਉਮਰ ਕੇਵਲ ਚੌਵੀ ਸਾਲ ਸੀ । ਫਿਰ ਉਹ ਨਿਰੰਤਰ ਲਿਖਦਾ ਰਿਹਾ ਅਤੇ ਕਦੀ ਵੀ ਪਿਛਾਂਹ ਨਹੀਂ ਦੇਖਿਆ । ਉਸ ਨੇ ਚੌਦਾਂ ਪੂਰੇ ਨਾਵਲ ਲਿਖੇ ਜਦ ਕਿ ਉਸ ਦਾ ਪੰਦਰਵਾਂ ਨਾਵਲ ‘‘ਐਡਵਿਨ ਡਰੂਡ’’ ਉਸ ਦੀ ਮੌਤ ਕਾਰਨ ਅਧੂਰਾ ਰਹਿ ਗਿਆ । ਉਹਨਾਂ ਕਿਹਾ ਕਿ ਉਹ ਚਾਰਲਸ ਡਿਕਨਜ਼ ਦੇ 5 ਨਾਵਲ ਅਨੁਵਾਦ ਕਰ ਚੁੱਕੇ ਹਨ

ਪ੍ਰੋ. ਅਸ਼ੋਕ ਸੂਦ ਨੇ ਡਿਕਨਜ਼ ਦੇ ਨਾਵਲਾਂ ਤੇ ਚਰਚਾ ਕਰਦਿਆਂ ਕਿਹਾ ਕਿ ਚਾਰਲਸ ਡਿਕਨਜ਼ ਕੇਵਲ ਅੰਗਰੇਜ਼ੀ ਦੇ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਸਿਰਮੌਰ ਨਾਵਲਕਾਰਾਂ ਦੀ ਕਤਾਰ ਵਿਚ ਆਪਣਾ ਸਥਾਨ ਰੱਖਦਾ ਹੈ ਅਤੇ ਨਾਵਲ ਦੇ ਖੇਤਰ ਵਿਚ ਉਸ ਦਾ ਉਹੀ ਸਥਾਨ ਹੈ ਜੋ ਸ਼ੈਕਸਪੀਅਰ ਦਾ ਨਾਟਕ ਦੇ ਖੇਤਰ ਵਿਚ ਹੈ ।ਪ੍ਰੋ. ਹਰਸ਼ਵਿੰਦਰ ਸਿੰਘ ਨੇ ਕਿਹਾ ਕਿ ਚਾਰਲਸ ਡਿਕਨਜ਼ ਨੂੰ ਆਪਣੇ ਸਮੇਂ ਦੀ ਜ਼ਮੀਰ ਕਿਹਾ ਜਾਂਦਾ ਹੈ ਅਤੇ ਉਹ ਮਨੁੱਖੀ ਮਨ ਦੀਆਂ ਪਰਤਾਂ ਫਰੋਲਨ ਅਤੇ ਉਹਨਾਂ ਦਾ ਸੂਖਮਤਾ ਨਾਲ ਵਰਣਨ ਕਰਨਾ ਜਾਣਦਾ ਹੈ ।ਅਜਿਹੇ ਨਾਵਲਕਾਰ ਦੇ ਨਾਵਲਾਂ ਦਾ ਪੰਜਾਬੀ ਅਨੁਵਾਦ ਪੰਜਾਬੀ ਸਾਹਿਤ ਵਿੱਚ ਇੱਕ ਚੋਖਾ ਵਾਧਾ ਹੈ।ਪ੍ਰੋ. ਸਾਧੂ ਸਿੰਘ ਨੇ ਅਨੁਵਾਦ ਨੂੰ ਬਹੁਤ ਸਿਰੜ ਵਾਲਾ ਕਾਰਜ ਦੱਸਿਆ।

ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉ¤ਭਾ ਨੇ ਕਿਹਾ ਕਿ ਅਜਿਹੇ ਅਨੁਵਾਦਾਂ ਨਾਲ ਇੱਕ ਵੱਖਰੀ ਧਰਤੀ, ਵੱਖਰੇ ਸੱਭਿਆਚਾਰ ਅਤੇ ਵੱਖਰੇ ਲੋਕਾਂ ਦੀ ਝਲਕ ਪ੍ਰਾਪਤ ਹੁੰਦੀ ਹੈ ਅਤੇ ਮਨ ਦੀਆਂ ਪਰਤਾਂ ਦਾ ਵਿਸਥਾਰ ਹੁੰਦਾ ਹੈ। ਉਹਨਾਂ ਕਿਹਾ ਅਨੁਵਾਦ ਅੰਤਰ-ਰਾਸ਼ਟਰੀ ਸਾਂਝ ਅਤੇ ਭਾਈਚਾਰੇ ਨੂੰ ਵੀ ਪ੍ਰਫੁੱਲਤਾ ਪ੍ਰਦਾਨ ਕਰਦੇ ਹਨ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋ. ਕਸ਼ਮੀਰ ਸਿੰਘ, ਪ੍ਰੋ. ਜਗਜੀਤ ਸਿੰਘ, ਪ੍ਰੋ. ਹਰਜੀਤ ਸਿੰਘ, ਰੋਟਰੀ ਕਲੱਬ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਸੋਹਲ, ਸ੍ਰ. ਰਾਜਵੰਤ ਸਿੰਘ, ਪ੍ਰੋ. ਅਵਤਾਰ ਸਿੰਘ, ਡਾ. ਪਲਵਿੰਦਰ ਕੌਰ ਸੋਹਲ, ਸ੍ਰੀਮਤੀ ਸਵਰਨਜੀਤ ਕੌਰ ਉ¤ਭਾ, ਗਗਨਦੀਪ ਕੌਰ ਆਦਿ ਵੀ ਹਾਜਰ ਸਨ।ਰੋਟਰੀ ਗਵਰਨਰ ਭੁਪਿੰਦਰ ਸਿੰਘ ਜੱਗੀ ਨੇ ਸਮਾਗਮ ਵਿੱਚ ਹਾਜਰ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।





Total Views: 17952

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation