|
ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ
Date: Feb 13, 2012
ਫ਼ਤਹਿਗੜ ਸਾਹਿਬ, 10 ਫਰਵਰੀ (ਜਗਦੇਵ)
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੌਦਾ ਸਾਧ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲ ਰਹੇ ਕੇਸ ਨੂੰ ਬੰਦ ਕਰਵਾਉਣ ਬਾਰੇ ਮਾਮਲੇ ਦੀ ਸੁਣਵਾਈ ਮੌਕੇ ਸਿੱਖ ਭਲਕੇ 11 ਫਰਵਰੀ ਨੂੰ ਵੱਧ-ਚੜ ਕੇ ਬਠਿੰਡਾ ਵਿਖੇ ਮਾਨਯੋਗ ਚੀਫ ਜ਼ੁਡੀਸ਼ੀਅਲ ਦੀ ਅਦਾਲਤ ਸਾਹਮਣੇ ਇੱਕਠੇ ਹੋਣ। ਉਨ•ਾ ਕਿਹਾ ਕਿ ਇਸ ਮੌਕੇ ਸਿੱਖ ਕੌਮ ਦਾ ਪੱਖ ਰੱਖਣ ਲਈ ਚੰਡੀਗੜ ਤੋਂ ਐਡਵੋਕੇਟ ਨਵਕਿਰਨ ਸਿੰਘ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਦੇ ਬਾਦਲ ਦਲ ਦੇ ਜਿਸ ਆਗੂ ਦੇ ਨਾਂ ’ਤੇ ਕੇਸ ਵਾਪਸ ਲੈਣ ਲਈ ਹਲਫੀਆ ਬਿਆਨ ਲਗਾਇਆ ਗਿਆ ਹੈ ਉਸਨੇ ਅਜਿਹਾ ਕੋਈ ਵੀ ਹਲਫੀਆ ਬਿਆਨ ਦੇਣ ਤੋਂ ਇਨਕਾਰ ਕੀਤਾ ਹੈ।
|
Total Views: 17940 |