|
ਰੋਜ਼ੀ ਰੋਟੀ ਦੀ ਭਾਲ ਵਿੱਚ ਪ੍ਰਦੇਸੀ ਹੋਏ ਦਿਲਬਾਗ ਸਿੰਘ ਦੀ ਪੈਰਿਸ ਵਿੱਚ ਅਚਾਨਕ ਮੌਤ।
Date: Feb 09, 2012
ਪੈਰਿਸ ( ਸੰਧੂ )
ਕੱਲ ਇਸ ਪੱਤਰਕਾਰ ਨੂੰ ਉਦਾਸੀ ਭਰੇ ਚਿਹਰੇ ਵਾਲੇ ਉਹਨਾਂ ਚਾਰ ਲੜਕਿਆਂ ਨੇ ਬੜੇ ਹੀ ਦੁਖੀ ਮਨ ਨਾਲ ਦੱਸਿਆ ਕਿ ਉਹਨਾਂ ਦੇ ਪਿੰਡ ਧਾਲੀਵਾਲ, ਤਹਿਸੀਲ ਨਕੋਦਰ,ਜਿਲ੍ਹਾ ਜਲੰਧਰ ਦਾ ਦਲਬਾਗ ਸਿੰਘ ਸ/ੋਸ. ਸੁੱਚਾ ਸਿੰਘ ਦਾ ਲੜਕਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ।ਉਹਨਾਂ ਦੇ ਦੱਸਣ ਮੁਤਾਬਕ ਉਹ ਪਿਛਲੇ ਹਫਤੇ ਜਦੋਂ ਕੰਮ ਤੋਂ ਆਕੇ ਬਾਥਰੂਮ ਵਿੱਚ ਨਹਾਉਣ ਧੋਣ ਲਈ ਗਿਆ,ਤਾਂ ਉਥੇ ਦਿੱਲ ਦਾ ਦੌਰਾ ਪੈ ਜਾਣ ਕਾਰਨ ਥਾਏ ਹੀ ਢੇਰੀ ਹੋ ਗਿਆ।ਨੀਮ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੁੰ ਐਮਰਜੈਂਸੀ ਫਸਟ ਏਡ ਰਾਹੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਉਥੇ ਉਹ ਕੁਝ ਦਿੱਨ ਬੇਹੋਸ਼ੀ ਦੀ ਹਾਲਤ ਵਿੱਚ ਰਹਿਣ ਤੋਂ ਬਾਅਦ ਕੱਲ ਦਸ ਵਜੇ ਉਹਨਾਂ ਨੇ ਆਖਰੀ ਸਵਾਸ ਵੀ ਤਿਆਗ ਦਿੱਤੇ।ਉਹ ਦੋ ਭੇਣਾਂ ਤੇ ਇੱਕ ਭਾਈ ਦਾ ਸਭ ਤੋਂ ਵੱਡਾ ਭਰਾ ਸੀ।ਜਦੋਂ ਉਹ ਪੰਜ਼ ਸਾਲ ਦਾ ਸੀ,ਉਸ ਦਾ ਪਿਤਾ ਜੀ ਸਵਰਗ ਸੁਧਾਰ ਗਏ ਸਨ।ਇਸ ਵਕਤ ਉਸ ਨੇ ਸਾਰੇ ਪ੍ਰਵਾਰ ਨੂੰ ਮੋਢਾ ਲਾਇਆ ਹੋਇਆ ਸੀ।ਪਿਛਲੇ ਦਸਾਂ ਸਾਲਾਂ ਤੋਂ ਫਰਾਂਸ ਵਿੱਚ ਰਹਿ ਰਿਹਾ ਦਲਬਾਗ ਸਿੰਘ ਅਗਾਹੇ ਵਗਾਹੇ ਕੰਮ ਕਰਕੇ ਆਪਣਾ ਤੇ ਪਿਛਲੇ ਪ੍ਰਵਾਰ ਦਾ ਗੁਜ਼ਾਰਾ ਚਲਾਉਦਾ ਸੀ।ਉਸ ਦੇ ਗਰਾਂਈ,ਦੋਸਤ,ਮਿੱਤਰ ਇਸ ਦੁਖ ਦੀ ਘੜੀ ਵਿੱਚ ਸ਼ਰੀਕ ਹੁੰਦੇ ਹੋਏ ਉਹਨਾਂ ਦੀ ਮ੍ਰਿਤਕ ਦੇਹ ਨੂੰ ਪਿਛੇ ਪ੍ਰਵਾਰ ਕੋਲ ਪਹੁਚਾਉਣ ਲਈ ਤੇ ਉਹਨਾਂ ਦੀ ਮਾਲੀ ਮੱਦਦ ਲਈ ਇਸ ਐਤਵਾਰ ਨੂੰ ਇਥੋਂ ਦੇ ਗੁਰੂ ਘਰਾਂ ਵਿੱਚ ਸੰਗਤ ਨੂੰ ਅਰਜ਼ੋਈ ਕਰਨਗੇ।
|
Total Views: 17903 |