|
ਅਜ਼ਾਦ ਨਗਰ ਸ਼ਾਹਕੋਟ ‘ਚ ਪ੍ਰਕਾਸ਼ ਉਤਸਵ ਮਨਾਇਆ
Date: Feb 09, 2012
ਸ਼ਾਹਕੋਟ, 8 ਫਰਵਰੀ (ਸਚਦੇਵਾ)
ਮੁਹੱਲਾ ਅਜ਼ਾਦ ਨਗਰ ਸ਼ਾਹਕੋਟ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੂਰਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਸੰਗਤਾਂ ਨੂੰ ਗੁਰੂ ਕਾ ਅਤੁਟ ਲੰਗਰ ਵਰਤਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾਂ ਡਾਕਟਰ ਸੁਰਿੰਦਰ ਭੱਟੀ, ਅਮਨ ਮਲਹੋਤਰਾ, ਤਾਰਾ ਚੰਦ, ਪਵਨ ਪੁਰੀ, ਤਰਲੋਕ ਸਿੰਘ ਰੂਪਰਾ, ਗੁਲਜਾਰ ਸਿੰਘ ਥਿੰਦ, ਟਿੰਪੀ ਕੁਮਰਾ, ਕਿਰਪਾਲ ਸਿੰਘ, ਹਰਦੇਵ ਸਿੰਘ ਪੀਟਾ, ਗੁਰਮੇਜ ਲਾਲ ਹੀਰ ਆਦਿ ਸ਼ਾਮਲ ਸਨ ।
|
Total Views: 17902 |