|
ਮਾਮਲਾ ਪਿੰਡ ‘ਚ ਸਾਂਝੀ ਜਮੀਨ ਦਾ ਪੁਲਿਸ ਦੀ ਸਿਆਣਪ ਨਾਲ ਪਿੰਡ ਮੀਏਵਾਲ ਅਰਾਈਆ ‘ਚ ਟਕਰਾ ਹੋਣੋ ਟਲਿਆ
Date: Feb 09, 2012
ਸ਼ਾਹਕੋਟ,8 ਫਰਵਰੀ (ਸਚਦੇਵਾ)
ਜਿਥੇ ਸ਼ਾਹਕੋਟ ਦੇ ਵੱਖ-ਵੱਖ ਪਿੰਡਾ ‘ਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੂਰਵ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ, ਉਥੇ ਨਜ਼ਦੀਕੀ ਪਿੰਡ ਮੀਏਵਾਲ ਅਰਾਈਆ ‘ਚ ਰਵਿਦਾਸ ਭਾਈਚਾਰੇ ਅਤੇ ਬਾਲਮੀਕਿ ਭਾਈਚਾਰੇ ‘ਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਟਕਰਾ ਹੋਣ ਬਾਰੇ ਪਤਾ ਲੱਗਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੀਏਵਾਲ ਅਰਾਈਆ ‘ਚ ਇੱਕ ਸਾਂਝੀ ਜਗ•ਾ ‘ਤੇ ਰਵਿਦਾਸ ਭਾਈਚਾਰੇ ਦੇ ਲੋਕ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੂਰਵ ਮਨਾ ਰਹੇ ਸਨ, ਜਦ ਰਵਿਦਾਸ ਭਾਈਚਾਰੇ ਨੇ ਨਿਸ਼ਾਨ ਸਾਹਿਬ ਝੜਾਉਣ ਦੀ ਰਸਮ ਸ਼ੁਰੂ ਕੀਤੀ ਤਾਂ ਬਾਲਮੀਕਿ ਭਾਈਚਾਰੇ ਦੇ ਕੁਝ ਲੋਕ ਇਕੱਠੇ ਹੋ ਕੇ ਉਥੇ ਆ ਗਏ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਰੋਕ ਦਿੱਤੀ । ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਇਹ ਜਗ•ਾ ਪਿੰਡ ਦਾ ਜੰਜ ਘਰ ਹੈ । ਜਦ ਕਿ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਕਈ ਸਾਲਾ ਤੋਂ ਇਸੇ ਜਗ•ਾਂ ‘ਤੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੂਰਵ ਮਨਾ ਰਹੇ ਹਾਂ । ਦੋਵਾ ਭਾਈਚਾਰਿਆ ‘ਚ ਕਾਫੀ ਸਮਾਂ ਇਸੇ ਗੱਲ ਨੂੰ ਲੈ ਕੇ ਜਿੱਦ ਹੁੰਦੀ ਰਹੀ, ਜਿਸ ਕਾਰਣ ਸਥੀਤੀ ਵਿਗੜਣ ਲੱਗ ਪਈ । ਇਸ ਗੱਲ ਦੀ ਭੀਣਕ ਸਥਾਨਕ ਪੁਲਿਸ ਨੂੰ ਲੱਗੀ ਤਾਂ ਏ.ਐਸ.ਆਈ ਗੁਰਬਿੰਦਰ ਸਿੰਘ ਆਪਣੀ ਪਾਰਟੀ ਸਮੇਤ ਪਿੰਡ ਮੀਏਵਾਲ ਅਰਾਈਆ ਵਿਖੇ ਪਹੁੰਚੇ, ਜਿਨ•ਾਂ ਦੋਵਾ ਭਾਈਚਾਰੇ ਦੇ ਲੋਕਾਂ ਨੂੰ ਸਾਂਝੇ ਤੌਰ ‘ਤੇ ਬਿਠਾ ਕੇ ਇਸ ਗੱਲ ਨੂੰ ਨਿਬੇੜਨ ਲਈ ਕਿਹਾ, ਜਿਸ ਤੋਂ ਬਾਅਦ ਦੋਵਾਂ ਧਿਰਾ ਵਿੱਚ ਸਮਝੋਤਾ ਹੋਇਆ ਕਿ ਅੱਜ ਦਾ ਇਹ ਪ੍ਰੋਗਰਾਮ ਪੂਰਾ ਕਰ ਲਿਆ ਜਾਵੇ ਅਤੇ ਨਾਲ ਹੀ ਉਸੇ ਜਗ•ਾ ਵਾਲਮੀਕਿ ਭਾਈਚਾਰੇ ਵੱਲੋਂ ਝੰਡਾ ਝੜਾਇਆ ਜਾਵੇਗਾ ਤਾਂ ਜੋ ਇਸ ਜਗ•ਾਂ ਤੇ ਕੋਈ ਕਬਜਾ ਨਾ ਕਰ ਸਕੇ , ਇਸ ਜਗ•ਾਂ ਬਾਰੇ ਬਾਕੀ ਫੈਸਲਾ ਆਉਦੇ ਦਿਨਾਂ ਵਿੱਚ ਕੀਤਾ ਜਾਵੇਗਾ । ਇਸ ਗੱਲ ਨੂੰ ਲੈ ਕੇ ਸਾਰਾ ਦਿਨ ਪੁਲਿਸ ਮੁਲਜਮ ਉਸ ਜਗ•ਾ ਤਾਇਨਾਤ ਰਹੇ ।
|
Total Views: 17900 |