|
ਮਨਪ੍ਰੀਤ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਫ਼ੇਰੋਚੇਚੀ
Date: Feb 07, 2012
ਕਾਦੀਆਂ 7 ਫ਼ਰਵਰੀ (ਤਾਰੀ):
ਕਾਦੀਆਂ ਤੋਂ ਵਿਧਾਨ ਸਭਾ ਹਲਕੇ ਤੋਂ ਪੀਪੀਪੀ ਦੀ ਟਿਕਟ ਤੋਂ ਚੋਣ ਲੜ ਚੁਕੇ ਉਮੀਦਵਾਰ ਕਰਨਲ ਸੁਰਜੀਤ ਸਿੰਘ ਫ਼ੇਰੋਚੇਚੀ ਨੇ ਅੱਜ ਇਥੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਹਨ। ਉਨ•ਾਂ ਕਿਹਾ ਕਿ ਅਜੇ ਅਸੀਂ ਭ੍ਰਿਸ਼ਟਾਚਾਰ ਦੇ ਵਿਰੁਧ ਲੜਾਈ ਦੀ ਸ਼ੁਰੁਆਤ ਕੀਤੀ ਹੈ ਅਤੇ ਪੰਜਾਬ ਵਿਧਾਨ ਸਭਾ ਦੀਆਂ ਹਾਲ ਵਿਚ ਹੋਇਆਂ ਚੋਣਾਂ ਵਿਚ ਅਸੀਂ ਉਹ ਬਹੁਮਤ ਪ੍ਰਾਪਤ ਨਹੀਂ ਕਰ ਸਕਦੇ ਜੋ ਇਕ ਸਰਕਾਰ ਬਣਾਉਣ ਲਈ ਜ਼ਰੂਰੀ ਹੁੰਦਾ ਹੈ। ਪਰੰਤੁ ਸਾਡੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਕੋਈ ਵੀ ਪਾਰਟੀ ਪੰਜਾਬ ਵਿਚ ਆਪਣੇ ਬਲਬੁਤੇ ਤੇ ਸਰਕਾਰ ਨਹੀਂ ਬਣਾ ਸਕੇਗੀ। ਕਰਨਲ ਸੁਰਜੀਤ ਸਿੰਘ ਫ਼ੇਰੋਚੇਚੀ ਨੇ ਕਿਹਾ ਕਿ ਜੇ ਪੀਪੀਪੀ ਚਾਹੇ ਤਾਂ ਇਸ ਵਾਰ ਪੰਜਾਬ ਵਿਚ ਦੂਜੀ ਪਾਰਟੀਆਂ ਦੇ ਸਮਰਥਨ ਨਾਲ ਸਰਕਾਰ ਬਣਾ ਸਕਦੀ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਹਨ। ਪਰੰਤੁ ਮਨਪ੍ਰੀਤ ਬਾਦਲ ਬਜਾਏ ਸਰਕਾਰ ਬਣਾਉਣ ਦੇ ਦੂਜੀ ਪਾਰਟੀਆਂ ਨੂੰ ਬਾਹਰੋਂ ਸਮਰਥਨ ਦੇਣਗੇ। ਉਨਾਂ ਕਿਹਾ ਕਿ ਜੇ ਪੀਪੀਪੀ ਦੂਜੀ ਪਾਰਟੀਆਂ ਦੇ ਸਮਰਥਨ ਨਾਲ ਆਪਣੀ ਸਰਕਾਰ ਬਣਾਉਂਦੀ ਹੈ ਤਾਂ ਉਹ ਭ੍ਰਿਸ਼ਟਾਚਾਰ ਦੇ ਵਿਰੁਧ ਸਹੀ ਤਰਾਂ ਲੜਾਈ ਜਿਤ ਨਹੀਂ ਸਕੇਗੀ। ਕਿਉਂਕਿ ਦੂਜੀ ਪਾਰਟੀਆਂ ਦੇ ਸਮਰਥਨ ਨਾਲ ਇਹ ਜੰਗ ਜਿਤੀ ਨਹੀਂ ਜਾ ਸਕਦੀ। ਉਨਾਂ ਕਿਹਾ ਕਿ ਜੇ ਅਸੀਂ ਕੁਝ ਕਰਨਾ ਚਾਹਵਾਂਗਗੇ ਪ੍ਰੰਤੁ ਦੂਜੀ ਪਾਰਟੀ ਸਾਨੂੰ ਕਰਨ ਨਹੀਂ ਦੇਵੇਗੀ ਅਤੇ ਉਹ ਦਿਤਾ ਸਮਰਥਨ ਵਾਪਿਸ ਲੈ ਲਵੇਗੀ। ਉਨਾਂ ਕਿਹਾ ਕਿ ਅਜਿਹੀ ਸਰਕਾਰ ਬਮੁਸ਼ਕਿਲ ਇਕ ਸਾਲ ਚਲ ਸਕਦੀ ਹੈ। ਪਰੰਤੁ ਇਸਦੇ ਨਾਲ ਸਾਡੇ ਮਨੋਰਥ ਪੂਰੇ ਨਹੀਂ ਹੋ ਸਕਣਗੇ। ਉਨਾਂ ਕੋਲੋਂ ਪੁਛੇ ਗਏ ਇਕ ਸਵਾਲ ਤੇ ਕਿ ਜੇ ਉਨਾਂ ਦੀ ਪਾਰਟੀ ਨੂੰ ਉਪ-ਮੁੱਖ ਮੰਤਰੀ ਦਾ ਪ੍ਰਸਤਾਵ ਮਿਲਦਾ ਹੈ ਤਾਂ ਕਿ ਉਹ ਇਸਤੇ ਵਿਚਾਰ ਕਰਣਗੇ ਬਾਰੇ ਦਸਿਆ ਕਿ ਅਸੀਂ ਬਾਹਰੋਂ ਸਮਰਥਨ ਦੇਣ ਦਾ ਮਨ ਬਣਾਇਆ ਹੋਇਆ ਹੈ।
|
Total Views: 17896 |