|
ਪੁਣੇ ਵਿਚ ਤਾਮਿਲ ਅਦਾਕਾਰ ਜਿਸਮ ਫਰੋਸ਼ੀ ਦੇ ਦੋਸ਼ ਹੇਠ ਗ੍ਰਿਫਤਾਰ
Date: Feb 06, 2012
ਪੁਣੇ, 6 ਫਰਵਰੀ (ਭਾਸ਼ਾ)¸ ਤਾਮਿਲ ਫਿਲਮਾਂ ਦੀ ਅਦਾਕਾਰ ਰਹੀ ਮਾਰੀਆ ਨੂੰ ਸਥਾਨਕ ਇਕ 5 ਸਿਤਾਰਾ ਹੋਟਲ ਤੋਂ ਸ਼ਨੀਵਾਰ ਰਾਤ ਜਿਸਮ ਫਰੋਸ਼ੀ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਸੂਤਰਾਂ ਮੁਤਾਬਕ ਪੁਲਸ ਨੇ ਇਕ ਜਾਲ ਵਿਛਾਇਆ ਅਤੇ ਇਕ ਨਕਲੀ ਗਾਹਕ ਨੂੰ ਭੇਜਿਆ। ਮਾਰੀਆ ਜੋ ਚੇਨਈ ਵਿਚ ਭਹੁਤ ਪ੍ਰਸਿੱਧ ਹੈ, ਨੇ ਕਈ ਫਿਲਮਾਂ ਵਿਚ ਬਹੁਤ ਸ਼ਾਨਦਾਰ ਅਦਾਕਾਰੀ ਕੀਤੀ ਹੈ। ਉਸ ਨੇ ਕਈ ਕੰਪਨੀਆਂ ਲਈ ਮਾਡਲਿੰਗ ਦਾ ਕੰਮ ਵੀ ਕੀਤਾ ਹੈ। ਇਸ ਦੇ ਨਾਲ ਹੀ ਇਕ ਫਿਲਮ ਸਟੂਡੀਓ ਦੇ ਮਾਲਕ ਰਾਜ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
|
Total Views: 17885 |