|
'ਰਾਹੁਲ ਨੂੰ ਸੁਪਨਿਆਂ 'ਚ ਵੀ ਡਰਾਉਂਦਾ ਹਾਥੀ'
Date: Feb 06, 2012
ਚੰਦੌਲੀ, 6 ਫਰਵਰੀ- ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਕਾਰਨ ਰਾਜਨੀਤੀ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਸੱਤਾਧਾਰਪੀ ਬਹੁਜਨ ਸਮਾਜ ਪਾਰਟੀ ਦੇ ਸਕੱਤਰ ਜਨਰਲ ਸਤੀਸ਼ ਚੰਦਰ ਮਿਸ਼ਰ ਨੇ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦਾ ਮਜ਼ਾਕ ਉਡਾਇਆ ਹੈ। ਮਿਸ਼ਰ ਨੇ ਕਿਹਾ ਕਿ ਬਸਪਾ ਦਾ ਹਾਥੀ ਰਾਹੁਲ ਨੂੰ ਸੁਪਨਿਆਂ ਵਿਚ ਵੀ ਡਰਾਉਂਦਾ ਹੈ, ਇਸ ਲਈ ਹੁਣ ਉਸ ਦੇ ਕਦਮ ਦਿੱਲੀ ਵੱਲ ਵੱਧ ਰਹੇ ਹਨ।
ਮਿਸ਼ਰ ਨੇ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਸਪਾ ਦਾ ਚੋਣ ਚਿੰਨ੍ਹ ਹਾਥੀ ਦਿੱਲੀ ਪਹੁੰਚਣ ਵਾਲਾ ਹੈ ਅਤੇ ਰਾਹੁਲ ਨੂੰ ਸੁਪਨਿਆਂ ਵਿਚ ਆ ਕੇ ਡਰਾਉਂਦਾ ਹੈ। ਉਹ ਬਾਹਰ ਰਹਿ ਕੇ ਪੜ੍ਹੇ ਲਿਖੇ ਹਨ ਅਤੇ ਹੁਣ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਭਿਖਾਰੀ ਦੱਸ ਰਹੇ ਹਨ ਪਰ ਇਸ ਸਮੇਂ ਉਹ ਉੱਤਰ ਪ੍ਰਦੇਸ਼ ਵਿਚ ਕੀ ਕਰ ਰਹੇ ਹਨ।
|
Total Views: 17884 |