|
ਕਿਸਾਨ ਜਦੋਂ ਆਤਮ ਹਤਿਆ ਕਰ ਰਹੇ ਸਨ ਉਦੋਂ ਉਮਾ ਭਾਰਤੀ ਕਿਥੇ ਸੀ -ਰਾਹੁਲ
Date: Jan 20, 2012
ਮਹੋਬਾ, 20 ਜਨਵਰੀ (ਪ,ਪ)
- ਉਮਾ ਭਾਰਤੀ ਨੂੰ ਬੁੰਦੇਲਖੰਡ ਦੀ ਚਰਖਾਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਏ ਜਾਣ ਪਿਛੋਂ ਕਾਂਗਰਸ ਦੇ ਜਨਰਲ ਸਕਤਰ ਰਾਹੁਲ ਗਾਂਧੀ ਨੇ ਇਸ ਤਿਖੀ ਨੇਤਾ ’ਤੇ ਵੀਰਵਾਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮਧ ਪ੍ਰਦੇਸ਼ ਵਿਚੋਂ ਕਢੇ ਜਾਣ ਪਿਛੋਂ ਉਹ ਯੂ. ਪੀ. ਵਿਚ ਆ ਗਈ ਹੈ।। ਆਪਣੀ ਜਨ ਸੰਪਰਕ ਮੁਹਿੰਮ ਦੇ ਤੀਜੇ ਦਿਨ ਇਥੇ ਇਕ ਜਲਸੇ ਵਿਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਬੁੰਦੇਲਖੰਡ ਦੇ ਕਰਜ਼ੇ ਹੇਠ ਦਬੇ ਕਿਸਾਨ ਜਦੋਂ ਆਤਮ ਹਤਿਆ ਕਰ ਰਹੇ ਸਨ ਤਾਂ ਉਮਾ ਭਾਰਤੀ ਕਿਥੇ ਸੀ। ਹੁਣ ਚੋਣਾਂ ਆ ਗਈਆਂ ਹਨ ਤਾਂ ਉਸ ਨੂੰ ਬੁੰਦੇਲਖੰਡ ਦੀ ਯਾਦ ਆ ਗਈ ਹੈ। ਉਨਾਂ ਕਿਹਾ ਕਿ ਇਥੇ ਨਾ ਤਾਂ ਮੁਲਾਇਮ ਸਿੰਘ ਯਾਦਵ ਆਏ ਤੇ ਨਾ ਹੀ ਮਾਇਆਵਤੀ।
|
Total Views: 9027 |