|
ਪਾਕਿਸਤਾਨ ਨਾਟੋ ਲਈ ਸਪਲਾਈ ਰਾਹ ਖੋਲ੍ਹੇਗਾ
Date: Jan 20, 2012
ਇਸਲਾਮਾਬਾਦ, 20 ਜਨਵਰੀ -(ਪ,ਪ)
ਅਫਗਾਨਿਸਤਾਨ ਵਿਚ ਨਾਟੋ ਦੀਆਂ ਫੋਰਸਾਂ ਲਈ ਸਪਲਾਈ ਰਸਤੇ ਨੂੰ ਪਾਕਿਸਤਾਨ ਜਲਦੀ ਹੀ ਖੋਲ੍ਹ ਸਕਦਾ ਹੈ।। ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਦੀ ਸਰਹਦੀ ਚੌਕੀ ’ਤੇ ਨਾਟੋ ਵਲੋਂ ਕੀਤੇ ਗਏ ਹਮਲੇ ਵਿਚ 24 ਫੌਜੀਆਂ ਦੇ ਮਾਰੇ ਜਾਣ ਪਿਛੋਂ ਇਹ ਰਸਤਾ ਬੰਦ ਕਰ ਦਿਤਾ ਗਿਆ ਸੀ।। ਭਾਵੇਂ ਇਹ ਰਾਹ ਖੋਲ੍ਹਣ ਦੀ ਕੋਈ ਮਿਤੀ ਤੈਅ ਨਹੀਂ ਕੀਤੀ ਗਈ ਪਰ ਦਸਿਆ ਜਾਂਦਾ ਹੈ ਕਿ ਇਸ ਰਸਤੇ ਨੂੰ ਜਲਦੀ ਖੋਲ੍ਹ ਦਿਤਾ ਜਾਵੇਗਾ।
|
Total Views: 9008 |