punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ  ¤  ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ  ¤ ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ¤ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ  ¤ ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ  ¤ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?  ¤ ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ  ¤ ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ  ¤ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ  ¤ ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ  ¤ ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ  ¤ ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ  ¤ ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ  ¤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ  ¤ ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ  ¤ ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ  ¤ ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ  ¤ ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ  ¤ ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ  ¤ ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ  ¤ .  X7 News English :: X7 News Hindi :: X7 News Punjabi
News Category

ਬੰਗਲਾਦੇਸ਼ ਵਿੱਚ ਫੌਜੀ ਰਾਜ ਪਲਟੇ ਦੀ ਸਾਜ਼ਿਸ਼ ਬੇਨਕਾਬ


Date: Jan 20, 2012
Print This Story. Mail this to friend.

ਢਾਕਾ, 19 ਜਨਵਰੀ-(ਪ,ਪ)

ਪ੍ਰਧਾਨ ਮੰਤਰੀ ਸ਼ੇਖ ਹੀਸਨਾ ਦੀ ਸਰਕਾਰ ਦਾ ਤਖ਼ਤਾ ਪਲਟਣ ਲਈ ਕੁਝ ਫੌਜੀ ਅਫਸਰਾਂ ਵੱਲੋਂ ਰਚੇ ਜਾਲ ਦਾ ਪਰਦਾਫਾਸ਼ ਕਰਕੇ ਇਸ ਮਾਮਲੇ ’ਚ ਸ਼ਾਮਲ ਦੋ ਸਾਬਕਾ ਫੌਜੀ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਕਰੀਬਨ 16 ਫੌਜੀ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਬਾਰੇ ਜਾਂਚ-ਪੜਤਾਲ ਚੱਲ ਰਹੀ ਹੈ।

ਫੌਜ ਦੇ ਨੁਮਾਇੰਦੇ ਬ੍ਰਿਗੇਡੀਅਰ ਜਨਰਲ ਮੁਹੰਮਦ ਮਸੂਦ ਰਜ਼ਾਕ ਨੇ ਦੱਸਿਆ ਕਿ ਕੁਝ ਮੌਜੂਦਾ ਫੌਜੀ ਅਧਿਕਾਰੀਆਂ ਦੇ ਇਸ ਰਾਜ ਪਲਟੇ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਬਾਰੇ ਪੁਖਤਾ ਜਾਣਕਾਰੀ ਮਿਲੀ ਹੈ। ਇਹ ਫੌਜੀ ਅਧਿਕਾਰੀ ਭਗੌੜੇ ਜ਼ੀਆ ਨਾਲ ਮੋਬਾਈਲ ਫੋਨਾਂ ਅਤੇ ਇੰਟਰਨੈੱਟ ਰਾਹੀਂ ਰਾਬਤਾ ਬਣਾ ਕੇ ਲੋਕਤੰਤਰੀ ਸਰਕਾਰ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਸਨ। ਉਨ੍ਹਾਂ ਦੱਸਿਆ ਕਿ ਲਗਪਗ 16 ਅਜਿਹੇ ਸ਼ੱਕੀ ਭੂਮਿਕਾ ਵਾਲੇ ਫੌਜੀ ਅਧਿਕਾਰੀਆਂ ਵਿਰੁੱਧ ਜਾਂਚ ਚੱਲ ਰਹੀ ਹੈ ਜਦਕਿ ਦੋ ਮੁਅੱਤਲ ਸਾਬਕਾ ਫੌਜੀ ਅਫਸਰਾਂ ਨੇ ਇਸ ਸਾਜ਼ਿਸ਼ ’ਚ ਆਪਣੀ ਸ਼ਮੂਲੀਅਤ ਸਵੀਕਾਰ ਕਰ ਲਈ ਹੈ। ਹਾਲਾਂਕਿ ਉਨ੍ਹਾਂ ਇਸ ਸਾਜ਼ਿਸ਼ ਅਤੇ ਇਸ ’ਚ ਸ਼ਾਮਲ ਸ਼ੱਕੀਆਂ ਬਾਰੇ ਕੋਈ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਕਿਹਾ ਕਿ ਸਾਜ਼ਿਸ਼ ’ਚ ਸ਼ਾਮਲ ਅਫਸਰ ਮੱਧ ਪੱਧਰ ਦੇ ਹਨ। ਉਨ੍ਹਾਂ ਕਿਹਾ ਕਿ ਜਾਂਚ ਪਿੱਛੋਂ ਦੋਸ਼ੀ ਜਾਅਲਸਾਜ਼ਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਥੇ ਆਵਾਮੀ ਲੀਗ ਦੀ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ 2009 ’ਚ ਸੱਤਾ ’ਚ ਆਈ ਸੀ। ਇਸ ਤੋਂ ਪਹਿਲਾਂ ਇਥੋਂ ਰਾਜ ਪਲਟੇ ਲਈ ਸਾਜ਼ਿਸ਼ਾਂ ਦਾ ਲੰਬਾ ਇਤਿਹਾਸ ਰਿਹਾ ਹੈ। ਹਾਲ ਹੀ ਵਿਚ ਕੁਝ ਪਰਵਾਸੀ ਬੰਗਾਲਦੇਸ਼ੀਆਂ ਦੇ ਉਕਸਾਉਣ ’ਤੇ ਕੁਝ ਮੌਜੂਦਾ ਤੇ ਕੁਝ ਸਾਬਕਾ ਧਾਰਮਿਕ ਗਰਮ ਖਿਆਲੀ ਫੌਜੀ ਅਫਸਰਾਂ ਨੇ ਧਾਰਮਿਕ ਭਾਵਨਾਵਾਂ ਭੜਕੇ ਕੇ ਫੌਜ ਵਿਚ ਉੱਥਲ-ਪੁਥਲ ਪੈਦਾ ਕਰਨ ਦਾ ਯਤਨ ਕੀਤਾ ਸੀ। -ਪੀ.ਟੀ.ਆਈ.



Total Views: 9083

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation