punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਸੇਰੇਨਾ ਨੇ ਦਰਜ ਕੀਤੀ ਆਪਣੇ ਖੇਡ ਜੀਵਨ ਦੀ 500ਵੀਂ ਜਿੱਤ


Date: Jan 20, 2012
Print This Story. Mail this to friend.

ਮੈਲਬਰਨ, 19 ਜਨਵਰੀ-(ਪ,ਪ)

ਨੋਵਾਕ ਡਿਊਕੋਵਿਚ, ਐਂਡੀ ਮੱਰੇ ਅਤੇ ਸੇਰੇਨਾ ਵਿਲੀਅਮਜ਼ ਨੇ ਅੱਜ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ ਵਿੱਚ ਆਸਾਨ ਜਿੱਤਾਂ ਦਰਜ ਕਰਨ ਦੇ ਨਾਲ ਹੀ ਅਗਲੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ। ਇਸੇ ਦੌਰਾਨ ਵਿੰਬਲਡਨ ਚੈਂਪੀਅਨ ਪੈਤਰਾ ਕਵਿਟੋਵਾ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਤੋਂ ਮਸਾਂ ਹੀ ਬਚੀ।

ਪਿਛਲੇ ਆਸਟਰੇਲੀਅਨ ਓਪਨ ਚੈਂਪੀਅਨ ਜੋਕੋਵਿਚ ਨੇ ਕੋਲੰਬੀਆ ਦੇ ਸੈਂਟਿਆਗੋ ਗਿਰਾਲਡੋ ਨੂੰ 6-3, 6-2, 6-1 ਨਾਲ ਹਰਾਇਆ ਜਦੋਂਕਿ ਸੇਰੇਨਾ ਨੇ ਆਪਣੇ ਕਰੀਅਰ ਦੀ 500ਵੀਂ ਜਿੱਤ ਦਰਜ ਕੀਤੀ। ਉਸ ਨੇ ਚੈੱਕ ਗਣਰਾਜ ਦੀ ਬਾਰਬਰਾ ਝਾਲਵੋਵਾ ਸਟਰੀਕੋਵਾ ਨੂੰ 6-0, 6-4 ਨਾਲ ਹਰਾਇਆ।

ਬ੍ਰਿਟੇਨ ਵਿੱਚ ਚੌਥਾ ਦਰਜਾ ਪ੍ਰਾਪਤ ਐਂਡੀ ਮੱਰੇ ਨੇ ਆਪਣੀ ਸ਼ਾਨਦਾਰ ਫਾਰਮ ਬਰਕਰਾਰ ਰੱਖਦਿਆਂ ਫਰਾਂਸ ਦੇ ਐਡੂਆਰਡ ਰੋਜਰ ਵੈਸਲਿਨ ਨੂੰ ਦੋ ਘੰਟੇ ਤੋਂ ਵੀ ਘੱਟ ਸਮੇਂ ਵਿੱਚ 6-1, 6-4, 6-4 ਨਾਲ ਹਰਾਇਆ। ਉਸ ਦਾ ਅਗਲਾ ਮੁਕਾਬਲਾ ਇਕ ਹੋਰ ਫਰਾਂਸੀਸੀ ਟੈਨਿਸ ਖਿਡਾਰੀ ਮਾਈਕਲ ਲੋਡਰਾ ਨਾਲ ਹੋਵੇਗਾ।

ਸਾਬਕਾ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੇ ਹੁਣ ਤੱਕ ਦੋ ਮੈਚਾਂ ਵਿੱਚ ਸਿਰਫ ਦੋ ਗੇਮ ਗਵਾਏ ਹਨ। ਉਸ ਨੇ ਅਮਰੀਕਾ ਦੀ ਜੈਮੀ ਹੈਬਪਟਨ ਨੂੰ 6-0, 6-1 ਨਾਲ ਹਰਾਇਆ। ਦੂਸਰਾ ਦਰਜਾ ਪ੍ਰਾਪਤ ਕਵਿਟੋਵਾ ਨੂੰ ਹਾਲਾਂਕਿ ਕਾਰਲ ਸੁਰੇਜ ਨਵਾਰੋ ਖ਼ਿਲਾਫ਼ ਕਾਫੀ ਸੰਘਰਸ਼ ਕਰਨਾ ਪਿਆ। ਉਸ ਨੇ ਪਹਿਲਾ ਸੈਟ ਤਾਂ ਆਸਾਨੀ ਨਾਲ ਜਿੱਤ ਲਿਆ ਪਰ ਦੂਸਰਾ ਸੈਟ ਗਵਾਉਣ ਤੋਂ ਬਾਅਦ ਤੀਸਰੇ ਸੈਟ ਵਿੱਚ ਵੀ ਉਸ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਉਸ ਨੇ ਇਹ ਮੈਚ 6-2, 2-6, 6-4 ਨਾਲ ਜਿੱਤਿਆ।

ਪਿਛਲੇ ਸਾਲ ਚਾਰ ’ਚ ਤਿੰਨ ਗਰੈਂਡ ਸਲੈਮ ਜਿੱਤਣ ਵਾਲੇ ਡਿਊਕੋਵਿਚ ਨੇ ਆਪਣੀ ਇਹ ਫਾਰਮ ਆਸਟਰੇਲੀਅਨ ਓਪਨ ਵਿੱਚ ਵੀ ਬਰਕਰਾਰ ਰੱਖੀ। ਜਿੱਤ ਤੋਂ ਬਾਅਦ ਉਸ ਨੇ ਕਿਹਾ ਕਿ ਮੈਂ ਸ਼ੁਰੂਆਤੀ ਦੌਰ ਵਿੱਚ ਵੀ ਆਪਣੇ ਵਿਰੋਧੀ ਨੂੰ ਕਮਜ਼ੋਰ ਨਹੀਂ ਸਮਝਿਆ।

ਇਸੇ ਦੌਰਾਨ ਸੇਰੇਨਾ ਨੇ 47 ਗਰੈਂਡ ਸਲੈਮ ਮੈਚਾਂ ਵਿੱਚੋਂ ਇਕ ਨੂੰ ਛੱਡ ਕੇ ਬਾਕੀ ਸਾਰੇ ਮੈਚਾਂ ਦੇ ਤੀਸਰੇ ਦੌਰ ਤੱਕ ਪਹੁੰਚਣ ਦਾ ਆਪਣਾ ਰਿਕਾਰਡ ਬਰਕਰਾਰ ਰੱਖਿਆ ਹੈ। ਮੈਚ ਦੌਰਾਨ ਉਨ੍ਹਾਂ ਕਿਹਾ ਕਿ ਉਹ ਚੰਗਾ ਮਹਿਸੂਸ ਕਰ ਰਹੀ ਹੈ।

ਮਹਿਲਾ ਵਰਗ ਵਿੱਚ ਸਰਬੀਆ ਦੀ 21ਵੀਂ ਰੈਂਕਿੰਗ ਪ੍ਰਾਪਤ ਅੰਨਾ ਇਵਾਨੋਵਿਚ ਨੇ ਹਾਲੈਂਡ ਦੀ ਮਿਸ਼ੇਲ ਕ੍ਰਾਈਸੇਕ ਨੂੰ 6-2, 6-3 ਨਾਲ ਅਤੇ ਰੂਸ ਦੀ 7ਵਾਂ ਰੈਂਕਿੰਗ ਪ੍ਰਾਪਤ ਵੇਰਾ ਜੁਆਨਰੇਵਾ ਨੇ ਚੈੱਕ ਗਣਰਾਜ ਦੀ ਲੂਸੀ ਹਾਡਰੇਸਕਾ ਨੂੰ 6-1, 7-6 ਨਾਲ ਹਰਾ ਕੇ ਅਗਲੇ ਦੌਰ ਵਿੱਚ ਦਾਖਲਾ ਪਾਇਆ ਪਰ 15ਵੀਂ ਰੈਂਕ ਪ੍ਰਾਪਤ ਅਨਸਤੇਨਿਆ ਪਾਵਬਿਦੇਨਕੋਵਾ, 25ਵੀਂ ਰੈਂਕ ਪ੍ਰਾਪਤ ਕਾਇਨਾ ਕੇਨੇਪੀ ਅਤੇ 29ਵੀਂ ਰੈਂਕਿੰਗ ਵਾਲੀ ਨਾਦੀਆ ਪੇਤਰੋਵਾ ਨੂੰ ਦੂਸਰੇ ਦੌਰ ਵਿੱਚ ਬਾਹਰ ਦਾ ਰਸਤਾ ਵੇਖਣਾ ਪਿਆ।

ਉਧਰ ਪੁਰਸ਼ ਵਰਗ ਵਿੱਚ ਸਪੇਨ ਦੇ ਪੰਜਵੀਂ ਰੈਂਕਿੰਗ ਪ੍ਰਾਪਤ ਡੇਵਿਡ ਫੇਰਰ ਨੂੰ ਵੀ ਪੰਜ ਸੈਟਾਂ ਤੱਕ ਪਸੀਨਾ ਵਗਾਉਣਾ ਪਿਆ। ਉਸ ਨੇ ਅਮਰੀਕਾ ਦੇ ਰਿਆਨ ਸਵੀਟਿੰਗ ਨੂੰ 6-7, 6-2, 3-6, 6-2, 6-3 ਨਾਲ ਹਰਾਇਆ। ਇਸੇ ਦੌਰਾਨ ਫਰਾਂਸ ਦੇ 6ਵੀਂ ਰੈਂਕਿੰਗ ਵਾਲੇ ਵਿਲਫਰੈਂਡ ਸੋਂਗਾ ਨੇ ਬਰਾਜ਼ੀਲ ਦੇ ਰਿਕਾਰਡੋ ਮੇਲੋ ਨੂੰ 7-5, 6-4, 6-4 ਨਾਲ ਹਰਾਇਆ।





Total Views: 17871

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation