punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ  ¤  ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ  ¤ ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ¤ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ  ¤ ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ  ¤ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?  ¤ ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ  ¤ ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ  ¤ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ  ¤ ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ  ¤ ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ  ¤ ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ  ¤ ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ  ¤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ  ¤ ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ  ¤ ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ  ¤ ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ  ¤ ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ  ¤ ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ  ¤ ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ  ¤ .  X7 News English :: X7 News Hindi :: X7 News Punjabi
News Category

ਵਿਰਸਾ, ਵਿਕਾਸ, ਵਿਸ਼ਾਦ ਤੇ ਵਧੀਕੀਆਂ ਬਣੇ ਮੁੱਖ ਚੋਣ ਮੁੱਦੇ


Date: Jan 20, 2012
Print This Story. Mail this to friend.

ਮਜੀਠਾ (ਅੰਮ੍ਰਿਤਸਰ), 19 ਜਨਵਰੀ-(ਪ,ਪ)

ਮਜੀਠਾ ਵਿਧਾਨ ਸਭਾ ਹਲਕੇ ਦੀ ਚੋਣ ਪਿੜ ਵਿਚ ਦੋ ਕਾਂਗਰਸੀਆਂ ਦੀ ਮੌਜੂਦਗੀ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਲੜਾਈ ਨੂੰ ਭਾਵੇਂ ਸੁਖਾਲਾ ਬਣਾ ਦਿੱਤਾ ਹੈ, ਫਿਰ ਵੀ ਉਹ ਇਸ ਲੜਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਖ-ਵੱਖ ਪਿੰਡਾਂ ਵਿਚ ਰੋਜ਼ਾਨਾ ਦਰਜਨ ਭਰ ਚੋਣ ਮੀਟਿੰਗਾਂ ਕਰ ਰਹੇ ਹਨ ਅਤੇ ਪੰਜ ਸਾਲਾਂ ਵਿਚ ਕੀਤੇ ਵਿਕਾਸ ਕੰਮਾਂ ਦੇ ਨਾਂ ’ਤੇ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ।

ਸ੍ਰੀ ਮਜੀਠੀਆ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਡਾ. ਸ਼ੈਲਿੰਦਰਜੀਤ ਸਿੰਘ ਸ਼ੈਲੀ ਅਤੇ ਬਾਗੀ ਕਾਂਗਰਸੀ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਨਾਲ ਹੈ। ਉਨ੍ਹਾਂ ਤੋਂ ਇਲਾਵਾ ਸਾਂਝੇ ਮੋਰਚਾ ਵੱਲੋਂ ਸੀ.ਪੀ.ਆਈ. ਦੇ ਬਲਵਿੰਦਰ ਸਿੰਘ ਦੁਧਾਲਾ ਅਤੇ ਬਸਪਾ ਦੇ ਸ਼ੀਤਲ ਸਿੰਘ ਸਮੇਤ ਕੁਲ 11 ਉਮੀਦਵਾਰ ਮੈਦਾਨ ਵਿਚ ਹਨ। ਬਿਕਰਮ ਮਜੀਠੀਆ ਚਿੱਟੇ ਕੁੜਤੇ ਪਜ਼ਾਮੇ, ਕਾਲੀ ਜੈਕਟ ਅਤੇ ਰਵਾਇਤੀ ਨੀਲੀ ਦਸਤਾਰ ਵਿਚ ਲੋਕਾਂ ਸਾਹਮਣੇ ਖੜ੍ਹੇ ਹੋ ਕੇ ਆਪਣੀ ਗੱਲ ਪਹਿਲਾਂ ਪਿਛਲੇ ਪੰਜ ਸਾਲ ਦੌਰਾਨ ਦਿੱਤੇ ਸਹਿਯੋਗ ਵਾਸਤੇ ਲੋਕਾਂ ਦੇ ਧੰਨਵਾਦ ਨਾਲ ਆਰੰਭ ਕਰਦੇ ਹਨ। ਫਿਰ ਮਜੀਠੀਆ ਪਰਿਵਾਰ ਦੇ ਬਜ਼ੁਰਗਾਂ ਖਾਸ ਕਰਕੇ ਸਰ ਸੁੰਦਰ ਸਿੰਘ ਮਜੀਠੀਆ ਵੱਲੋਂ ਨਿਭਾਈਆਂ ਸੇਵਾਵਾਂ ਅਤੇ ਉਸ ਮਗਰੋਂ ਆਪਣੇ ਕਾਰਜਕਾਲ ਦੌਰਾਨ ਹਲਕੇ ’ਚ ਵੱਖ-ਵੱਖ ਖੇਤਰਾਂ ’ਚ ਕਰਵਾਏ ਵਿਕਾਸ ਕੰਮਾਂ ਦਾ ਹਵਾਲਾ ਦਿੰਦਿਆਂ ਬਿਕਰਮ ਇਕ ਹੋਰ ਮੌਕਾ ਦਿੱਤੇ ਜਾਣ ਦੀ ਅਪੀਲ ਕਰਦੇ ਹਨ। ਰੰਗੀਲਪੁਰ ਅਤੇ ਮੁੱਗੋਸੋਹੀ ਪਿੰਡਾਂ ਦੇ ਲੋਕਾਂ ਵਿਚ ਉਨ੍ਹਾਂ ਦੀ ਪ੍ਰਚਾਰ

ਵਿਧੀ ਇਸ ਪੱਤਰਕਾਰ ਨੇ ਦੇਖੀ। ਉਨ੍ਹਾਂ ਕੋਲ ਇਕ ਸੂਚੀ ਹੈ, ਜੋ ਇਹ ਦਰਸਾਉਂਦੀ ਹੈ ਕਿ ਹਲਕੇ ਦੇ ਕਿਸ-ਕਿਸ ਪਿੰਡ ਵਿਚ ਕਿੰਨੀ-ਕਿੰਨੀ ਰਕਮ ਕਿਹੜੇ-ਕਿਹੜੇ ਵਿਕਾਸ ਕਾਰਜ ’ਤੇ ਖਰਚ ਹੋਈ ਹੈ ਅਤੇ ਇਸ ਰਕਮ ਸਬੰਧੀ ਚੈੱਕ ਕਿਸ ਨੂੰ ਦਿੱਤਾ ਗਿਆ ਸੀ। ਉਹ ਲੋਕਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਹਲਕੇ ਵਿਚ ਪਾਣੀ ਦੀਆਂ 100 ਟੈਂਕੀਆਂ ਬਣਵਾਈਆਂ ਜਦੋਂਕਿ ਇਸ ਤੋਂ ਪਹਿਲਾਂ 60 ਸਾਲਾਂ ਵਿਚ ਸਿਰਫ 35 ਟੈਂਕੀਆਂ ਹੀ ਬਣੀਆਂ ਹਨ। ਬਿਜਲੀ ਘਰ, ਸੜਕਾਂ ਅਤੇ ਨਵੇਂ ਸਕੂਲਾਂ ਦੀ ਸਥਾਪਨਾ ਦਾ ਵੀ ਉਹ ਵੇਰਵਾ ਦਿੰਦੇ ਹਨ। 1500 ਡੇਰਿਆਂ ਨੂੰ ਜਾਂਦੇ ਰਾਹ ਪੱਕੇ ਕੀਤੇ ਜਾਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਦੇ ਭਾਸ਼ਣ ਵਿਅੰਗ ਭਰਪੂਰ ਤੇ ਲੋਕ ਭਾਸ਼ਾ ਵਿਚ ਹੁੰਦੇ ਹਨ, ਪਰ ਇਸ ਵਿਚੋਂ ਭਵਿੱਖੀ ਯੋਜਨਾਵਾਂ ਦਾ ਜ਼ਿਕਰ ਨਹੀਂ ਹੁੰਦਾ।

ਕਾਂਗਰਸੀ ਉਮੀਦਵਾਰ ਸ਼ੈਲਿੰਦਰਜੀਤ ਸਿੰਘ ਸ਼ੈਲੀ ਨੇ ਆਪਣੇ ਮੁੱਖ ਦਫਤਰ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿੰਡ ਪੱਧਰ ‘ਤੇ ਮੀਟਿੰਗਾਂ ਕਰ ਰਹੇ ਹਨ ਜਦੋਂਕਿ ਵੱਡੇ ਕਸਬਿਆਂ ਮਜੀਠਾ, ਕੱਥੂਨੰਗਲ, ਚਵਿੰਡਾ ਦੇਵੀ, ਮੱਤੇਨੰਗਲ ਆਦਿ ਵਿਖੇ ਉਹ ਲੋਕਾਂ ਨੂੰ ਘਰ-ਘਰ ਜਾ ਕੇ ਮਿਲਣਗੇ। ਠੰਢ ਅਤੇ ਧੁੰਦ ਨੇ ਚੋਣ ਪ੍ਰਚਾਰ ਵਿਚ ਕੁਝ ਖੜੋਤ ਲਿਆਂਦੀ ਹੈ। ਹਾਕਮ ਧਿਰ ਦੇ ਉਮੀਦਵਾਰ ਦੀ ਵਿਕਾਸ ਦੇ ਦਾਅਵਿਆਂ ਨੂੰ ਗਲਤ ਕਰਾਰ ਦਿੰਦਿਆਂ ਸ਼ੈਲੀ ਆਖਦੇ ਹਨ ਕਿ ਜੋ ਵਿਕਾਸ ਹੋਇਆ, ਉਹ ਕੇਂਦਰੀ ਯੋਜਨਾਵਾਂ ਤਹਿਤ ਆਈ ਰਕਮ ਨਾਲ ਹੋਇਆ ਹੈ ਅਤੇ ਇਸ ਵਿਚ ਸੂਬਾ ਸਰਕਾਰ ਦਾ ਕੋਈ ਸਹਿਯੋਗ ਨਹੀਂ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਹਲਕੇ ਵਿਚ ਬੇਰੁਜ਼ਗਾਰਾਂ ਅਤੇ ਨਸ਼ੇੜੀਆਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋਇਆ ਹੈ। ਉਹ ਲੋਕਾਂ ਨਾਲ ਹੋਈ ਧੱਕੇਸ਼ਾਹੀ ਦਾ ਮੁੱਦਾ ਵੀ ਉਠਾ ਰਹੇ ਹਨ। ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਨਿਤਰੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੀ ਮੌਜੂਦਗੀ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਹੈ। ਪਰ ਉਹ ਇਸ ਗੱਲ ਤੋਂ ਖੁਸ਼ ਹਨ ਕਿ ਚੋਣ ਕਮਿਸ਼ਨ ਵੱਲੋਂ ਕੀਤੀ ਸਖ਼ਤੀ ਸਦਕਾ ਉਹ ਘੱਟ ਰਕਮ ਨਾਲ ਚੋਣ ਲੜਨ ਦੇ ਸਮਰੱਥ ਹੋ ਗਏ ਹਨ।

ਲਾਲੀ ਮਜੀਠੀਆ, ਬਿਕਰਮ ਮਜੀਠੀਆ ਵਾਂਗ ਹੀ ਇਸ ਹਲਕੇ ਵਿਚ ਜਾਣੇ-ਪਛਾਣੇ ਜਾਂਦੇ ਹਨ। ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਕੱਠਾ ਕਰਕੇ ਚੋਣ ਮੀਟਿੰਗਾਂ ਕਰ ਰਹੇ ਹਨ। ਪਿੰਡ ਵਡਾਲਾ ਵਿਖੇ ਦਰਗਾਹ ਦੇ ਨਾਲ ਹੀ ਖਾਲੀ ਪਈ ਥਾਂ ਵਿਚ ਕੀਤੀ ਮੀਟਿੰਗ ਦੌਰਾਨ ਮੀਂਹ ਵਾਲੇ ਮੌਸਮ ਦੇ ਬਾਵਜੂਦ ਲੋਕਾਂ ਦਾ ਪ੍ਰਭਾਵਸ਼ਾਲੀ ਇਕੱਠ ਹੈ। ਲੋਕ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਹਨ। ਸ੍ਰੀ ਲਾਲੀ ਅਕਾਲੀ-ਭਾਜਪਾ ਸਰਕਾਰ ਵੇਲੇ ਹੋਈ ਧੱਕੇਸ਼ਾਹੀ ਅਤੇ ਵਧੀਕੀਆਂ ਦਾ ਜ਼ਿਕਰ ਕਰਦਿਆਂ ਅਕਾਲੀ ਉਮੀਦਵਾਰ ਦੇ ਪਿਛੋਕੜ ਬਾਰੇ ਵੀ ਗੱਲ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰ ਸੁੰਦਰ ਸਿੰਘ ਮਜੀਠੀਆ ਦੇ ਜਨਰਲ ਡਾਇਰ ਨਾਲ ਨੇੜਲੇ ਸਬੰਧ ਸਨ। ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਦੱਸਦਿਆਂ ਉਹ ਲੋਕਾਂ ਨੂੰ ਕਹਿੰਦੇ ਹਨ ਕਿ ਮਜੀਠਾ ਹਲਕੇ ਵਿਚ 30 ਜਨਵਰੀ ਤਕ ਅਸਲੀ ਕਾਂਗਰਸ ਦਾ ਚੋਣ ਨਿਸ਼ਾਨ ਬਦਲ ਗਿਆ ਹੈ। ਉਹ ਵਾਰ ਵਾਰ ਲੋਕਾਂ ਨੂੰ ਆਪਣਾ ਚੋਣ ਨਿਸ਼ਾਨ ਦੱਸਦਿਆਂ ਤਸ਼ੱਦਦ ਅਤੇ ਜ਼ਲਾਲਤ ਖ਼ਿਲਾਫ ਵੋਟ ਪਾਉਣ ਦੀ ਅਪੀਲ ਕਰਦੇ ਹਨ।

ਬਾਗ਼ੀ ਕਾਂਗਰਸੀ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਚੋਣ ਪ੍ਰਚਾਰ ਦੌਰਾਨ ਸੜਕ ਕਿਨਾਰੇ ਖੜ੍ਹ ਕੇ ਰੋਟੀ ਖਾਂਦੇ ਹੋਏ (ਫੋਟੋਆਂ: ਵਿਸ਼ਾਲ)

ਹਲਕੇ ਦੇ ਵਧੇਰੇ ਲੋਕ ਭਾਵੇਂ ਸਿੱਧੇ ਤੌਰ ’ਤੇ ਕਿਸੇ ਉਮੀਦਵਾਰ ਦੀ ਜਿੱਤ ਦੀ ਗੱਲ ਨਹੀਂ ਕਰ ਰਹੇ, ਪਰ ਅਸਿੱਧੇ ਢੰਗ ਨਾਲ ਉਹ ਅਕਾਲੀ ਉਮੀਦਵਾਰ ਦੀ ਪੁਜ਼ੀਸ਼ਨ ਸੁਖਾਵੀਂ ਮੰਨਦੇ ਹਨ। ਕੱਥੂਨੰਗਲ, ਵਡਾਲਾ, ਭੋਮਾ, ਹਮਜਾ ਆਦਿ ਪਿੰਡਾਂ ਵਿਚ ਲੋਕਾਂ ਨੇ ਆਖਿਆ ਕਿ ਜੇਕਰ ਦੋ ਕਾਂਗਰਸੀ ਉਮੀਦਵਾਰ ਨਾ ਹੁੰਦੇ ਤਾਂ ਮੁਕਾਬਲਾ ਵਧੇਰੇ ਰੌਚਕ ਹੋਣਾ ਸੀ। ਹਲਕੇ ਵਿਚ ਕੁਲ ਇਕ ਲੱਖ 34 ਹਜ਼ਾਰ 499 ਵੋਟਰ ਹਨ। ਬਿਕਰਮ ਮਜੀਠੀਆ ਨੇ ਪਿਛਲੀ ਵਾਰ 51 ਹਜ਼ਾਰ 690 ਵੋਟਾਂ ਲੈ ਕੇ ਕਾਂਗਰਸ ਦੇ ਲਾਲੀ ਮਜੀਠੀਆ ਨੂੰ ਹਰਾਇਆ ਸੀ।



Total Views: 9110

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation