|
ਨਿਸਵਾਰਥ ਭਾਵ ਨਾਲ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ-ਸੋਮ ਪ੍ਰਕਾਸ਼
Date: Jan 18, 2012
ਫਗਵਾੜਾ 17 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)
ਭਾਜਪਾ-ਅਕਾਲੀ ਦਲ (ਬ) ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਨੇ ਕਿਹਾ ਕਿ ਸ਼ਹਿਰ ਦਾ ਹਾਲੇ ਵਿਕਾਸ ਹੋਣਾ ਬਾਕੀ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਰਦਿਕ ਇੱਛਾ ਹੈ ਕਿ ਸ਼ਹਿਰ ਦਾ ਵਿਕਾਸ ਪੰਜਾਬ ਕੇਰੋਲ ਮਾਡਲ ਸ਼ਹਿਰ ਦੇ ਤੋਰ ਤੇ ਕਰਵਾ ਕੇ ਸੂਬੇ ਦਾ ਪ੍ਰੋਜੇਕਟ ਕੀਤਾ ਜਾਵੇ।ਸੋਮਪ੍ਰਕਾਸ਼ ਨੇ ਕਿਹ ਕਿ ਬਤੋਰ ਆਈ.ਏ.ਐਸ.ਅਧਿਕਾਰੀ ਉਨ੍ਹਾਂ ਸੂਬੇ “ਚ ਡਿਪਟੀ ਕਮੀਸ਼ਨਰ ਦੇ ਆਹੁਦੇ ਨੂੰ ਲੈ ਕੇ ਕਈ ਵੱਡੇ ਆਹੁਦਿਆਂ ਤੇ ਕੰਮ ਕੀਤਾ ਹੈ।ਉਹ ਸ਼ਹਿਰ ਤੋਂ ਵਿਧਾਨਸਭਾ ਚੋਣ ਕੇਵਲ ਇਸ ਲਈ ਲੜ ਰਹੇ ਹਨ ਕਿਉਂਕਿ ਉਹ ਸ਼ਹਿਰ ਦੇ ਲੋਕਾਂ ਦੀ ਨਿਸਵਾਰਥ ਭਾਵ ਨਾਲ ਸੇਵਾ ਕਰਨਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਸ਼ਹਿਰ ਦੇ ਲੋਕ ਉਨ੍ਹਾਂ ਦਾ ਸਾਥ ਦੇਣਗੇ ਅਤੇ ਅਕਾਲੀ-ਭਾਜਪਾ ਗਠਬੰਧਨ ਦੇ ਪੱਖ “ਚ ਵੋਟਿੰਗ ਕਰ ਪੰਜਾਬ,ਪੰਜਾਬਿਅਤ ਅਤੇ ਪੰਜਾਬੀ ਲੋਕਾਂ ਦੀ ਸੱਚੀ ਸੇਵਕ ਦੇ ਤੋਰ ਤੇ ਆਪਣੀ ਪਹਿਚਾਣ ਬਣਾ ਚੁੱਕੀ ਅਕਾਲੀ-ਭਾਜਪਾ ਸਰਕਾਰ ਨੂੰ ਦੁਬਾਰਾ ਸੂਬੇ ਦੀ ਸੱਤਾ ਸੋਂਪਣਗੇ।
ਸ਼ੋਮ ਪ੍ਰਕਾਸ਼ ਨੇ ਕਿਹਾ ਕਿ ਉਹ ਇਲਾਕੇ ਦੇ ਸਾਰੇ ਲੋਕਾਂ ਵਾਅਦਾ ਕਰਦੇ ਹਨ ਕਿ ਵਿਧਾਇਕ ਬਣਦੇ ਹੀ ਸ਼ਹਿਰ ਦੀ ਹਰੇਕ ਜਨ-ਸੱਮਸਿਆ ਦਾ ਸਥਾਈ ਤੋਰ ਤੇ ਹੱਲ ਕਰਵਾਉਣਗੇ।ਉਨ੍ਹਾਂ ਕਿਹਾ ਕਿ ਪੰਜਾਬ ਵਿਖੇ ਅਕਾਲੀ-ਭਾਜਪਾ ਸਰਕਾਰ ਦੇ ਆਉਂਦੇ ਹੀ ਉਹ ਸ਼ਹਿਰ ਵਿਖੇ ਉਦਯੋਗਪਤਿਆਂ ਦੇ ਮੰਗ ਦੇ ਅਨੁਰੂਪ ਇੱਥੇ ਸਰਕਾਰੀ ਫੋਕਲ ਪੁੰਆਂਇਟ ਸਥਾਪਿਤ ਕਰਵਾਉਣਗੇ।ਸਿਵਲ ਹਸਪਤਾਲ ਦਾ ਵਿਸਥਾਰ ਕਰ ਇਸ ਨੂੰ ਹੋਰ ਬੇਹਤਰੀਨ ਬਣਾ ਇੱਥੇ ਉਹ ਤਮਾਮ ਮੈਡੀਕਲ ਸੁੱਖ-ਸੁਵਿਧਾਵਾਂ ਨੂੰ ਮੁਹੱਇਆ ਕਰਵਾਉਣਗੇ ਜਿਸਦੀ ਘਾਟ ਹੈ।
ਦੂਜੇ ਪਾਸੇ ਸ਼ਹਿਰ ਵਿਖੇ ਸੋਮ ਪ੍ਰਕਾਸ਼ ਦੀ ਚੋਣ ਮੁਹਿੰਮ ਨੂੰ ਜਨਤਾ ਦਾ ਭਾਰੀ ਸਮਰਥਨ ਜਾਰੀ ਹੈ।ਇਸ ਕੜੀ “ਚ ਸੋਮ ਪ੍ਰਕਾਸ਼ ਦੇ ਪੱਖ ਵਿੱਚ ਵਾਰਡ ਨੰਬਰ-15 ਪਟੇਲ ਨਗਰ ਨਗਰ ਵਿਖੇ ਆਯੋਜਿਤ ਕੀਤੀਆਂ ਗਈਆਂ ਚੋਣ ਬੈਠਕਾਂ ਨੂੰ ਉਦੋਂ ਭਾਰੀ ਸਫਲਤਾ ਮਿਲੀ,ਜਦ ਉਕਤ ਬੈਠਕ ਦੇਖਦੇ ਹੀ ਦੇਖਦੇ ਰੈਲੀ ਦਾ ਰੂਪ ਧਾਰਨ ਕਰ ਗਈ।ਇਹੋ ਆਲਮ ਗੱਠਬੰਧਨ ਦੇ ਪੱਖ ਵਿੱਚ ਕੀਤੀ ਗਈ ਕਈ ਪਿੰਡਾਂ ਜਿੰਨ੍ਹਾਂ “ਚ ਕ੍ਰਿਪਾਲਪੁਰ,ਦਰਵੇਸ਼ ਪਿੰਡ,ਸੁਨੜਾਂ ਰਾਜਪੂਤਾਂ,ਮਾਨਾਂਵਾਲੀ,ਨਾਰੰਗਪੁਰ,ਮਹੇੜੂ,ਨਾਨਕ ਨਗਰੀ ਆਦਿ ਸ਼ਾਮਿਲ ਹਨ,ਵਿਖੇ ਦੇਖਣ ਨੂੰ ਮਿਲਿਆ।ਜਦ ਲੋਕਾਂ ਨੇ ਸੋਮ ਪ੍ਰਕਾਸ਼ ਨੂੰ ਆਪਣਾ ਭਾਰੀ ਸਮਰਥਨ ਦੇਣ ਦਾ ਐਲਾਨ ਕੀਤਾ ਕਿ ਉਹ ਸਾਰੇ ਅਕਾਲੀ-ਭਾਜਪਾ ਦੇ ਨਾਲ ਹਨ ਅਤੇ ਹਮੇਸ਼ਾ ਰਹਿਣਗੇ।ਇਸ ਮੋਕੇ ਸ਼੍ਰੋਮਣੀ ਅਕਾਲੀ ਦਲ (ਬ)ਜ਼ਿਲ੍ਹਾ ਕਪੂਰਥਲ੍ਹ੍ਹਾ ਦੇ ਪ੍ਰਧਾਨ ਜਰਨੈਲ ਸਿੰਘ ਵਾਹਦ,ਸਰਵਣ ਸਿੰਘ ਕੁਲਰ (ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ),ਜ਼ਿਲ੍ਹਾ ਕਪੂਰਥਲ੍ਹਾ ਭਾਜਪਾ ਪ੍ਰਧਾਨ ਰਾਕੇਸ਼ ਦੁੱਗਲ,ਅਰੁਣ ਖੋਸਲਾ(ਪ੍ਰਦਾਨ,ਮੰਡਲ ਭਾਜਪਾ ਫਗਵਾੜਾ),ਜੱਥੇਦਾਰ ਅਵਤਾਰ ਸਿੰਘ ਭੁੰਗਰਨੀ,ਰਣਜੀਤ ਸਿੰਘ ਖੁਰਾਨਾ,ਸੁਰਿੰਦਰ ਸਿੰਘ ਵਾਲਿਆ(ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਫਗਵਾੜਾ),ਠੇਕੇਦਾਰ ਬਲਜਿੰਦਰ ਸਿੰਘ,ਪੰਕਜ ਚਾਵਲਾ,ਕ੍ਰਿਸ਼ਨ ਬਜਾਜ,ਐਮ.ਸੀ. ਦੇਵ ਸ਼ਰਮਾ,ਐਮ.ਸੀ.ਸੁਦੇਸ਼ ਛਾਬੜਾ,ਐਮ.ਸੀ.ਬੀਰਾ ਰਾਮ ਬਲਜੋਤ,ਸੁਨੀਲ ਮਦਾਨ,ਅਵਤਾਰ ਸਿੰਘ ਮੰਡ,ਬਲਬੀਰ ਪਾਹਵਾ,ਤੇਜਸਵੀ ਭਾਰਦਵਾਜ,ਕਮਲ ਕਪੂਰ,ਲੋਕੇਸ਼ ਨਾਰੰਗ,ਪਰਮਜੀਤ ਸੈਣੀ,ਅਰਵਿੰਦ ਗੁਪਤਾ,ਚਰਨਜੀਤ ਸਿੰਘ,ਨਰਿੰਦਰ ਸਿੰਘ,ਮੁਖਤਿਆਰ ਸਿੰਘ,ਸੁਖਬੀਰ ਸਿੰਘ ਕਿੰਨੜਾ,ਸੁਰਿੰਦਰ ਪਲਾਹੀ,ਪਰਵਿੰਦਰ ਸਿੰਘ ਭੋਗਲ,ਇੰਦਰਜੀਤ ਸਿੰਘ ਸੰਧਰ,ਗੁਰਕੀਰਤ ਸਿੰਘ ਬੱਤਰਾ,ਬਲਜੀਤ ਸਿੰਘ ਨਾਗਰਾ,ਬਲਜਿੰਦਰ ਪਰਮਾਰ,ਚੰਦਰਰੇਖਾ ਸ਼ਰਮਾ (ਨਿੱਕੀ) (ਪ੍ਰਧਾਨ ਭਾਜਪਾ ਮਹਿਲਾ ਮੋਰਚਾ ਫਗਵਾੜਾ),ਰਾਜਪਾਲ ਘਈ,ਰਾਜਾ ਗੁਪਤਾ,ਹੇਮ ਰਾਜ,ਸੁਖਜੀਤ ਸਿੰਘ ਸੋਨੀ,ਗੁਰਮੁੱਖ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਅਕਾਲੀ-ਭਾਜਪਾਨੇਤਾ ਅਤੇ ਪੱਤਵੰਤੇ ਸੱਜਣ ਮੋਜ਼ੂਦ ਸਨ।
|
Total Views: 9121 |