|
5 ਗ੍ਰਾਮ ਹੈਰੋਇਨ ਸਮੇਤ ਇਕ ਮਹਿਲਾ ਗ੍ਰਿਫਤਾਰ
Date: Jan 16, 2012
ਫਗਵਾੜਾ 15 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)
ਫਗਵਾੜਾ ਪੁਲਿਸ ਨੇ ਬੰਗਾ ਰੋਡ ਤੇ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੇ ਦੋਰਾਨ ਇਕ ਆਰੋਪੀ ਮਹਿਲਾ ਨਵਪ੍ਰੀਤ ਉਰਫ ਪ੍ਰੀਤ ਪਤਨੀ ਰਜਿੰਦਰ ਸਿੰਘ ਵਾਸੀ ਅਰਬਨ ਅਸਟੇਟ ਜਲੰਧਰ ਹੈ,ਨੂੰ 5 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕਰ ਲਿਆ।ਪੁਲਿਸ ਨੇ ਆਰੋਪੀ ਮਹਿਲਾ ਦੇ ਖਿਲਾਫ ਪੁਲਿਸ ਕੇਸ ਦਰਜ਼ ਕਰ ਲਿਆ। ਮਾਰਕੁਟਾਈ ਦੇ ਮਾਮਲੇ “ਚ ਪੰਜ ਜ਼ਖਮੀ:ਫਗਵਾੜਾ ਵਿਖੇ ਮਾਰਕੁਟਾਈ ਦੇ ਵੱਖ-ਵੱਖ ਮਾਮਲਿਆਂ “ਚ ਪੰਜ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ।ਜ਼ਖਮੀ ਪੰਤ ਰਾਮ ਪੁੱਤਰ ਮਹਿੰਗਾ ਰਾਮ,ਹਰਦੇਵ ਪੁੱਤਰ ਚੈਨ ਲਾਲ ਦੋਨੋ ਵਾਸੀ ਪਿੰਡ ਬੇਗਮਪੁਰਾ,ਗੁਰਦੀਪ ਪੁੱਤਰ ਰੇਸ਼ਮ ਵਾਸੀ ਪਿੰਡ ਭਰੋਲੀ, ਰੁਪਿੰਦਰ ਪੁੱਤਰ ਬਗੀਚਾ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਲਹਿੰਬਰ ਸਿੰਘ ਵਾਸੀ ਪਿੰਡ ਭਾਣੋਕੀ ਨੂੰ ਜ਼ੇਰੇ ਇਲਾਜ਼ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੁ;ਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰੇਮੀ ਨੇ ਕੀਤੀ ਆਤਮਹੱਤਿਆ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਦੱਸਿਆ ਕਿ ਬੀਤੇ ਦਿਨੀਂ ਖੁਦ ਨੂੰ ਫਾਂਸੀ ਲਗਾ ਕੇ ਆਤਮਹੱਤਿਆ ਕਰਨ ਵਾਲੇ ਨੋਜਵਾਨ ਕਰਨ ਪਰਮਾਰ ਦੀ ਮੋਤ ਦਾ ਕਾਰਨ ਉਸਦਾ ਅਸਫਲ ਪ੍ਰੇਮ ਸੀ।ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕਮਲਜੀਤ ਸਿੰਘ ਨੇ ਪੁਲਿਸ ਨੂੰ ਦਰਜ਼ ਕਰਵਾਏ ਆਪਣੇ ਬਿਆਨ “ਚ ਦੱਸਿਆ ਉਸਦਾ ਪੁੱਤਰ ਆਪਣੀ ਪ੍ਰੇਮਿਕਾ ਦੇ ਕਾਰਨ ਮਾਨਸਿਕ ਤੋਰ ਤੇ ਪ੍ਰੇਸ਼ਾਨ ਚਲ ਰਿਹਾ ਸੀ।
ਮ੍ਰਿਤਕ ਕਰਨ ਪਰਮਾਰ ਦਾ ਪ੍ਰੇਮ ਕਿਹੜੀ ਲੜਕੀ ਦੇ ਨਾਲ ਸੀ,ਇਸ ਸੰਬੰਧੀ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ।ਪੁਸਿ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਕਾਸ਼ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ।ਪੁਲਿਸ ਨੇ ਕੇਸ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
|
Total Views: 9104 |