punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ  ¤  ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ  ¤ ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ¤ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ  ¤ ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ  ¤ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?  ¤ ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ  ¤ ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ  ¤ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ  ¤ ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ  ¤ ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ  ¤ ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ  ¤ ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ  ¤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ  ¤ ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ  ¤ ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ  ¤ ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ  ¤ ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ  ¤ ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ  ¤ ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ  ¤ .  X7 News English :: X7 News Hindi :: X7 News Punjabi
News Category

ਰਾਜਗੱਦੀ ਦੇ ਰਾਜਸ਼ੀ ਮਾਲਕਾਂ ਵੱਲੋਂ ਇਸ ਵਾਰ ਵੋਟ ਬੈਂਕ ਲਈ ਕੀ ਹੱਥਕੰਡੇ ਅਪਣਾਏ ਜਾਣਗੇ


Date: Jan 16, 2012
Print This Story. Mail this to friend.

ਗੁਰਮੀਤ ਸਿੰਘ ਨਿੱਝਰ,ਲੁਧਿਆਣਾ

ਵੋਟ ਜਿਸ ਦਾ ਦੁਸਰਾ ਨਾਮ ਮੱਤਦਾਨ ਵੀ ਹੈ ਮਤਦਾਨ ਦਾ ਅਸਲੀ ਮਤਲਵ ਅਪਣੀ ਮੱਤ ਮਤਲਵ ਸੂਝਬੂਝ (ਗਿਆਨ) ਦਾਨ ਦੇਣਾ ਜਿਸ ਵਿਆਕਤੀ ਨੂੰ ਅਸੀ ਵੋਟ ਦਾ ਅਪਣਾ ਅਧਿਕਾਰ ਦੇ ਰਹੇ ਹਾਂ ਕਿ ਉਹ ਸੂਝਬੂਝ ( ਗਿਆਨ) ਦੇ ਨਾਲ ਦਾਨ (ਦੇ ਰਹੇ) ਹਾਂ । ਹਰ ਵਾਰ ਵੋਟਾਂ ਦੇ ਵਕਤ ਹਰ ਸਿਆਸੀ ਪਾਰਟੀ ਵੱਲੋਂ ਅਪਣੇ ਹੱਕ ਵਿੱਚ ਵੋਟ ਲੈਣ ਲਈ ਹਰ ਤਰਾਂ ਤਰਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ। ਸਾਰੀਆਂ ਸਿਆਸੀ ਪਾਰਟੀਆਂ ਨੂੰ ਪਤਾਂ ਹੈ ਕਿ ਵੋਟ ਦਾ ਅਧਿਕਾਰ ਜਿਆਦਾਤਰ ਮੱਧਮ ਵਰਗ ਅਤੇ ਨਿਚਲੇ ਹਿੱਸੇ ਦੇ ਲੋਕ ਕਰਦੇ ਹਨ।ਇਸ ਲਈ ਵੋਟਾਂ ਵੇਲੇ ਸਿਆਸੀ ਪਾਰਟੀਆਂ ਮੱਧਮ ਅਤੇ ਨਿਚਲੇ ਵਰਗ ਨੂੰ ਭਰਮਾਉਣ ਲਈ ਕੋਈ ਨਾਂ ਕੋਈ ਤਰਕੀਬ ਲੱਭ ਹੀ ਲੈਂਦੇ ਹਨ ਜਿਸ ਨਾਲ ਉਹ ਆਉਣ ਵਾਲੇ ਪੰਜ ਸਾਲ ਰੱਜ ਕੇ ਐਸ ਕਰਦੀਆ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੋਰਾਨ ਜਿੱਥੇ ਬਾਕੀ ਰਾਜਸੀ ਪਾਰਟੀਆਂ ਵੱਲੋਂ ਬੇਰੋਜਗਾਰਾਂ ਨੂੰ ਰੋਜਗਾਰ ਦੇਣ, ਕੱਚੀਆਂ ਨੌਕਰੀਆਂ ਵਾਲਿਆਂ ਨੂੰ ਪੱਕਾ ਕਰਨ, ਗਰੀਬ ਪ੍ਰਿਵਾਰਾਂ ਨੂੰ ਪਲਾਟ ਦੇਣ, ਕੱਚੇ ਘਰਾਂ ਵਾਲਿਆਂ ਦੇ ਘਰ ਪੱਕੇ ਬਨਾਉਣ, ਲੜਕੀਆਂ ਦੇ ਵਿਆਹ ਵੇਲੇ ਸ਼ਗਨ ਸ਼ਕੀਮ ਦੇਣ ਅਤੇ ਬਜੁਰਗਾਂ ਨੂੰ ਬੁਢਾਪਾ ਪੈਂਸਨ ਦੇਣ ਦੇ ਵਾਅਦੇ ਕੀਤੇ ਉ¤ਥੇ ਨਿਚਲੇ ਵਰਗ ਨੂੰ 4 ਰੂ: ਕਿਲੌ ਆਟਾ ਤੇ 20 ਰੂ: ਕਿਲੌ ਦਾਣ ਦੇਣ ਦੇ ਨਾਲ ਨਾਲ ਠਰਾਜ ਨਹੀ ਸੇਵਾ ਦਾ ਹੋਕਾ ਦੇ ਵੋਟਾਂ ਪ੍ਰਾਪਤ ਕੀਤੀਆ। ਰਾਜਸੀ ਪਾਰਟੀਆਂ ਨੂੰ ਪਤਾਂ ਹੀ ਹੈ ਕਿ ਅਮੀਰ ਆਦਮੀ ਨੂੰ ਨਾਂ ਕੋਈ ਸ਼ਗਨ, ਨਾਂ ਪੱਕਾ ਮਕਾਨ,ਨਾਂ ਨੌਕਰੀ,ਨਾਂ ਕੋਈ ਪਲਾਟ ਅਤੇ ਨਾਂ 4 ਰੂ: ਕਿਲੌ ਆਟਾ ਤੇ 20 ਰੂ: ਕਿਲੌ ਦਾਲ ਚਾਹੀਦੀ ਹੈ ਉਨਾਂ ਨੂੰ ਪਤਾਂ ਹੈ ਕੇ ਡਿਪੁਆਂ ਤੇ ਰਾਂਸਨ ਲੈਣ ਲਈ ਮੱਧਮ ਜਾਂ ਗਰੀਬ ਵਰਗ ਹੀ ਲਾਈਨਾਂ ਵਿੱਚ ਖੜਾ ਹੋ ਸਕਦਾ ਹੈ ਤੇ ਵੋਟ ਪਾਉਣ ਵੇਲੇ ਵੀ ਇਹ ਵਰਗ ਹੀ ਲਾਈਨ ਵਿੱਚ ਖੜੇ ਹੋ ਵੋਟ ਪਾ ਸਕਦਾ ਹੈ ਇਸ ਲਈ ਹਰ ਵਾਰ ਵੋਟਾਂ ਦੇ ਵਕਤ ਗਰੀਬ ਅਤੇ ਦਲਿਤ ਵਰਗ ਦੇ ਲੋਕਾਂ ਦੀ ਵੋਟ ਬੈਂਕ ਪੱਕੀ ਕਰਨ ਲਈ ਕੋਈ ਨਾਂ ਕੋਈ ਸਕੀਮ ਜਰੂਰ ਲੜਾਉਂਦਾ ਹੈ ਇਸ ਵਾਰ ਹਲਕਾਂ ਦਾਖਾ ਦੇ ਮੌਜੂਦਾ ਸਰਕਾਰ ਦੇ ਉਮੀਦਵਾਰ ਨੇ ਚੌਣਾਂ ਵਿੱਚ ਅਪਣੀ ਵੋਟ ਬੈਂਕ ਪੱਕੀ ਕਰਨ ਦੇ ਮਕਸਦ ਨਾਲ ਦਲਿਤ ਪ੍ਰਿਵਾਰਾਂ ਦੀਆਂ ਵੋਟਾਂ ਲੈਣ ਲਈ ਡਾ. ਭੀਮ ਰਾੳ ਅੰਬੇਦਕਰ ਜੀ ਦੇ ਨਾਮ ਤੇ ਅੰਬੇਦਕਰ ਭਵਨ ਦੀ ਉਸਾਰੀ ਕਰਵਾਉਣ ਅਤੇ ਡਾ. ਅੰਬੇਦਕਰ ਸੋਸਾਇਟੀਆਂ ਦਾ ਗਠਨ ਕਰਕੇ ਲੋਕਾਂ ਨੂੰ ਭਰਮਾਇਆ ਪਰ ਵੋਟਾਂ ਦੀ ਤਰੀਖ ਪੱਕੀ ਹੋਣ ਤੇ ਕਾਗਰਸ ਅਤੇ ਬਹੁਜਨ ਸਮਾਜ ਨੂੰ ਇਸ ਗੱਲ ਦਾ ਚੇਤਾ ਆਇਆ ਕਿ ਮੌਜੂਦਾ ਸਰਕਾਰ ਦੇ ਉਮੀਦਵਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਕਿਤੇ ਚੋਣ ਸਟੰਟ ਤਾਂ ਨਹੀ । ਮੌਜੂਦਾ ਸਰਕਾਰ ਵੱਲੋਂ ਜਿੱਥੇ ਪੰਜਾਬ ਅੰਦਰ ਵਿਕਾਸ ਦੇ ਨਾ ਤੇ ਚੋਣ ਲਲਕਾਰੇ ਮਾਰੇ ਜਾ ਰਹੇ ਹਨ ਉ¤ਥੇ ਵੱਖ ਵੱਖ ਥਾਵਾਂ ਤੇ ਉਸਾਰੇ ਵਿਰਾਸਤੀ ਮੁਨਾਰੇ ਵੀ ਚੋਣ ਸਟੰਟ ਦਾ ਨਤੀਜਾ ਵੀ ਹੋ ਸਕਦੇ ਹਨ। ਮੇਰਾ ਭਾਰਤ ਮਹਨ ਦੇ 85 % ਗਰੀਬ ਅਤੇ ਦਲਿਤ ਲੋਕ ਹਨ ਜਿਨਾਂ ਨੂੰ ਰੋਜ਼ੀ ਰੋਟੀ ਦਾ ਹਮੇਸ਼ਾ ਫਿਕਰ ਰਹਿੰਦਾ ਹੈ ਇਨਾਂ ਲੋਕਾਂ ਕੋਲੋ ਰਾਜਸੀ ਪਾਰਟੀਆਂ ਦੇ ਲੀਡਰ ਸਿਰਫ ਤੇ ਸਿਰਫ ਵੋਟ ਪਵਾਉਣਾ ਜਾਣਦੇ ਹਨ ਇਸ ਰਾਜਸੀ ਲੋਕ ਇਨਾਂ ਨੂੰ ਰੂ: ਦੇ ਕੇ, ਦਿਹਾੜੀ ਦੇ ਕੇ ਕਿਸੇ ਪਾਰਟੀ ਵਿਰੁੱਧ ਜਿੰਦਾਬਾਦ ਤੇ ਮੁਰਦਾਬਾਦ ਵੀ ਕਰਵਾ ਲੈਂਦੇ ਹਨ ਇਨਾਂ ਲੋਕਾਂ ਦੀ ਜਿਆਦਾਤਰ ਸੋਚ ਟੀ.ਵੀ. ਚੈਨਲਾਂ, ਪ੍ਰਚਾਰ ਸਾਧਨਾਂ ਨਾਲ ਖੂੰਢੀ ਕਰ ਦਿੱਤੀ ਗਈ ਹੈ ਇਨਾਂ ਲੋਕਾਂ ਨੂੰ ਨਰਕ, ਸਵਰਗ, ਗ੍ਰਹਿ ਨਛੱਤਰਾਂ, ਸਹੁੰਆਂ, ਪਾਪ, ਪੂੰਨਾਂ ਤੋਂ ਇਲਾਵਾਂ ਕੁੱਝ ਸੋਚਣ ਹੀ ਨਹੀ ਦਿੱਤਾਂ ਜਾਂਦਾ। ਇਨਾਂ ਰਾਜਸੀ ਗੱਦੀਵਾਦੀ ਲੋਕਾਂ ਨੇ ਡਾ. ਭੀਮ ਰਾਉ ਅੰਬੇਕਰ ਸਹਿਬ,ਸ਼੍ਰੀ ਗੁਰੁ ਰਵਿਦਾਸ ਜੀ, ਸ਼੍ਰੀ ਗੁਰੁ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੁ ਗੌਬਿੰਦ ਸਿੰਘ ਜੀ ਦੀ ਸੋਚ ਠਇੰਨਹੀ ਕੀ ਕ੍ਰਿਪਾ ਤੇ ਸਜੇ ਹਮ ਹੈ ਨਹੀ ਮੋ ਸੋ ਗਰੀਬ ਕਰੋਰ ਪਰੈ ਵਾਲੀ ਸੋਚ ਇਨਾਂ ਰਾਜਗੱਦੀ ਦੇ ਰਾਜਸੀ ਮਾਲਕਾਂ ਦੀ ਗੰਧਲਾ ਕਰਕੇ ਰੱਖ ਦਿੱਤਾ ਹੈ ਇਨਾਂ ਰਾਜਸੀ ਲੀਡਰਾਂ ਦੀ ਇਹ ਸੋਚ ਕਦੋ ਬਦਲੇਗੀ ਜਿਸ ਨਾਲ ਮੱਧਮ,ਗਰੀਬ ਤੇ ਦਲਿਤ ਲੋਕਾਂ ਦਾ ਵੋਟ ਦੀ ਰਾਜਨੀਤੀ ਵਿੱਚ ਸੋਸ਼ਣ ਹੋਣੋਬੱਚ ਸਕੇਗਾ ?







Total Views: 9138

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation