|
ਆਸਟਰੇਲੀਅਨ ਓਪਨ ਵਿੱਚ ਸਾਨੀਆ ਲਈ ਸਖ਼ਤ ਚੁਣੌਤੀ
Date: Jan 14, 2012
ਮੈਲਬਰਨ,January - 14 - 2012
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਸਾਲ ਦੇ ਪਹਿਲੇ ਗਰੈਂਡ ਸਲੇਮ ਆਸਟਰੇਲੀਅਨ ਓਪਨ ’ਚ ਮਹਿਲਾ ਸਿੰਗਲਜ਼ ’ਚ ਸਖ਼ਤ ਡਰਾਅ ਮਿਲਿਆ ਹੈ। ਦੇਸ਼ ਦੇ ਅੱਵਲ ਪੁਰਸ਼ ਸਿੰਗਲ ਖਿਡਾਰੀ ਸੋਮਦੇਵ ਦੇਵਵਰਮਨ ਦੇ ਮੋਢੇ ’ਤੇ ਸੱਟ ਲੱਗਣ ਕਾਰਨ ਟੂਰਨਾਮੈਂਟ ’ਚੋਂ ਬਾਹਰ ਹੋਣ ਤੋਂ ਬਾਅਦ ਸਾਨੀਆ ਸਿੰਗਲਜ਼ ਮੁਕਾਬਲਿਆਂ ’ਚ ਇਕਲੌਤੀ ਭਾਰਤੀ ਖਿਡਾਰਨ ਹੈ।
ਸਾਨੀਆਂ ਦੀ ਖੇਡ ਜ਼ਖਮੀ ਹੋਣ ਕਾਰਨ ਪ੍ਰਭਾਵਿਤ ਰਹੀ ਹੈ ਤੇ ਉਹ ਇਸ ਸਮੇਂ ਵਿਸ਼ਵ ਰੈਕਿੰਗ ’ਚ 105ਵੇਂ ਸਥਾਨ ’ਤੇ ਤਿਲਕ ਚੁੱਕੀ ਹੈ। ਆਸਟਰੇਲੀਅਨ ਓਪਨ ਦੇ ਪਹਿਲੇ ਗੇੜ ’ਚ ਸਾਨੀਆ ਦਾ ਮੁਕਾਬਲਾ 48ਵੀਂ ਰੈਕਿੰਗ ’ਤੇ ਬਰਕਰਾਰ ਬੁਲਗਾਰੀਆ ਦੀ ਸਵੇਤਾਨਾ ਪਿਰਨੋਕੋਵਾ ਨਾਲ ਹੋਵੇਗਾ। ਪਿਰਨੋਕੋਵਾ ਸਾਲ 2010 ’ਚ ਵਿਬੰਲਡਨ ਦੇ ਸੈਮੀ ਫਾਈਨਲ ’ਚ ਪਹੁੰਚੀ ਸੀ।
ਸਾਨੀਆ ਜੇਕਰ ਪਹਿਲੀ ਰੁਕਾਵਟ ਪਾਰ ਕਰਨ ’ਚ ਸਫਲ ਰਹੀ ਤਾਂ ਉਸ ਨੂੰ ਦੂਜੇ ਗੇੜ ’ਚ ਬੁਲਗਾਰੀਆ ਦੀ ਹੀ ਯਾਨਿਕਾ ਵਿਕਮੇਅਰ ਨਾਲ ਮੁਕਾਬਲਾ ਹੋ ਸਕਦਾ ਹੈ। ਵਿਸ਼ਵ ਰੈਂਕਿੰਗ ’ਚ 28ਵੇਂ ਸਥਾਨ ’ਤੇ ਕਾਬਜ਼ ਯਾਨਿਕਾ ਸਾਲ 2009 ’ਚ ਯੂ.ਐਸ. ਓਪਨ ਦੇ ਸੈਮੀਫਾਈਨਲ ’ਚ ਪਹੁੰਚੀ ਸੀ।
-ਪੀ.ਟੀ.ਆਈ.
|
Total Views: 17855 |