punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਲੋਕ ਮੈਨੂੰ ਕਹਿੰਦੇ ਨੇ ਹਿਟਲਰ: ਰਤੀ ਪਾਂਡੇ


Date: Jan 14, 2012
Print This Story. Mail this to friend.

January - 14 - 2012



ਸਟਾਰ ਵਨ ਦੇ ਲੜੀਵਾਰ ਮਿਲੇ ਜਬ ਹਮ ਤੁਮ ਦੀ ਨੁਪੂਰ ਭਾਵ ਰਤੀ ਪਾਂਡੇ ਨੂੰ ਕੌਣ ਨਹੀਂ ਜਾਣਦਾ। ਇਨ੍ਹੀਂ ਦਿਨੀਂ ਉਹ ਜ਼ੀ ਟੀ. ਵੀ. ਤੋਂ ਪ੍ਰਸਾਰਿਤ ਹੋ ਰਹੇ ਲੜੀਵਾਰ ਹਿਟਲਰ ਦੀਦੀ ਨਾਲ ਫਿਰ ਚਰਚਾ ਵਿੱਚ ਹੈ। ਬੀਤੇ ਦਿਨੀਂ ਉਸ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਪੇਸ਼ ਹਨ ਹਿਟਲਰ ਦੀਦੀ ਨੂੰ ਲੈ ਕੇ ਇੰਦਰਾ ਨਾਲ ਕੁਝ ਸਵਾਲ ਜਵਾਬ:

ਤੁਸੀਂ ਇੰਦਰਾ ਦਾ ਕਿਰਦਾਰ ਕਿਉਂ ਚੁਣਿਆ?

ਮੈਂ ਸਿਰਫ਼ ਪੈਸੇ ਲਈ ਰੋਲ ਕਰਨ ’ਚ ਦਿਲਚਸਪੀ ਨਹੀਂ ਰੱਖਦੀ ਬਲਕਿ ਸਹੀ ਅਰਥਾਂ ਵਿੱਚ ਇੱਕ ਅਦਾਕਾਰਾ ਬਣਨਾ ਚਾਹੁੰਦੀ ਹੈ। ਟੀ. ਵੀ. ’ਤੇ ਜੋ ਵੀ ਰੋਲ ਮਿਲਦਾ ਹੈ, ਉਸ ਦੇ ਕਿਰਦਾਰ ਨੂੰ ਜੀਣਾ ਚਾਹੁੰਦੀ ਹੈ। ਇੰਦਰਾ ਦਾ ਪਾਤਰ ਸਾਡੇ ਦੇਸ਼ ਦੀਆਂ ਕਈ ਕੁੜੀਆਂ ਦੀ ਜ਼ਿੰਦਗੀ ਨਾਲ ਮੇਲ ਖਾਂਦਾ ਹੈ। ਜੀਵਨ ਵਿੱਚ ਕੋਈ ਨਾ ਕੋਈ ਕਿਸੇ ਨੂੰ ਜ਼ਰੂਰ ਚਾਹੁੰਦਾ ਹੈ ਹਾਲਾਂਕਿ ਸਖ਼ਤ ਵਿਵਹਾਰ ਰੱਖਣਾ ਇੱਕ ਚੁਣੌਤੀ ਵਾਲਾ ਕੰਮ ਹੈ ਜਿਸ ਦੇ ਕਈ ਫ਼ਾਇਦੇ ਵੀ ਹਨ। ਭਾਵੇਂ ਸੀਰੀਅਲ ਨੂੰ ਪ੍ਰਸਾਰਿਤ ਹੁੰਦਿਆਂ ਅਜੇ ਥੋੜ੍ਹਾ ਸਮਾਂ ਹੀ ਹੋਇਆ ਹੈ ਪਰ ਜਿੱਥੇ ਵੀ ਜਾਂਦੀ ਹਾਂ ਲੋਕ ਮੈਨੂੰ ਹਿਟਲਰ ਕਹਿ ਕੇ ਹੀ ਬੁਲਾਉਂਦੇ ਨੇ, ਜੋ ਚੰਗਾ ਵੀ ਲੱਗਦੈ ਕਿ ਲੋਕ ਤੁਹਾਨੂੰ ਪਛਾਣਦੇ ਹਨ।

ਕੀ ਤੁਹਾਨੂੰ ਸਾਸ-ਬਹੂ ਡਰਾਮੇ ਦੀ ਬਜਾਏ ਅਲੱਗ ਤਰ੍ਹਾਂ ਦੀਆਂ ਭੂਮਿਕਾਵਾਂ ਕਰਨਾ ਪਸੰਦ ਹਨ?

ਬਿਲਕੁਲ, ਸਾਸ ਬਹੂ ਦੇ ਰੋਣੇ-ਧੋਣੇ ਨਾਲੋਂ ਮੈਂ ਖੋਜ ਭਰਪੂਰ ਤੇ ਚੁਣੌਤੀਪੂਰਨ ਰੋਲ ਅਦਾ ਕਰਨਾ ਚਾਹਵਾਂਗੀ ਕਿਉਂਕਿ ਰੋਣਾ-ਧੋਣਾ ਤੇ ਸ਼ੈਤਾਨੀ ਦਿਮਾਗ ਵਾਲੇ ਰੋਲ ਇਨ੍ਹਾਂ ਸੀਰੀਅਲ ਵਿੱਚ ਔਰਤਾਂ ਨੂੰ ਦੋ ਹੀ ਭੂਮਿਕਾਵਾਂ ਵਿੱਚ ਬੰਨ੍ਹਦੇ ਨਜ਼ਰ ਆਉਂਦੇ ਹਨ। ਹਿਟਲਰ ਦੀਦੀ ਦੀ ਇੰਦਰਾ ਦੀ ਕਹਾਣੀ ਕੁਝ ਅਲੱਗ ਹੈ ਜੋ ਵੱਖ-ਵੱਖ ਹਾਲਾਤਾਂ ਵਿੱਚੋਂ ਲੰਘਦੀ ਹੈ ਤੇ ਇਸ ਕਿਰਦਾਰ ਦੀ ਖ਼ੂਬੀ ਹੈ ਕਿ ਇਹ ਗਹਿਰਾਈਆਂ ਨੂੰ ਛੂੰਹਦਾ ਹੈ।

ਸੁਣਿਆ ਤੁਸੀਂ ਗਾਇਕ ਵੀ ਹੋ?

ਪੇਸ਼ਾਵਰ ਤਾਂ ਨਹੀਂ ਪਰ ਸ਼ੌਕ ਜ਼ਰੂਰ ਰੱਖਦੀਂ ਹਾਂ, ਫ਼ਿਲਹਾਲ ਸਿਰਫ਼ ਪੀਊਸ਼ ਸੋਨੀ ਦੇ ਨਾਲ ਪੇਪੀ ਨੰਬਰ ਐਲਬਮ ਦੀ ਤਿਆਰੀ ਚੱਲ ਰਹ ਹੈ। ਜੇ ਰੱਬ ਨੇ ਚਾਹਿਆ ਤਾਂ ਗਾਇਕੀ ਦਾ ਰਾਹ ਜ਼ਰੂਰ ਫੜਾਂਗੀ ਪਰ ਮੈਂ ਰਾਤੋ-ਰਾਤ ਸਿਖ਼ਰ ’ਤੇ ਪਹੁੰਚ ਧੜੰਮ ਕਰਕੇ ਨਹੀਂ ਡਿੱਗਣਾ ਚਾਹੁੰਦੀ।

ਹਿਟਲਰ ਦੀ ਰਤੀ ਪਾਂਡੇ ਆਖ਼ਰ ਆਪ ਕਿੱਦਾਂ ਦੀ ਹੈ?

ਹਿਟਲਰ ਦੀਦੀ ਤੇ ਮੇਰੀ ਨਿੱਜੀ ਜ਼ਿੰਦਗੀ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਮੈਂ ਇੰਦਰਾ ਤੋਂ ਹਟ ਕੇ ਦੋਸਤੀ ਵਿੱਚ ਵਿਸ਼ਵਾਸ ਕਰਨ ਵਾਲੀ ਕੁੜੀ ਹਾਂ। ਮੈਂ ਸਮਾਂ ਪਾਸ ਕਰਨ ਲਈ ਦੋਸਤੀ ਨਹੀਂ ਕਰਦੀ। ਮੇਰੇ ਭਾਵੇਂ ਕੁਝ ਦੋਸਤ ਹੀ ਹੋਣ ਪਰ ਹੋਣ ਉਹ ਪੂਰੇ ਖ਼ਾਸ।

ਕੁਝ ਸ਼ੂਟਿੰਗ ਬਾਰੇ ਦੱਸੋ।

ਹਿਟਲਰ ਦੀਦੀ ਦੀ ਸ਼ੂਟਿੰਗ ਯੂਨਿਟ ਬਹੁਤ ਹੀ ਵਧੀਆ ਹੈ। ਸੈੱਟ ’ਤੇ ਖ਼ੂਬ ਮਸਤੀ ਚੱਲਦੀ ਹੈ। ਆਮ ਤੌਰ ’ਤੇ ਸੁਮਿਤ (ਵਤਸ) ਮਸਤਖ਼ੋਰਾਂ ਦਾ ਉਸਤਾਦ ਹੈ ਜਦੋਂਕਿ ਹੋਰ ਕਲਾਕਾਰ ਵੀ ਬਹੁਤ ਵਧੀਆ ਹਨ। ਵੈਸੇ ਵੀ ਮੁੰਬਈ ਦੇ ਲੋਕਾਂ ਦੀ ਸੋਚ ਮੈਨੂੰ ਬਹੁਤ ਪਸੰਦ ਹੈ। ਆਉੂਟਡੋਰ ਸ਼ੂਟਿੰਗ ਲਈ ਅਸੀਂ ਮਕਾਓ ਗਏ ਸੀ। ਉਹ ਸੁੰਦਰਤਾ ਭਰਿਆ ਦੀਪ ਹੈ, ਜਿੱਥੇ ਬਹੁਤ ਜ਼ਿਆਦਾ ਕੰਮ ਹੋਣ ਦੇ ਬਾਵਜੂਦ ਵੀ ਸ਼ਾਪਿੰਗ ਤੇ ਘੁੰਮਣ ਦਾ ਸਮਾਂ ਕੱਢ ਹੀ ਲੈਂਦੇ ਸੀ।

ਕਿਹੋ ਜਿਹੇ ਰੋਲ ਕਰਨੇ ਜ਼ਿਆਦਾ ਪਸੰਦ ਜਾਂ ਨਾਪੰਸਦ ਹਨ?

ਦੇਖੋ ਜੀ, ਇਹ ਨਹੀਂ ਕਿ ਮੁੱਖ ਰੋਲ ਹੀ ਮਿਲੇ ਪਰ ਹੋਵੇ ਚੁਣੌਤੀਪੂਰਣ ਚਾਹੇ ਉਹ ਨੈਗਟਿਵ ਹੀ ਹੋਵੇ ਪਰ ਮੈਂ ਸਾਸ ਬਹੂ ਦੀ ਦੂਜੀ ਖ਼ਲਨਾਇਕਾ ਕਦੇ ਨਹੀਂ ਬਣਾਂਗੀ। ਇਸ ਦੇ ਪਿੱਛੇ ਵੱਡਾ ਕਾਰਨ ਭਾਰੀ ਮੇਕਅੱਪ ਹੈ। ਕਾਮੇਡੀ ਰੋਲ ਅਦਾ ਕਰਨ ’ਚ ਵੀ ਮੇਰੇ ਲਈ ਵੱਡੀ ਮੁਸ਼ਕਲ ਮੇਕਅੱਪ ਹੈ, ਜਿਸ ਤੋਂ ਮੈਨੂੰ ਸਖ਼ਤ ਪਰਹੇਜ਼ ਹੈ।

ਫ਼ਿਲਮੀ ਕਰੀਅਰ ਬਾਰੇ ਕੀ ਸੋਚਦੇ ਹੋ?

ਟੀ.ਵੀ. ਇੰਡਸਟਰੀ ਤੋਂ ਮੈਂ ਬਹੁਤ ਤਜਰਬਾ ਹਾਸਲ ਕੀਤਾ ਹੈ। ਕੁਝ ਤੇਲਗੂ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹਾਂ। ਫ਼ਿਲਮਾਂ ਵਿੱਚ ਕੰਮ ਕਰਨ ਤੋਂ ਇਤਰਾਜ਼ ਕੋਈ ਨਹੀਂ ਪਰ ਫ਼ਿਲਮਾਂ ਤੇ ਸਿਨੇਮਾ ਇੱਕ ਦੂਜੇ ਤਰ੍ਹਾਂ ਦਾ ਮਾਧਿਅਮ ਹੈ।

ਕਾਸਟਿੰਗ ਕਾਊਚ ਬਾਰੇ ਕੀ ਕਹੋਗੇ?

ਹਾਲਾਂਕਿ ਟੈਲੀਵਿਜ਼ਨ ਇੰਡਸਟਰੀ ਵਿੱਚ ਕੰਮ ਕਰਨਾ ਬਹੁਤ ਸੁਰੱਖਿਅਤ ਹੈ ਫਿਰ ਵੀ ਮੈਂ ਇਹੀ ਕਹਾਂਗੀ ਕਿ ਤੁਸੀਂ ਆਪ ਕੀ ਸੋਚਦੇ ਹੋ, ਇਹ ਤੁਹਾਡੀ ਵਿਅਕਤੀਗਤ ਸੋਚ ’ਤੇ ਨਿਰਭਰ ਕਰਦਾ ਹੈ। ਕਿਸੇ ਵੀ ਖੇਤਰ ਵਿੱਚ ਜੇ ਤੁਸੀਂਂ ਸਾਹਸ ਨਾਲ ਕੰਮ ਕਰਦੇ ਹੋ ਤਾਂ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ। ਹੋਰ ਕਲਾਕਾਰਾਂ ਦੀ ਤਰ੍ਹਾਂ ਮੈਨੂੰ ਵੀ ਵੱਡੇ ਬੈਨਰਾਂ ਤੋਂ ਰੋਲ ਦੀ ਉਡੀਕ ਹੈ ਪਰ ਮੈਂ ਕਾਸਟਿੰਗ ਕਾਊਚ ਨੂੰ ਸਿਰੇ ਤੋਂ ਨਕਾਰਦੀ ਹਾਂ।





Total Views: 17849

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation