|
ਚਿਕਨੀ ਚਮੇਲੀ’ ਥੋੜ੍ਹਾ ਹਟ ਕੇ: ਕੈਟਰੀਨਾ
Date: Jan 14, 2012
January - 14 - 2012
ਸ਼ੀਲਾ ਕੀ ਜਵਾਨੀ ਆਈਟਮ ਨੰਬਰ ਨਾਲ ਧੁੰਮਾਂ ਪਾ ਚੁੱਕੀ ਕੈਟਰੀਨਾ ਕੈਫ਼ ਨੂੰ ਹੁਣ ਫ਼ਿਲਮ ਅਗਨੀਪਥ ਦੇ ਆਈਟਮ ਨੰਬਰ ਚਿਕਨੀ ਚਮੇਲੀ ਲਈ ਭਰਪੂਰ ਪ੍ਰਸ਼ੰਸਾ ਮਿਲ ਰਹੀ ਹੈ। ਕੈਟਰੀਨਾ ਮੁਤਾਬਕ ਚਿਕਨੀ ਚਮੇਲੀ ਆਈਟਮ ਨੰਬਰ ਲਈ ਉਸ ਨੇ ਬਹੁਤ ਮਿਹਨਤ ਕੀਤੀ ਹੈ। ਕੈਟਰੀਨਾ ਦਾ ਕਹਿਣਾ ਹੈ ਕਿ ਉਸ ਨੂੰ ਆਈਟਮ ਨੰਬਰ ਜ਼ਿਆਦਾ ਪਸੰਦ ਹਨ ਤੇ ਹੁਣ ਤਕ ਉਸ ’ਤੇ ਫ਼ਿਲਮਾਏ ਗੀਤਾਂ ਨੂੰ ਭਰਪੂਰ ਹੁੰਗਾਰਾ ਵੀ ਮਿਲਿਆ ਹੈ, ਜਿਸ ਲਈ ਉਹ ਬਹੁਤ ਖ਼ੁਸ਼ ਹੈ। ਕੈਟਰੀਨਾ ਮੁਤਾਬਕ ਚਿਕਨੀ ਚਮੇਲੀ ਲਈ ਉਸ ਨੂੰ ਬਹੁਤ ਮਿਹਨਤ ਕਰਨੀ ਪਈ। ਇਹ ਹੋਰਾਂ ਗੀਤਾਂ ਤੋਂ ਹਟ ਕੇ ਹੈ। ਇਸ ਦੇ ਸੰਗੀਤ ਦੇ ਹਿਸਾਬ ਨਾਲ ਉਸ ਨੇ ਆਪਣੀ ਇਮੇਜ ਤੋਂ ਹਟ ਕੇ ਕਾਫ਼ੀ ਤੇਜ਼ ਡਾਂਸ ਕੀਤਾ ਹੈ। ਉਸ ਨੇ ਕਿਹਾ ਕਿ ਇਸ ਗੀਤ ’ਤੇ ਨੱਚਣਾ ਮੇਰੇ ਲਈ ਇੱਕ ਚੁਣੌਤੀ ਸੀ ਪਰ ਫਿਰ ਵੀ ਇਸ ਗੀਤ ਦੀ ਸਫ਼ਲਤਾ ਪਿੱਛੇ ਪੂਰੀ ਟੀਮ ਦਾ ਸਹਿਯੋਗ ਸ਼ਾਮਲ ਹੈ। ਕੈਟਰੀਨਾ ਦੇ ਖ਼ੁਸ਼ ਹੋਣ ਦਾ ਇੱਕ ਕਾਰਨ ਹੋਰ ਹੈ ਕਿ ਆਮ ਲੋਕਾਂ ਤੋਂ ਬਿਨਾਂ ਇਸ ਗੀਤ ਦੇ ਪ੍ਰਸ਼ੰਸਕਾਂ ’ਚ ਕੈਟਰੀਨਾ ਦੇ ਸਾਬਕਾ ਪ੍ਰੇਮੀ ਸੁਪਰ ਸਟਾਰ ਸਲਮਾਨ ਖ਼ਾਨ ਵੀ ਸ਼ਾਮਲ ਹਨ। ਫਿਰ ਵੀ ਕੈਟਰੀਨਾ ਦਾ ਕਹਿਣਾ ਹੈ ਕਿ ਸਲਮਾਨ ਨੇ ਇਸ ਬਾਰੇ ਉਸ ਕੋਲ ਕੁਝ ਨਹੀਂ ਕਿਹਾ ਪਰ ਜੇ ਸਲਮਾਨ ਨੇ ਮੇਰੇ ਕੰਮ ਦੀ ਤਾਰੀਫ਼ ਕੀਤੀ ਹੈ ਤਾਂ ਇਹ ਵਧੀਆ ਗੱਲ ਹੈ ਕਿਉਂਕ ਸਲਮਾਨ ਗੀਤਾਂ ਤੇ ਡਾਂਸ ਦੇ ਪ੍ਰਸ਼ੰਸਕ ਹਨ। ਜੇ ਸਲਮਾਨ ਨੂੰ ਇਹ ਆਈਟਮ ਨੰਬਰ ਪਸੰਦ ਆਇਆ ਹੈ ਤਾਂ ਇਹ ਮੇਰੇ ਬਿਹਤਰੀਨ ਕੰਮ ਦਾ ਇਨਾਮ ਹੈ। ਜ਼ਿਕਰਯੋਗ ਹੈ ਕਿ ਸਲਮਾਨ ਨੇ ਮੁੰਬਈ ’ਚ ਕਿਹਾ ਸੀ,‘‘ਉਸ ਨੂੰ ਇਸ ਗੀਤ ਨਾਲ ਪਿਆਰ ਹੋ ਗਿਆ ਹੈ। ਇਸ ਗੀਤ ’ਤੇ ਕਾਫ਼ੀ ਮਿਹਨਤ ਕੀਤੀ ਗਈ ਹੈ ਤੇ ਮੈਂ ਕੈਟਰੀਨਾ ਦੇ ਕੰਮ ਨੂੰ ਸਲਾਮ ਕਰਦਾ ਹਾਂ। ਕੈਟਰੀਨਾ ਸ਼ਾਨਦਾਰ ਅਦਾਕਾਰਾ ਦੇ ਰੂਪ ਵਿੱਚ ਸਾਹਮਣੇ ਆ ਚੁੱਕੀ ਹੈ।’’
|
Total Views: 17847 |